December 6, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, 7 ਅਗਸਤ (ਪ੍ਰਦੀਪ ਸ਼ਰਮਾ):ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਮਹਿਰਾਜ ਵਿਖੇ ਸਾਉਣ ਦੇ ਮਹੀਨੇ ਦਾ ਪ੍ਰਸਿੱਧ ਤੀਆਂ ਦਾ ਤਿਉਹਾਰ ਮਨਾਉਣ ਲਈ ਪਿੰਡ ਦੇ ਮਹਾਰਾਜਾ ਯਾਦਵਿੰਦਰਾ ਸਟੇਡੀਅਮ ਵਿੱਚ ਤੀਆਂ ਦੇ ਮੇਲੇ ਦੀ ਸ਼ੁਰੂਆਤ ਕੀਤੀ ਗਈ। ਇਸ ਤੀਆਂ ਦੇ ਮੇਲੇ ਦਾ ਆਗਾਜ਼ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਨੇ ਰੀਬਨ ਕੱਟ ਕੇ ਕੀਤਾ ਇਸ ਮੌਕੇ ਉਹਨਾਂ ਪਿੰਡ ਮਹਿਰਾਜ ਦੀਆਂ ਧੀਆਂ ,ਭੈਣਾਂ ਤੇ ਮਾਤਾਵਾਂ ਨਾਲ ਪੁਰਾਤਨ ਵਿਰਸੇ ਦੀ ਯਾਦ ਦਿਵਾਉਂਦਿਆਂ ਲੋਕ ਬੋਲੀਆਂ ਪਾਕੇ ਉਹਨਾਂ ਨਾਲ ਗਿੱਧਾ ਪਾਕੇ ਖੁਸ਼ੀਆਂ ਦੇ ਪਲ ਸਾਂਝੇ ਕੀਤੇ।
ਗਿੱਧਾ ਤੇ ਲੋਕ ਬੋਲੀਆਂ ਪਾਕੇ, ਔਰਤਾਂ ਨੇ ਰੰਗ ਬੰਨ੍ਹਿਆ
ਪਿੰਡ ਮਹਿਰਾਜ ਵਿਖੇ ਲਗਾਤਾਰ ਪੰਦਰਾਂ ਦਿਨ ਤੱਕ ਚੱਲਣ ਵਾਲੇ ਤੀਆਂ ਦੇ ਤਿਉਹਾਰ ਦੇ ਪਹਿਲੇ ਦਿਨ ਸੱਜ ਧੱਜ ਕੇ ਆਈਆਂ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਪੁਰਾਤਨ ਪੰਜਾਬੀ ਵਿਰਸੇ ਨਾਲ ਸਬੰਧਤ ਘੱਗਰੇ ਨਾਲ ਪੰਜਾਬੀ ਪਹਿਰਾਵਾ ਪਾਕੇ ਪੁਰਾਤਨ ਸਮਿਆਂ ਵਿਚ ਲੱਗਦੇ ਪਿੰਡਾਂ ਦੇ ਮੇਲਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਪੁਰਾਤਨ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ ਨੂੰ ਵੇਖ ਕੇ ਸ਼ਹਿਰ ਦੇ ਜੰਮੇ ਪਲੇ ਛੋਟੇ ਬੱਚਿਆਂ ਨੂੰ ਆਪਣੇ ਭੁੱਲੇ ਵਿਸਰੇ ਵਿਰਸੇ ਨਾਲ ਜੁੜਨ ਦੀ ਤਾਂਘ ਪੈਦਾ ਹੋਈ। ਇਸ ਮੌਕੇ ਪੰਜਾਬੀ ਲੋਕ ਗੀਤ ਤੇ ਬੋਲੀਆਂ ਪਾਕੇ ਬਜ਼ੁਰਗ ਔਰਤਾਂ ਨੇ ਵੀ ਆਪਣੇ ਬੀਤੇ ਨੂੰ ਯਾਦ ਕਰਦਿਆਂ ਗਿੱਧੇ ਵਿੱਚ ਖੂਬ ਰੌਣਕ ਲਾਈ । ਇਸ ਤੀਆਂ ਦੇ ਮੇਲੇ ‘ਚ ਪਿੰਡ ਦੀਆਂ ਔਰਤਾਂ ਨੇ ਗੀਤ ਸੰਗੀਤ, ਗਿੱਧਾ ਬੋਲੀਆਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ

ਇਸ ਮੌਕੇ ਬਜੁਰਗਾਂ, ਮੁਟਿਆਰਾਂ, ਤੇ ਛੋਟੀਆਂ ਬੱਚੀਆਂ ਦੇ ਸੱਭ ਨੇ ਰਲ ਮਿਲਕੇ ਮੇਲਾ ਤੀਆਂ ਦੇ ਚ ਰੰਗ ਬੰਨ੍ਹਿਆ।ਇਸ ਮੇਲੇ ਵਿਚ ਬੱਚਿਆਂ ਦੇ ਖੇਡਣ ਕੁੱਦਣ ਤੇ ਖਾਣ ਪੀਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਪਿੰਡ ਮਹਿਰਾਜ ਉਹਨਾਂ ਦੇ ਸਹੁਰੇ ਘਰ ਦੇ ਪੁਰਖਿਆਂ ਦਾ ਪਿੰਡ ਹੋਣ ਕਾਰਨ ਉਸ ਦਾ ਆਪਣਾ ਪਿੰਡ ਹੈ ਤੇ ਸਿੱਧੂ ਭਾਈਚਾਰੇ ਵਿੱਚੋਂ ਹੋਣ ਕਰਕੇ ਇਸ ਪਿੰਡ ਦੀ ਇਤਿਹਾਸਕ ਮਹੱਤਤਾ ਉਹਨਾਂ ਨੂੰ ਖੁਸ਼ੀ ਹੈ ਕਿ ਉਸ ਨੂੰ ਪਿਛਲੇ ਸਾਲ ਵੀ ਤੀਆਂ ਦੇ ਇਸ ਮੇਲੇ ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ ਤੇ ਇਸ ਸਾਲ ਵੀ ਤੁਹਾਡੀ ਬਦੌਲਤ ਇਹ ਅਵਸਰ ਮਿਲਿਆ ਹੈ।
ਉਹਨਾਂ ਇਸ ਮੌਕੇ ਪਿੰਡ ਦੀਆਂ ਸੁਆਣੀਆਂ ਨੂੰ ਅਪੀਲ ਕੀਤੀ ਕਿ ਜਿਥੇ ਉਹ ਘਰ ਦੀ ਸਫ਼ਾਈ ਵੱਲ ਧਿਆਨ ਦਿੰਦੀਆਂ ਹਨ ਉਥੇ ਉਹ ਆਪਣੇ ਘਰ ਦੇ ਗੇਟਾਂ ਸਾਹਮਣੇ ਆਲਾ ਦੁਆਲਾ ਸਾਫ ਰੱਖਣ ਤਾਂ ਕਿ ਪਿੰਡ ਮਹਿਰਾਜ ਨੂੰ ਸਾਫ਼ ਤੇ ਸੁੰਦਰ ਬਣਾਇਆਂ ਜਾਵੇ। ਉਹਨਾਂ ਇਹ ਵੀ ਕਿਹਾ ਕਿ ਤੁਸੀਂ ਸਾਨੂੰ ਸਹਿਯੋਗ ਦਿਓ ਅਸੀਂ ਤੁਹਾਡੇ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਾਂਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਹਨਾਂ ਨਾਲ ਬੀਬਾ ਵੀਨੂ ਜੇਠੀ, ਬਲਜਿੰਦਰ ਕੌਰ, ਗੁਰਪ੍ਰੀਤ ਕੌਰ, ਜਸਵਿੰਦਰ ਕੌਰ,ਸੁਪਿੰਦਰ ਕੌਰ,ਸੀਨੀਅਰ ਆਪ ਆਗੂ ਵਿਜੈ ਕੁਮਾਰ ਮਹਿਰਾਜ, ਆਪ ਆਗੂ ਯੋਧਾ ਸਿੰਘ ਮਹਿਰਾਜ, ਸੀਰਾ ਮੱਲੂਆਣਾ, ਸੁੱਖੀ ਮੱਲੂਆਣਾ, ਸੁਖਪ੍ਰੀਤ ਸਿੰਘ,ਲਖਵਿੰਦਰ ਸਿੰਘ ਲੱਖਾ, ਤੋਤਾ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਸੁਖਚੈਨ ਸਿੰਘ ਚੈਨਾ ਫੂਲੇਵਾਲਾ ਕਲੱਬ ਦੇ ਅਹੁੱਦੇਦਾਰ ਤੇ ਮੈਂਬਰ ਆਦਿ ਹਾਜ਼ਰ ਸਨ।
#For any kind of News and advertisment contact us on 980-345-0601 
124900cookie-checkਪਿੰਡ ਮਹਿਰਾਜ ਲੱਗਿਆ ਮੇਲਾ ਤੀਆਂ ਦਾ, ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦੀ ਯਾਦ ਤਾਜ਼ਾ ਕਰਵਾਈ
error: Content is protected !!