April 26, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 22 ਦਸੰਬਰ, (ਪਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਸਿਆਸਤ ਵਿੱਚ ਬਦੀ ਬਿਆਨਬਾਜ਼ੀ ਕਾਰਨ ਇੱਕ ਵਾਰ ਗਰਮੀ ਦਾ ਮਹੌਲ ਬਣ ਗਿਆ।ਪਿਛਲੇ ਦਿਨੀ ਸਾਬਕਾ ਮਾਲ ਮੰਤਰੀ ਤੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਪਿੰਡ ਦੇ ਗੁਰਦੁਆਰਾ ਸਹਿਬ ਵਿੱਚ ਹਲਕਾ ਪੱਧਰੀ ਇਕੱਠ ਰੱਖਿਆ ਸੀ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਵਿਧਾਇਕ ਕਾਂਗੜ ਨੇ ਗੁਰੂ ਦੀ ਹਜੂਰੀ ‘ਚ ਆਪਣੇ ਸਿਆਸੀ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੇ ਦਾਮਨ ਤੇ ਇਲਜਾਮ ਲਾਉਦਿਆ ਕੁੱਝ ਅਜਿਹਾ ਬਿਆਨ ਕੀਤਾ ਕਿ ਹੁਣ ਆਪ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸੀ ਵਿਧਾਇਕ ਨੂੰ ਲੋਕਾ ਦੀ ਕਚਿਹਰੀ ਵਿੱਚ ਖੜ੍ਹਾ ਕਰ ਲਿਆ ਹੈ ।
ਸਿੱਧੂ ਨੇ ਕਿਹਾ ਜਾਂ ਤਾਂ ਕਾਂਗੜ ਜਨਤਕ ਤੌਰ ‘ਤੇ ਮੁਆਫੀ ਮੰਗੇ ਨਹੀ ਤਾਂ ਮਾਣਯੋਗ ਹਾਈਕੋਰਟ ਦੀਆਂ ਪਾਉੜੀਆਂ ਚੜ੍ਹਨ ਲਈ ਰਹੇ ਤਿਆਰ
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਪ੍ਰੈੱਸ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੋ ਝੂਠੀ ਇਲਜਾਮਬਾਜੀ ਵਿਧਾਇਕ ਕਾਂਗੜ ਨੇ ਮੇਰੀ ਕਿਰਦਾਰ ਕੁਸੀ ਕਰਨ ਲਈ ਕੀਤੀ ਹੈ ਜਾਂ ਤਾਂ ਉਸ ਦੇ ਸਬੂਤ ਲੈਕੇ ਆਵੇ ਨਹੀ ਤਾਂ ਫੇਰ ਮਾਣਯੋਗ ਹਾਈਕੋਰਟ ਦੀਆਂ ਪੌੜੀਆ ਚੜ੍ਹਨ ਲਈ ਤਿਆਰ ਰਹੇ। ਇੰਨਾ ਹੀ ਨਹੀ ਬਲਕਾਰ ਸਿੱਧੂ ਨੇ ਵਿਧਾਇਕ ਕਾਂਗੜ ਜਨਤਕ ਚੈਲਿੰਜ ਵੀ ਕੀਤਾ ਕਿ ਜੋ ਤੁਸੀ ਮੇਰੇ ਵਿਰੁੱਧ ਬਿਆਨਬਾਜ਼ੀ ਕੀਤੀ ਹੈ ਉਸ ਦੀ ਲੋਕਾ ਵਿੱਚ ਜਾਂ ਕਿਸੇ ਚੈਨਲ ਤੇ ਖੁੱਲ੍ਹੀ ਡੀਵੇਟ ਕਰ ਮੈ ਆਪਣੇ ਸਬੂਤ ਲਿਆਉਂਦਾ ਹਾਂ ਤੂੰ ਤੱਥਾਂ ਤੇ ਸਬੂਤਾਂ ਅਧਾਰਤ ਗੱਲ ਕਰ ਐਵੇ ਆਪਣੀ ਹਾਰ ਨੂੰ ਵੇਖਦਿਆ ਰਾਮਪੁਰਾ ਦੇ ਵੋਟਰਾਂ ਨੂੰ ਗੁੰਮਰਾਹ ਨਾ ਕਰ ਲੋਕ ਹੁਣ ਤੇਰੀਆਂ ਮੋਮੋਠਗਣੀਆ ਵਿੱਚ ਆਉਣ ਵਾਲੇ ਨਹੀ , ਹਰੇਕ ਚੋਣਾਂ ਤੋ ਪਹਿਲਾ ਅੱਖਾਂ ਨੂੰ ਥੁੱਕ ਲਾਕੇ ਰੋਣ ਦੀਆਂ ਡਰਾਮੇਬਾਜ਼ੀਆ ਛੱਡ ਦੇਹ ਤਾਹੀ ਤਾਂ ਹਲਕੇ ਦੇ ਵੋਟਰ ਤੁਹਾਨੂੰ ਗੱਪੀ ਕਾਂਗੜ ਕਹਿੰਦੇ ਹਨ। ਇਹ ਲੋਕ ਕਚਿਹਰੀ ਸੱਚ ਦੀ ਕਚਿਹਰੀ ਹੈ ਇਥੇ ਝੂਠ ਨਹੀ ਸੱਚ ਚੱਲੇਗਾ।
ਇਸ ਤੋ ਇਲਾਵਾ ਬਲਕਾਰ ਸਿੱਧੂ ਨੇ ਕਿਹਾ ਕਿ ਉਹ ਕੋਈ ਘਰ ਅੰਦਰੋਂ ਨਿੱਕਲਿਆ ਉਮੀਦਵਾਰ ਨਹੀ ਦੁਨੀਆ ਭਰ ਵਿੱਚ ਪਹਿਚਾਨ ਰੱਖਣ ਵਾਲਾ ਲੋਕ ਗਾਇਕ ਵੀ ਹੈ, ਮੇਰਾ ਜੀਵਨ ਖੁਣਲੀ ਕਿਤਾਬ ਵਰਗਾ ਲੋਕ ਸਭ ਜਾਣਦੇ ਨੇ ਮੇਰੇ ਵਾਰੇ ਤੇ ਮੇਰੇ ਪਰਿਵਾਰ ਵਾਰੇ ਵੀ। ਸਿੱਧੂ ਨੇ ਕਾਂਗੜ  ਨੂੰ ਇਹ ਵੀ ਚੈਲੰਜ ਕੀਤਾ ਕਿ ਦੁਨੀਆਂ ਭਰ ਚ ਮੇਰੇ ਖਿਲਾਫ ਕੋਈ ਵੀ ਐਫਆਈਆਰ ਕਿਸੇ ਵੀ ਥਾਣੇ ਵਿੱਚ ਹੋਈ ਹੋਵੇ ਤਾਂ ਲੈਕੇ ਆ ਨਹੀ ਤਾਂ ਜਨਤਕ ਤੌਰ ਤੇ ਮੁਆਫੀ ਮੰਗ।
ਬਲਕਾਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ  ਜੇ ਕਾਂਗੜ ਸਹਿਬ ਇਲਜਾਮਬਾਜੀ ਕਰਨ ਦਾ ਇੰਨਾ ਹੀ ਸੌਕ ਆ ਤਾਂ ਪਿਛਲੇ ਦਿਨੀਂ ਜੋ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਹੁਣ ਤੱਕ ਚੈਨਲ ‘ਤੇ ਤੁਹਾਡੇ ਤੇ ਤੁਹਾਡੇ ਪਰਿਵਾਰ ਵਾਰੇ ਖੁੱਲ ਕੇ ਦਸਿਆ ਮਲੂਕਾ ਨੇ ਕਿਹਾ ਕਿ ਕਾਂਗੜ ਦਾ ਖਾਨਦਾਨ ਹੀ ਕੀ ਤੇ ਦੋਗਲਾ ਉਹਨਾਂ ਇਹ ਵੀ ਕਿਹਾ ਕਿ ਇੱਕ ਥਾਣੇਦਾਰ ਇੰਨਾ ਦੇ ਘਰ ਰਹਿੰਦਾ ਸੀ ਤੇ ਕਾਂਗੜ  ਸਹਿਬ ਦਾ ਪਿਤਾ ਬਾਹਰ ਥਾਣੇਦਾਰੀ ਕਰਦਾ ਸੀ। ਕਾਂਗੜ ਸਹਿਬ ਮਲੂਕਾ ਸਹਿਬ ਦੀਆਂ ਉਹਨਾਂ ਗੱਲਾਂ ਦਾ ਜਵਾਬ ਦਿਓ ਜੋ ਇਥੇ ਲਿਖੀਆਂ ਵੀ ਨਹੀ ਜਾ ਸਕਦੀਆਂ ਤੇ ਮੈ ਤੁਹਾਡੇ ਵਾਂਗ ਘਟੀਆ ਪੱਧਰ ਦੀ ਬਿਆਨਬਾਜ਼ੀ ਕਰਨਾ ਵੀ ਨਹੀ ਚਹੁੰਦਾ, ਮੈਨੂੰ ਮਜਬੂਰ ਨਾ ਕਰਿਆ ਜਾਵੇ, ਜੇ ਇਹ ਮੂੰਹ ਖੁੱਲਿਆ ਤਾਂ ਬਹੁਤ ਕੁੱਝ ਬਾਹਰ ਆਵੇਗਾ।
ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈਕੇ ਅੱਗੇ ਤੁਰੀ ਹੈ ਮੈ ਉਸ ਪਾਰਟੀ ਦਾ ਸਿਪਾਹੀ ਤੇ ਉਸਦੀ ਟੀਮ ਦਾ ਹੀੱਸਾ ਅਸੀ ਪੰਜਾਬ ਵਿਚ ਨਵਾਂ ਇਨਕਲਾਬ ਲਿਆਉਣ ਆਏ ਹਾਂ, ਤੁਸੀ ਆਪਣੀ ਘਟੀਆ ਰਾਜਨੀਤੀ ਵਿੱਚ ਸਾਨੂੰ ਨਾ ਉਲਝਾਓ ਤੁਸੀ ਬਹੁਤ ਲੁੱਟ ਲਿਆ, ਬਹੁਤ ਖਾ ਲਿਆ ਹੁਣ ਤੁਸੀ ਘਰ ਬੈਠੋ, ਤੁਹਾਨੂੰ ਤਾਂ ਤੁਹਾਡੀ ਹਾਈਕਮਾਂਡ ਨੇ ਹੀ ਮੰਤਰੀ ਪਦ ਤੋ ਲਾਹ ਕੇ ਵਹਿਲਾ ਕਰ ਦਿੱਤਾ, ਤੁਸੀ ਨਕਾਰੇ ਹੋਏ ਹੋਏ ਆਗੂ ਹੋ ਹੁਣ ਤੁਹਾਨੂੰ ਕੋਈ ਮੂੰਹ ਨਹੀ ਲਾਵੇਗਾ।
ਸਿੱਧੂ ਨੇ ਕਿਹਾ ਕਿ ਕਾਂਗੜ ਨੇ ਟਕਸਾਲੀ ਕਾਂਗਰਸੀਆਂ ਨੂੰ ਖੂੰਜੇ ਲਾਇਆ ਤੇ ਅਕਾਲੀ ਦਲ ਦੇ ਆਗੂਆਂ ਨੂੰ ਚੌਧਰਾਂ ਦਿੱਤੀਆਂ ਹੁਣ ਤਾਂ ਤੁਹਾਡੇ ਨਾਲ  ਟਕਸਾਲੀ ਕਾਗਰਸੀ ਦਾ ਜਵਾਕ ਵੀ ਨਹੀ ਤੁਰਨਾ ਜੋ ਤੁਸੀ ਪੰਜ ਸਾਲਾਂ ਵਿਚ ਹਲਕੇ ਦਾ ਵਿਨਾਸ਼ ਕੀਤਾ ਉਹ ਸਾਰਿਆ ਦੇ ਸਾਹਮਣੇ ਹੈ। ਅਸੀ ਲੋਕ ਮੁੱਦਿਆ ਤੇ ਸਿਆਸਤ ਕਰਨ ਆਏ ਹਾਂ ਲੋਕਾਂ ਨੂੰ ਤੁਸੀ ਕੀ ਦਿੱਤਾ ਇੰਨੇ ਸਾਲਾਂ ਵਿਚ ਉਹ ਦੱਸੋ ਜਾਂ ਪੁਲੀਸ ਕੇਸ ਪਵਾਏ ਜਾਂ ਲੜਾਈਆਂ ਕਰਵਾਈਆ, ਆਪ ਤੁਸੀ ਮਲੂਕਾ ਸਹਿਬ ਦੇ ਪੈਰੀ ਹੱਥ ਲਾਕੇ ਆੰਦਰ ਬੈਠਕੇ ਮੀਟਿੰਗਾਂ ਕਰ ਲੈਦੇ ਹੋ ਤੇ ਜਨਤਾ ਦੇ ਸਿਰ ਪੜਵਾ ਕੇ ਵਾਰੀ ਵਾਰੀ ਰਾਜ ਕਰਦੇ ਹੋ।
ਬਲਕਾਰ ਸਿੱਧੂ ਨੇ ਕਾਂਗੜ ਨੂੰ ਲੋਕ ਕਚਹਿਰੀ ‘ਚ ਆਉਣ ਲਈ ਕੀਤਾ ਚੈਲਿੰਜ,ਸਾਹਮਣੇ ਆਕੇ ਦੇਹ ਜਵਾਬ ਤੇ ਲਿਆ ਸਬੂਤ
ਅਖੀਰ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਜਾਂ ਤਾਂ ਕਾਂਗੜ ਮੇਰੇ ਵਿਰੁੱਧ ਸਬੂਤ ਇਕੱਠੇ ਕਰਕੇ ਲੋਕਾਂ ਸਾਹਮਣੇ ਆਵੇ  ਨਹੀ ਤਾਂ ਉਹ ਹੁਣ ਖਹਿੜਾ ਛੱਡਣ ਵਾਲਾ ਨਹੀ ਹਰ ਗਲੀ ਮੋੜ ਤੇ ਲੋਕ ਤੇ ਆਮ ਆਦਮੀ ਪਾਰਟੀ ਦੇ ਜੰਝਾਰੂ ਵਰਕਰ ਤੇ ਆਗੂ ਤੈਨੂੰ ਘੇਰਕੇ ਸਵਾਲ ਕਰਨਗੇ।
ਇਸ ਮੌਕੇ ਉਹਨਾਂ ਨਾਲ ਸੀਨੀਅਰ ਆਪ ਆਗੂ ਨਛੱਤਰ ਸਿੰਘ ਭਗਤਾਂ, ਬੂਟਾ ਸਿੰਘ ਢਪਾਲੀ ਸਾਬਕਾ ਸਰਪੰਚ ਕੋਆਰਡੀਨੇਟਰ ਕਿਸਾਨ ਵਿੰਗ, ਗੋਰਾ ਲਾਲ ਸਾਬਕਾ ਸਰਪੰਚ, ਨਰੇਸ਼ ਕੁਮਾਰ ਜਿਲ੍ਹਾ ਟਰੇਡਵਿੰਗ, ਰਾਜੂ ਜੇਠੀ ਬਲਾਕ ਪ੍ਰਧਾਨ, ਬੂਟਾ ਆੜ੍ਹਤੀਆਂ ਬਲਾਕ ਪ੍ਰਧਾਨ, ਜਗਤਾਰ ਸਿੰਘ ਜਲਾਲ,ਸੋਹਣ ਸਿੰਘ ਜਲਾਲ, ਗੁਰਮੀਤ ਸਿੰਘ ਜਲਾਲ, ਮਾਮਾ ਮੇਜਰ ਸਿੰਘ ਕਾਂਗੜ, ਸਰਦਾਰ ਰੂਪ ਸਿੰਘ ਸਿੱਧੂ,ਦਰਸਨ ਸਿੰਘ ਸੋਹੀ, ਜਗਤਾਰ ਸਿੰਘ, ਲਖਵਿੰਦਰ ਸਿੰਘ ਮਹਿਰਾਜ, ਵਿੱਕੀ ਰਾਮਪੁਰਾ, ਲੱਕੀ ਬਾਹੀਆਂ ਮਨੀ ,ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਪਵਨ ਭਗਤਾ ਤੇ ਹਨੀ ਵਰਮਾ ਆਦਿ ਹਾਜ਼ਰ ਸਨ।

 

96260cookie-checkਮਾਮਲਾ ਗੁਰੂ ਘਰ ‘ਚ ਖੜ੍ਹਕੇ ਕਾਂਗੜ ਵੱਲੋ ਸਿੱਧੂ ਦੀ ਕਿਰਦਾਰ ਕੁਸੀ ਕਰਨ ਦਾ ,ਬਲਕਾਰ ਸਿੱਧੂ ਨੇ ਮੰਗਿਆ ਜਵਾਬ
error: Content is protected !!