December 23, 2024

Loading

ਕੁਲਵਿੰਦਰ ਸਿੰਘ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ: ਸਥਾਨਕ ਨੰਨ੍ਹੇ ਫਰਿਸ਼ਤੇ ਵਾਟਿਕਾ ਪਲੇਅ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਨੰਨੇ-ਮੁੰਨੇ ਬੱਚੇ ਪੰਜਾਬੀ ਪਹਿਰਾਵੇ ਵਿਚ ਸਕੂਲ ਪੁੱਜੇ, ਲੜਕੇ ਰੰਗਦਾਰ ਕੁੜਤੇ-ਚਾਦਰੇ, ਕੈਂਠੇ, ਜੁੱਤੀ ਅਤੇ ਲੜਕੀਆਂ ਸਲਵਾਰ-ਸੂਟ, ਪਰਾਂਦੀ, ਗਲੇ ਵਿਚ ਗਾਨੀਆਂ ਦਾ ਕੀਤਾ ਸ਼ਿੰਗਾਰ ਵਿਰਸੇ ਦੀ ਯਾਦ ਦਵਉਂਦਾ ਰਿਹਾ। ਸਕੂਲ ਪ੍ਰਬੰਧਕਾਂ ਵੱਲੋਂ ਸਮਾਰੋਹ ਸਥਾਨ ਤੇ ਪੰਜਾਬੀ ਸੱਭਿਆਚਾਰ ਦਾ ਅੰਗ ਰਹੇ ਚਰਖਾ, ਮਿੱਟੀ ਦਾ ਚੁੱਲ੍ਹਾ, ਹੱਥ-ਚੱਕੀ, ਸਿਰਕੀਆਂ ਵਾਲੇ ਛੱਜ, ਟਰੈਕਟਰ-ਟਰਾਲੀ ਕਣਕ ਦੀਆਂ ਬੱਲੀਆਂ, ਢੋਲ-ਨਾਚ, ਭੰਗੜਾ, ਗਿੱਧਾ ਆਦਿ ਦੀ ਪ੍ਰਬੰਧ ਕੀਤੀ। ਜਿਸ ਦਾ ਬੱਚਿਆਂ ਨੂੰ ਬਹੁਤ ਅਨੰਦ ਮਾਣਿਆ।
ਇਸ ਦੌਰਾਨ ਪ੍ਰਿੰਸੀਪਲ ਕਿਰਨ ਵਡੇਰਾ ਨੇ ਵਿਸਾਖੀ ਦੇ ਤਿਉਹਾਰ ਸਬੰਧੀ ਵਿਦਿਆਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ 13 ਅਪ੍ਰਰੈਲ 1699 ਨੂੰ ਅਨੰਦਪੁਰ ਸਾਹਿਬ ‘ਚ ‘ਖਾਲਸਾ ਪੰਥ’ ਦੀ ਸਥਾਪਨਾ ਕੀਤੀ। ਕਿਸਾਨ ਹਾੜੀ ਦੀ ਪੱਕੀ ਫਸਲ ਨੂੰ ਦੇਖ ਕੇ ਖੁਸ਼ ਹੁੰਦੇ ਹਨ ਤੇ ਇਸ ਦਿਨ ਨੂੰ ਵੱਡੇ ਤਿਉਹਾਰ ਵਜੋਂ ਬੜੀ ਖੁਸ਼ੀ ਨਾਲ ਮਨਾਉਂਦੇ ਹਨ। ਇਸ ਮੌਕੇ ਮੈਡਮ ਰਮਨ, ਰੂਬੀ, ਸ਼ਮਾ, ਮਹਿਕ ਆਦਿ ਵੀ ਮੌਜੂਦ ਸਨ।
#For any kind of News and advertisement
 contact us on 980 -345-0601
#Kindly LIke, Share & Subscribe
 our News  Portal://charhatpunjabdi.com
148740cookie-checkਨੰਨ੍ਹੇ ਫਰਿਸ਼ਤੇ ਵਾਟਿਕਾ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ
error: Content is protected !!