April 24, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ ): ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ “ਵਿਸ਼ਵ ਤੰਬਾਕੂ ਰਹਿਤ ਦਿਵਸ” ਮਨਾਉਂਦਿਆਂ ਕਾਲਜ ਦੇ ਚੇਅਰਮੈਨ ਬਾਬਾ ਅਨਹਦ ਰਾਜ ਸਿੰਘ ਦੀ ਸਰਪ੍ਰਸਤੀ ਹੇਠ ਵਰਧਮਾਨ ਯਾਰਨ ਅਤੇ ਥਰੈੱਡ ਲਿਮਟਿਡ ਯੂਨਿਟ-2, ਫੋਕਲ ਪੁਆਇੰਟ, ਲੁਧਿਆਣਾ ਵਿਖੇ ਦੰਦਾਂ ਦੀ ਜਾਂਚ, ਇਲਾਜ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਦਾ ਕੈਂਪ ਲਗਾਇਆ। ਇਸ ਕੈਂਪ ਦੌਰਾਨ 150 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਇਸ ਵਿਸ਼ੇ ਨੂੰ ਮੁੱਖ ਰਖਦਿਆਂ ਇੱਕ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ ਜਿਸ ਦੁਆਰਾ ਤੰਬਾਕੂ ਤੋਂ ਛੁਟਕਾਰਾ ਪਾਉਣ ਲਈ ਸਿਹਤ ਸਿੱਖਿਆ ਦਿੱਤੀ ਗਈ।
 ਅੱਜ ਹੀ ਤੰਬਾਕੂ ਨੂੰ ਨਾਂਹ ਕਹੋ, ਆਉਣ ਵਾਲੇ ਚੰਗੇ ਕੱਲ ਲਈ
ਡਾ. ਨਵਦੀਪ ਕੌਰ ਪਬਲਿਕ ਹੈਲਥ ਡੈਂਟਿਸਟਰੀ ਵਿਭਾਗ ਦੀ ਪ੍ਰੋਫੈਸਰ ਅਤੇ ਮੁੱਖੀ ਨੇ ਦੱਸਿਆ ਕਿ ਵਿਸ਼ਵ ਪੱਧਰ’ਤੇ ਤੰਬਾਕੂ ਕਾਰਨ 1.3 ਬਿਲੀਅਨ ਤੰਬਾਕੂ ਉਪਭੋਗਤਾਵਾਂ ਵਿੱਚੋਂ 8 ਮਿਲੀਅਨ ਤੋਂ ਵੱਧ ਮੌਤਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ 80% ਘੱਟ ਆਮਦਨੀ ਸਮੂਹਾਂ ਨਾਲ ਸਬੰਧਤ ਹਨ। ਭਾਰਤ ਵਿੱਚ 26.7 ਕਰੋੜ ਤੰਬਾਕੂ ਉਪਭੋਗਤਾ ਹਨ, 19.9 ਕਰੋੜ ਉਪਭੋਗਤਾ (21.4%) ਧੂੰਏ ਰਹਿਤ ਤੰਬਾਕੂ ਦੀ ਆਦਤ ਰਖਦੇ ਹਨ, ਸਿਗਰਟਨੋਸ਼ੀ ਕਰਨ ਵਾਲੇ 3.2 ਕਰੋੜ (10.7%), ਖੈਨੀ ਅਤੇ ਬੀੜੀ (11 ਅਤੇ 8%) ਸਭ ਤੋਂ ਵੱਧ ਵਰਤੇ ਜਾਂਦੇ ਹਨ, ਗੁਟਕਾ 6.8% ਸੁਪਾਰੀ ਦੇ ਬਾਅਦ ਆਉਂਦਾ ਹੈ।
ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਿੱਚ ਅਤਿ ਆਧੁਨਿਕ ਤੰਬਾਕੂ ਕੰਟਰੋਲ ਕੇਂਦਰ ਹੈ, ਜਿੱਥੇ ਤੰਬਾਕੂ ਛੱਡਣ ਦੀ ਆਦਤ ਬਾਰੇ ਮਰੀਜ਼ਾਂ ਨੂੰ ਸਲਾਹ ਅਤੇ ਸਿੱਖਿਅਤ ਕਰਨ ਲਈ ਉਪਾਅ ਕੀਤੇ ਜਾਂਦੇ ਹਨ, ਜੋ ਤੰਬਾਕੂ ਛੱਡਣਾ ਚਾਹੁੰਦੇ ਹਨ ਅਤੇ ਹੋਰ ਜੋ ਛੱਡ ਸਕਦੇ ਹਨ ਉਨ੍ਹਾਂ ਨੂੰ ਇਸ ਸਬੰਧੀ ਯਕੀਨ ਦਵਾਇਆ ਜਾਂਦਾ ਹੈ। ਫਾਰਮਾਕੋਥੈਰੇਪੀ ਅਤੇ ਕਾਉੰਸਲਿੰਗ ਇੱਕ ਉੱਘੀ ਭੂਮਿਕਾ ਨਿਭਾਉਂਦੀ ਹੈ। ਫੈਕਟਰੀ ਦੇ ਕਰਮਚਾਰੀਆਂ ਨੂੰ ਸਿੱਖਿਅਤ ਕਰਨ ਲਈ “ਨੁੱਕੜ ਨਾਟਕ” ਕਰਵਾਇਆ ਗਿਆ।
ਭਵਿੱਖ ਵਿੱਚ ਵੀ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵੱਲੋਂ ਅਜਿਹੇ ਦੰਦਾਂ ਦੇ ਮੁਫਤ ਚੈਕਅੱਪ ਕੈਂਪ ਲਗਾਏ ਜਾਂਦੇ ਰਹਿਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਮੁੱਢਲਾ ਇਲਾਜ ਮੁਹਈਆ ਕਰਵਾਇਆ ਜਾ ਸਕੇ।ਇਸ ਚੰਗੇ ਉਪਰਾਲੇ ਲਈ ਟੀਮ ਦੀ ਸ਼ਲਾਘਾ ਕੀਤੀ ਗਈ। ਫੈਕਟਰੀ ਦੇ ਪ੍ਰਬੰਧਕਾਂ ਨੇ ਦੰਦਾਂ ਸਬੰਧੀ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਉਣ ਲਈ ਚੇਅਰਮੈਨ ਬਾਬਾ ਅਨਹਦ ਰਾਜ ਸਿੰਘ ਜੀ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਕੈਂਪ ਦੌਰਾਨ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦਾ ਸਫਲ ਆਯੋਜਨ ਵਰਧਮਾਨ ਯਾਰਨ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਹੋਇਆ।
#For any kind of News and advertisement contact us on 980-345-0601

 

120050cookie-checkਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਵਰਧਮਾਨ ਯਾਰਨ ਵਿਖੇ ਦੰਦਾਂ ਦਾ ਫਰੀ ਚੈਕਅੱਪ ਤੇ ਚੇਤਨਾ ਕੈਂਪ ਲਗਾਇਆ ਗਿਆ
error: Content is protected !!