April 27, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, (ਸਤ ਪਾਲ ਸੋਨੀ ) : ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਮਿਸ਼ਨ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਤਹਿਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਤੇ ਸਵੈ-ਰੋਜ਼ਗਾਰ ਸਥਾਪਤ ਕਰਨ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਅੰਜਨਾ ਗੋਇਲ ਜੋ ਕਿ ਫੀਲਡ ਗੰਜ, ਲੁਧਿਆਣਾ ਦੀ ਰਹਿਣ ਵਾਲੀ ਹੈ, ਵੱਲੋਂ ਡੀ.ਬੀ.ਈ.ਈ. ਦੇ ਮਾਰਗ ਦਰਸ਼ਨ ਸਦਕਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਿੱਚ  ਬਤੌਰ ਕਾਰਜ਼ਕਾਰੀ ਸਹਾਇਕ ਦੀ ਨੌਕਰੀ ਹਾਸਲ ਕੀਤੀ। ਅੰਜਨਾ ਗੋਇਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਗ੍ਰੈਜ਼ੂਏਸ਼ਨ ਪਾਸ ਹੈ ਉਸਦੇ ਮਾਤਾ ਜੀ ਘਰ ਦਾ ਕੰਮ ਕਰਦੇ ਹਨ ਅਤੇ ਪਿਤਾ ਜੀ ਦੀ ਸੂਅ ਮਟਿਰੀਅਲ ਦੀ ਦੁਕਾਨ ਹੈ ਜਿਸ ਨਾਲ ਉਨਾਂ ਦੇ ਘਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਉਸਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇੱਕ ਚੰਗੀ ਨੌਕਰੀ ਦੀ ਤਲਾਸ਼ ਕਰ ਰਹੀ ਸੀ। ਉਸਦੇ ਭਰਾ ਨੂੰ ਰੋਜ਼ਗਾਰ ਦਫਤਰ, ਲੁਧਿਆਣਾ ਬਾਰੇ ਪਤਾ ਲੱਗਿਆ ਤੇ ਜਿਲਾ  ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਫਤਰ ਵਿਖੇ  ਗਈ ।

ਅੰਜਨਾ ਗੋਇਲ ਨੇ ਦੱਸਿਆ ਕਿ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੇ ਦੇ ਡਿਪਟੀ ਸੀ.ਈ.ਓ. ਨਵਦੀਪ ਸਿੰਘ ਵੱਲੋਂ ਉਸ ਨੂੰ ਘਰ-ਘਰ ਰੌਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਤੇ www.pgrkam.com ਆਨਲਾਈਨ ਪੋਰਟਲ ਬਾਰੇ ਜਾਣਕਾਰੀ ਦਿੱਤੀ ਅਤੇ ਆਪਣਾ ਨਾਮ www.pgrkam.com ਆਨਲਾਈਨ ਪੋਰਟਲ ‘ਤੇ ਦਰਜ ਵੀ ਕਰਵਾਇਆ।  ਇਸ ਤੋਂ ਇਲਾਵਾ ਜਿਲਾ ਰੋਜ਼ਗਾਰ ਦਫਤਰ, ਲੁਧਿਆਣਾ ਵਿਖੇ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾ ਅਤੇ ਸ਼ੁਕੱਰਵਾਰ ਨੂੰ ਲਗਣ ਵਾਲੇ ਪਲੇਸਮੈਂਟ ਕੈਂਪਾਂ ਬਾਰੇ ਜਾਣਕਾਰੀ ਦਿੱਤੀ ਗਈ।

ਉਸਨੇ ਦੱਸਿਆ ਕਿ ਡਿਪਟੀ ਸੀ.ਈ.ਓ. ਵੱਲੋਂ ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ ਦੇ ਵਿੱਚ ਨਿਕਲੀਆਂ ਅਸਾਮੀਆਂ ਬਾਰੇ ਦੱਸਿਆ, ਉਸਦਾ ਫਾਰਮ ਭਰਵਾਇਆ ਅਤੇ ਅਸਾਮੀ ਲਈ ਹੋਣ ਵਾਲੀ ਪ੍ਰੀਖਿਆ ਬਾਰੇ ਜਾਣਕਾਰੀ ਵੀ ਦਿੱਤੀ। ਉਸਨੇ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਪੰਜਾਬ ਮਿਸ਼ਨ ਪ੍ਰੀਖਿਆ ਦੀ ਤਿਆਰੀ ਕਰਕੇ ਆਪਣਾ ਟੈਸਟ ਪਾਸ ਕੀਤਾ, ਜਿਸ ਵਿੱਚ ਉਸਦੀ ਸਲੈਕਸ਼ਨ ਵੀ ਹੋਈ।ਹੁਣ ਅੰਜਨਾ ਗੋਇਲ ਬਹੁਤ ਖੁਸ਼ ਹੈ, ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ ਵਿੱਚ ਉਸਦੀ ਬਤੌਰ ਕਾਰਜ਼ਕਾਰੀ ਸਹਾਇਕ ਨੌਕਰੀ ਲੱਗ ਗਈ ਹੈ। ਅੰਜਨਾ ਗੋਇਲ ਨੇ ਇਸ ਨੌਕਰੀ ਲਈ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ।

65330cookie-checkਲੁਧਿਆਣਾ ਦੀ ਅੰਜਨਾ ਗੋਇਲ ਨੇ ਡੀ.ਬੀ.ਈ.ਈ. ਦੇ ਸਹਿਯੋਗ ਨਾਲ ਹਾਸਲ ਕੀਤੀ ਚੰਗੀ ਨੌਕਰੀ
error: Content is protected !!