ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ/ਭਗਤਾ ਭਾਈਕਾ, 18 ਦਸੰਬਰ (ਪ੍ਰਦੀਪ ਸ਼ਰਮਾ):- ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਜ਼ੀਰਾ ਵਿਖੇ ਲੱਗੀ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਲੱਗੇ ਮੋਰਚੇ ਨੂੰ ਖਦੇੜਨ ਲਈ ਅੱਜ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਉਪਰ ਬਲ ਦਾ ਪ੍ਰਯੋਗ ਕਰ ਦਿੱਤਾ। ਇਸ ਮੌਕੇ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ਼ ਵੱਲੋਂ ਪ੍ਰਸ਼ਾਸਨ ਦੁਆਰਾ ਸੂਬਾ ਸਰਕਾਰ ਦੀ ਸਹਿ ਤੇ ਕੀਤੇ ਉਕਤ ਜਬਰ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕਣ ਦਾ ਐਲਾਨ ਕਰ ਦਿੱਤਾ। ਇਸੇ ਐਲਾਨ ਨੂੰ ਮੁੱਖ ਰੱਖਦਿਆਂ ਭਗਤਾ ਭਾਈਕਾ ਦੇ ਭਾਈ ਬਹਿਲੋ ਚੌਂਕ ਵਿੱਚ ਬੀ.ਕੇ.ਯੂ ਕ੍ਰਾਂਤੀਕਾਰੀ ਤੇ ਕੇ.ਕੇ.ਯੂ ਪੰਜਾਬ ਦੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕ ਕੇ ਰੋਸ ਮੁਜਾਹਰਾ ਕੀਤਾ।
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਜਨਰਲ ਸਕੱਤਰ ਗੁਰਪ੍ਰੀਤ ਭਗਤਾ ਨੇ ਦੱਸਿਆ ਕਿ ਜ਼ੀਰੇ ਦੀ ਸ਼ਰਾਬ ਫੈਕਟਰੀ ਦੁਆਰਾ ਆਸਪਾਸ ਦੇ ਕਰੀਬ 50 ਕਿਲੋਮੀਟਰ ਇਲਾਕੇ ਦਾ ਵਰਤੋਂ ਯੋਗ ਧਰਤੀ ਹੇਠਲਾ ਪਾਣੀ ਗੰਧਲਾ ਕਰ ਦਿੱਤਾ ਗਿਆ ਹੈ ਜਿਸ ਨੂੰ ਬੰਦ ਕਰਵਾਉਣ ਲਈ ਬੀਕੇਯੂ ਕ੍ਰਾਂਤੀਕਾਰੀ ਪਹਿਲੇ ਦਿਨੋਂ ਹੀ ਮੋਰਚੇ ਦੀ ਅਗਵਾਈ ਚ ਡਟੀ ਹੋਈ ਹੈ ਪਰ ਬੀਤੇ ਕੁਝ ਦਿਨਾਂ ਤੋਂ ਓਥੇ ਪ੍ਰਸ਼ਾਸਨ ਜਬਰ ਕਰਨ ਉਪਰ ਉਤਰਿਆ ਹੋਇਆ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਬੰਸਾ ਸਿੰਘ ਕੋਠਾ ਗੁਰੂ ਨੇ ਮੰਗ ਉਠਾਈ ਕਿ ਜ਼ੀਰੇ ਦਾ ਪ੍ਰਸ਼ਾਸਨ ਕਿਸਾਨ ਆਗੂਆਂ ਦੇ ਘਰਾਂ ਚ ਛਾਪੇਮਾਰੀ ਬੰਦ ਕਰੇ। ਕਿਸਾਨਾਂ ਉਪਰ ਦਰਜ ਕੀਤਾ ਪਰਚਾ ਰੱਦ ਕਰੇ, ਹਿਰਾਸਤ ਚ ਲਏ ਕਿਸਾਨਾਂ ਨੂੰ ਫੌਰੀ ਤੌਰ ਤੇ ਰਿਹਾਅ ਕਰੇ। ਫੈਕਟਰੀ ਅੱਗੇ ਧਰਨਾ ਦੇ ਰਹੇ ਕਿਸਾਨਾਂ ਨਾਲ ਜਬਰ ਜ਼ੁਲਮ ਕਰਨਾ ਬੰਦ ਕਰੇ ਅਤੇ ਇਹ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰੇ। ਬੁਲਾਰੇ ਰਿਤੇਸ਼ ਰਿੰਕੂ ਨੇ ਦੱਸਿਆ ਕਿ ਸਾਨੂੰ ਜ਼ੀਰੇ ਦੇ ਘੋਲ ਚ ਵਧ ਚੜ ਕੇ ਹਾਜ਼ਰੀ ਦੇਣ ਦੀ ਲੋੜ ਹੈ ਤਾਂ ਜੋ ਪ੍ਰਸ਼ਾਸਨ ਦੀਆਂ ਜਬਰੀ ਕਾਰਵਾਈਆਂ ਨੂੰ ਰੋਕਿਆ ਜਾ ਸਕੇ। ਉਨਾ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਹਨਾਂ ਜ਼ੁਲਮ ਤੁਸੀਂ ਕਰੋਂਗੇ ਇਹ ਮੋਰਚਾ ਉਸ ਤੋਂ ਵੀ ਜਿਆਦਾ ਚੜ੍ਹਦੀ ਕਲਾ ਚ ਵਧੇਗਾ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1357700cookie-checkਜ਼ੀਰਾ ਸ਼ਰਾਬ ਫੈਕਟਰੀ ਅੱਗੇ ਲੱਗੇ ਟੈਂਟ ਪੁੱਟਣ ਤੋਂ ਗੁੱਸੇ ਚ ਆਏ ਕਿਸਾਨਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ