June 25, 2024

Loading

ਚੜ੍ਹਤ ਪੰਜਾਬ ਦੀ,
ਲੁਧਿਆਣਾ,(ਸੁਦਰਸ਼ਨ ਖੰਨਾ ) : ਹਲਕਾ ਪੂਰਵੀ ਦੇ ਵਾਰਡ ਨੰ 6 ਅਤੇ12 ਸਹਿਤ ਕਾਂਗਰਸ ਦੇ ਸਮੂਹ ਵਰਕਰ ਕਾਂਗਰਸ ਦੇ ਨਵੇਂ ਜਿਲਾ ਪ੍ਰਧਾਨ ਸੰਜੇ ਤਲਵਾੜ ਦੀ ਤਾਜਪੋਸ਼ੀ ਸਮਾਰੋਹ ਵਿੱਚ ਹੁਮਹੁਮਾ ਦੇ ਨਾਲ ਪਹੁੰਚੇ।ਸਮਾਰੋਹ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਨਵੇਂ ਬਣਾਏ ਗਏ ਪ੍ਰਧਾਨ ਸੰਜੇ ਤਲਵਾੜ (ਸਾਬਕਾ ਵਿਧਾਇਕ) ਅਤੇ ਸੀਨੀਅਰ ਵਾਇਸ ਪ੍ਰਧਾਨ ਸ਼ਾਮ ਸੁੰਦਰ ਮਲਹੋਤਰਾਂ (ਸੀਨੀਅਰ ਡਿਪਟੀ ਮੇਅਰ) ਵੱਲੋਂ ਅੱਜ ਰੱਖੇ ਗਏ ਅਹੁੱਦਾ ਸੰਭਾਲ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜਰੀ ਵਿੱਚ ਜਿਲਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾਂ ਵੱਲੋਂ ਜਿਲਾਂ ਕਾਂਗਰਸ ਕਮੇਟੀ ਦੀ ਜਿੰਮੇਵਾਰੀ ਸੰਜੇ ਤਲਵਾੜ  ਨੂੰ ਸਿਰੋਪਾ ਪਾ ਕੇ ਸੋਪੀ।
ਇਸ ਸਮਾਰੋਹ ਨੂੰ ਸਬੋਧਨ ਕਰਦਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਰਾਹੁਲ ਗਾਂਧੀ ਵੱਲੋਂ ਚਲਾਈ ਜਾ ਰਹੀ ਭਾਰਤ ਜੋੜੋ ਯਾਤਰਾ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਲੁਧਿਆਣਾ ਪਹੁੰਚ ਰਹੀ ਹੈ।ਰਾਹੁਲ ਗਾਂਧੀ  ਵੱਲੋਂ ਚਲਾਈ ਜਾ ਰਹੀ ਭਾਰਤ ਜੋੜੋ ਯਾਤਰਾ ਇੱਕਲੀ ਕਾਂਗਰਸ ਪਾਰਟੀ ਦੀ ਯਾਤਰਾ ਨਹੀ ਹੈ, ਰਾਹੁਲ ਗਾਂਧੀ ਇਸ ਯਾਤਰਾ ਦੇ ਰਾਹੀ ਦੇਸ਼ ਦੇ ਸਵਿਧਾਨ ਦੀ ਲੜਾਈ ਲੜ ਰਿਹਾ ਹੈ, ਬੇਰੋਜਗਾਰੀ ਦੀ ਲੜਾਈ ਲੜ ਰਿਹਾ ਹੈ, ਵਪਾਰਿਆ ਦੀ, ਦਲਿਤਾ ਦੀ, ਕਿਸਾਨਾ ਦੀ, ਮਜਦੂਰਾ ਦੀ ਲੜਾਈ ਲੜ ਰਿਹਾ ਹੈ।ਇਸ ਯਾਤਰਾ ਵਿੱਚ ਮੁਸਲਮਾਨ ਮਿਲਕੇ ਨਾਲ ਚੱਲ ਰਹੇ ਹਨ, ਇਸਾਈ ਨਾਲ ਮਿਲਕੇ ਚੱਲ ਰਹੇ ਹਨ, ਹਿੰਦੂ ਸਿੱਖ ਨਾਲ ਮਿਲਕੇ ਚੱਲ ਰਹੇ ਹਨ।ਉਹ ਦੇਸ਼ ਨੂੰ ਜੋੜਣ ਦੀ ਲੜਾਈ ਲੜ ਰਿਹਾ ਹੈ।ਮੈਨੂੰ ਉਮੀਦ ਹੈ ਕਿ ਇਸ ਯਾਤਰਾ ਨੂੰ ਲੁਧਿਆਣਾ ਤੋਂ ਵੱਧ ਤੋਂ ਵੱਧ ਸਹਿਯੋਗ ਮਿਲੇਗਾ ਅਤੇ ਪੰਜਾਬ ਵਿੱਚੋ ਸਭ ਤੋਂ ਵਧਿਆ ਸਵਾਗਤ ਲੁਧਿਆਣਾ ਸ਼ਹਿਰ ਵਿੱਚ ਹੋਵੇਗਾ।ਅੱਜ ਲੋੜ ਹੈ ਕਿ ਅਸੀ ਸਾਰੇ ਰੱਲਕੇ ਪਾਰਟੀ ਵਿੱਚ ਅਨੁਸ਼ਾਸ਼ਨ ਕਾਇਮ ਕਰੀਏ। ਦੂਰ ਕੀਤੀ ਜਾ ਸੱਕਦੀ ਹੈ ਪਰ ਕਈ ਲੋਕਾਂ ਜਾਣ-ਬੁਝਕੇ ਇਸ ਨਰਾਜਗੀ ਨੂੰ ਚੈਨਲਾ ਰਾਹੀ ਦਸਦੇ ਹਨ ਜਿਹੜਾ ਵਰਕਰ ਜਾ ਅਹੁੱਦੇਦਾਰ ਚੈਨਲਾ ਰਾਹੀ ਆਪਣੀ ਨਰਾਜਗੀ ਦੱਸੇਗਾ ਉਸ ਲਈ ਕਾਂਗਰਸ ਪਾਰਟੀ ਵਿੱਚ ਕੋਈ ਅਹੁੱਦਾ ਨਹੀ। ਚੌਣਾ ਵਿੱਚ ਕੰਮ ਦੇ ਅਧਾਰ ਤੇ ਲੁਧਿਆਣਾ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਕਰਕੇ ਜਿੱਤਣ ਵਾਲੇ ਉਮੀਦਵਾਰਾ ਨੂੰ ਟਿਕੱਟਾ ਦਿੱਤੀਆ ਜਾਣਗੀਆ।
ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਨਵਨਿਯੁਕਤ ਜਿਲਾ ਪ੍ਰਧਾਨ ਸੰਜੇ ਤਲਵਾੜ  ਨੇ ਪੰਜਾਬ ਪ੍ਰਧਾਨ  ਦਾ ਧੰਨਵਾਦ ਕਰਦਿਆ ਕਿਹਾ ਕਿ ਤੁਸੀ ਮੇਰੇ ਤੇ ਜਿਹੜਾ ਭਰੋਸਾ ਕਰਕੇ ਮੈਨੂੰ ਮਾਨ ਦਿੱਤਾ ਹੈ ਮੈ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾ ਅਤੇ ਜਿਲਾ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਦੇ ਹਰ ਵਰਕਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਨੂੰ ਮਜਬੂਤੀ ਵੱਲ ਲੈ ਕੇ ਜਾਵਾਗਾ।

ਇਸ ਸਮਾਰੋਹ ਵਿੱਚ ਹਰਬੰਸ ਲਾਲ ਤਲਵਾੜ, ਰਾਕੇਸ਼ ਪਾਂਡੇ ਸਾਬਕਾ ਮੰਤਰੀ, ਸੁਰਿੰਦਰ ਡਾਵਰ ਜਿਲਾਂ ਕਾਂਗਰਸ ਮਹਿਲਾ ਪ੍ਰਧਾਨ ਮਨਿਸ਼ਾ ਕਪੂਰ,ਜਿਲਾਂ ਦਿਹਾਤੀ ਮਹਿਲਾ ਪ੍ਰਧਾਨ ਰਿਪੂ ਗਿੱਲ,ਬਲਾਕ ਪ੍ਰਧਾਨ ਸੁਰਿੰਦਰ ਕੌਰ,ਪ੍ਰਧਾਨ ਰੰਮੀ ਮੂਮ,ਬਲਾਕ ਪ੍ਰਧਾਨ ਮਨਮੀਤ ਕੌਰ,ਬਲਾਕ ਪ੍ਰਧਾਨ ਹਰਜਿੰਦਰ ਸਿੰਘ ਰਹਿਮੀ,ਵਿਪਨ ਅਰੋੜਾ ਬਲਾਕ ਪ੍ਰਧਾਨ ਪ੍ਰਿਸ਼ ਕੁਮਾਰ,ਕੌਂਸਲਰ ਡਾਕਟਰ ਨਰੇਸ਼ ਉੱਪਲ,ਕੌਂਸਲਰ ਸੁਖਦੇਵ ਬਾਵਾ,ਕੌਂਸਲਰ ਮੋਨੂੰ ਖਿੰਡਾ, ਕੌਂਸਲਰ ਹੈਪੀ ਰੰਧਾਵਾ, ਕੌਂਸਰਲ ਹਰਜਿੰਦਰ ਪਾਲ ਲਾਲੀ,ਕੌਂਸਲਰ ਸਰਬਜੀਤ ਸਿੰਘ, ਕੌਸ਼ਲਰ ਕੰਚਨ ਮਲਹੋਤਰਾਂ, ਕੌਂਸਲਰ ਸਤੀਸ਼ ਮਲਹੋਤਰਾਂ, ਕੌਂਸਲਰ ਉਮੇਸ਼ ਸ਼ਰਮਾ,ਵਾਰਡ ਇੰਚਾਰਜ ਜਗਦੀਸ਼ ਲਾਲ ਦੀਸ਼ਾ, ਵਾਰਡ ਇੰਚਾਰਜ ਵਿਜੇ ਕਲਸੀ, ਵਾਰਡ,ਸੋਨੀਆ ਧਵਨ,ਸਮਾਜ ਸੇਵਕ ਸੁਰਜੀਤ ਰਾਮ,ਡਿਪਲ ਰਾਣਾ, ਅਬਾਸ ਰਾਜਾ, ਕੋਮਲ ਖੰਨਾ, ਵਿਨਾ ਸੋਬਤੀ, ਸ਼ੁਸ਼ੀਲ ਪਰਾਸ਼ਰ, ਭਾਨੂ ਕਪੂਰ, ਰਿੰਕੂ ਦੱਤ, ਦਾਰਾ ਟਾਂਕ, ਕੁਵਰ ਤਲਵਾੜ, ਕੰਨਵ ਤਲਵਾੜ, ਬੋਬੀ ਗੁਲਾਟੀ, ਲਵਲੀ ਮਨੋਚਾ, ਰਾਜਵਿੰਦਰ ਕੌਰ, ਅਨੂ ਬਾਲਾ,ਸੁਨੀਤਾ ਰਾਣੀ,ਚਰਨਜੀਤ ਸ਼ਰਮਾ,ਨੀਰਜ ਚੋਪੜਾ,ਰਮਨ ਓਬਰਾਏ, ਪ੍ਰਦੀਪ ਤਪਿਆਲ, ਕਪਿਲ ਸ਼ਰਮਾ,ਇੰਦਰਪ੍ਰੀਤ ਸਿੰਘ ਰੂਬਲ, ਰਾਜਨ ਟੰਡਨ, ਲੱਕੀ ਕਪੂਰ,ਰਮਨ ਉਬਰਾਏ,ਚਰਨਜੀਤ ਸ਼ਰਮਾ, ਸੋਨੀਆ ਧਵਨ, ਨੀਰਜ ਚੋਪੜਾ,ਬਲਦੇਵ ਚਾਦਪੂਰੀ,ਸੰਜੇ ਸ਼ਰਮਾਂ,ਪ੍ਰਧਾਨ ਪਾਲ ਸ਼ਰਮਾ ਵੀ.ਕੇ. ਅਰੌੜਾ, ਸੂਰਜ ਬੇਦੀ, ਰਾਜੀਵ ਝੰਮਟ, ਨਿਤਿਨ ਤਲਵਾੜ, ਰਿੱਕੀ ਮਲਹੋਤਰਾ, ਟੀਟੂ ਤਲਵਾੜ, ਜਸਵੀਰ ਸਿੰਘ ਚੱਡਾ, ਰਾਜ ਸਭਰਵਾਲ, ਵਿੱਕੀ ਸਭਰਵਾਲ, ਕੁਲਦੀਪ ਤਲਵਾੜ, ਪੰਮੀ ਤਲਵਾੜ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ,ਵਿਕਰਮ ਸਹਿਜਲ,ਆਸ਼ਾ ਰਾਣੀ,ਕਿਰਨ ਰਾਣੀ,ਗਿਆਨ ਕੌਰ,ਸਵਿਤਾ ਰਾਣੀ,ਜਯੋਤੀ ਬਾਲਾ,ਸੁਖਦੇਵ ਭਟੋਏ,ਡਾਕਟਰ ਹਰਮੇਸ਼ ਲਾਲ,ਡਾਕਟਰ ਰਣਜੀਤ ਲਾਲ,ਮਦਨ ਲਾਲ,ਪ੍ਰਦੀਪ ਕਾਲਾ, ਨਰਿੰਦਰ ਘੁੱਗੀ,ਦਿਲਬਾਗ ਸਿੰਘ,ਬਹਾਦਰ ਸਿੰਘ,ਸਰਬਜੀਤ ਸਿੰਘ,ਮਹਿੰਦਰ ਪਾਲ਼ ਲਸਾੜਾ,ਅਰਜੁਨ ਸਿੰਘ,ਹਰਮੇਸ਼ ਲਾਲ ਪ੍ਰਧਾਨ, ਲੱਲਣ ਯਾਦਵ,ਕੈਲਾਸ਼ ਯਾਦਵ,ਦੀਪਕ ਕੁਮਾਰ,ਸੁਖਵੰਤ ਸਿੰਘ,ਨੀਟਾ,ਅਮਿਤ ਕੁਮਾਰ,ਕਨੋਜਿਆ,ਜਸਪ੍ਰੀਤ ਕੌਰ,ਵੰਦਨਾ,ਵੀਨਾ ਕੁਮਾਰੀ,ਸੁਮਨ ਕੁਮਾਰੀ,ਬਲਜੀਤ ਕੌਰ,ਵਿਸੁ ਉੱਪਲ,ਸਾਗਰ ਉੱਪਲ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਿਲ ਹੋਏ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
135730cookie-checkਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜਰੀ ਵਿੱਚ ਕਾਂਗਰਸ ਦੇ ਨਵੇਂ ਜਿਲਾ ਪ੍ਰਧਾਨ ਸੰਜੇ ਤਲਵਾੜ ਨੇ ਸੰਭਾਲਿਆ ਅਹੁਦਾ
error: Content is protected !!