May 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਮੂਹ ਕਾਵੜ ਸੰਘ ਐਮਰਜੈਂਸੀ ਬਲੱਡ ਸੇਵਾ ਵੱਲੋਂ ਸਥਾਨਕ ਮੇਲਾ ਰਾਮ ਦੀ ਧਰਮਸ਼ਾਲਾ ਚ ਸਿਵਲ ਹਸਪਤਾਲ ਬਠਿੰਡਾ ਅਤੇ ਰਾਮਪੁਰਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਮਹੰਤ ਰਾਮ ਨਰਾਇਣ ਗਿਰੀ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕਰਕੇ ਕੀਤੀ। ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਰਾਮ ਇੰਡਸਟਰੀ ਦੇ ਸੰਚਾਲਕ ਪ੍ਰਸ਼ੋਤਮ ਦਾਸ ਪੁੱਜੇ।
ਸੰਘ ਦੇ ਜਰਨਲ ਸੈਕਟਰੀ ਕੇਵਲ ਕਿ੍ਰਸ਼ਨ ਹੈਪੀ ਬੁੱਗਰ ਨੇ ਦੱਸਿਆ ਕਿ ਮਾਨਵਤਾ ਦੀ ਸੇਵਾ ਨੂੰ ਸਮਪਰਿਤ ਸਮੂਹ ਕਾਵੜ ਸੰਘ ਵੱਲੋਂ ਲੋੜਵੰਦਾਂ ਮਰੀਜਾਂ ਦੀ ਮੱਦਦ ਲਈ ਪਹਿਲਾਂ ਹੀ ਐਮਰਜੈਂਸੀ ਬਲੱਡ ਸੇਵਾ ਸ਼ੁਰੂ ਕੀਤੀ ਹੋਈ ਹੈ। ਇਸੇ ਕੜੀ ਦੇ ਤਹਿਤ ਅੱਜ ਸਿਵਲ ਹਸਪਤਾਲ ਬਠਿੰਡਾ ਤੇ ਰਾਮਪੁਰਾ ਦੇ ਸਹਿਯੋਗ ਨਾਲ ਬਲੱਡ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਖੂਨਦਾਨੀਆ ਵੱਲੋਂ 101 ਯੂਨਿਟ ਖੂਨਦਾਨ ਕੀਤਾ ਗਿਆ। ਉਨਾਂ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸੇ ਲੋੜਵੰਦ ਦੀ ਖੂਨ ਕਰਕੇ ਜਾਨ ਬਚਾਈ ਜਾ ਸਕੇ। ਕਈ ਵਿਅਕਤੀਆਂ ਦੀ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸ਼ਰੀਰਕ ਕਮਜੋਰੀ ਆ ਜਾਂਦੀ ਹੈ। ਉਨਾਂ ਕਿਹਾ ਕਿ ਅਜਿਹਾ ਕੁੱਝ ਵੀ ਨਹੀ ਹੁੰਦਾ ਬਲਕਿ ਖੂਨਦਾਨ ਕਰਨ ਨਾਲ ਸ਼ਰੀਰ ਪਹਿਲਾਂ ਨਾਲੋਂ ਵੱਧ ਤੰਦਰੁਸਤ ਤੇ ਨਿਰੋਗ ਰਹਿੰਦਾ ਹੈ।
ਇਸ ਮੌਕੇ ਬਾਬਾ ਮਹੇਸ਼ ਕੁਮਾਰ, ਨੀਰਜ ਚੌਧਰੀ, ਅਭੀ ਬਾਂਸਲ, ਪਰਸ਼ੋਤਮ ਬਾਬਾ, ਸੁਰਿੰਦਰ ਗਰਗ, ਲਵਲੀ ਗੋਇਲ, ਯਸ਼ਪਾਲ, ਜਸਕਰਨ ਸਿੰਘ (ਜੱਸੀ ਬਾਬਾ),ਪ੍ਰਸ਼ੋਤਮ ਬਾਬਾ, ਜੀਵਨ ਗਰਗ, ਕਰਨ ਗਰਗ, ਅਨੀਸ਼ ਕਾਂਸਲ, ਮੋਹਿਤ ਗੋਇਲ, ਦੁਸ਼ੰਯਤ ਗੁਪਤਾ, ਟੀਟੂ ਰਾਈਆ, ਵਿਨੋਦ ਬਬਲੂ, ਸੋਹਣ ਲਾਲ, ਯੁਵਰਾਜ ਆਦਿ ਹਾਜ਼ਰ ਸਨ।
#For any kind of News and advertisement contact us on 980-345-0601  
121080cookie-checkਸਮੂਹ ਕਾਵੜ ਸੰਘ ਐਮਰਜੈਂਸੀ ਬਲੱਡ ਸੇਵਾ ਵੱਲੋਂ ਲਗਾਏ ਕੈਂਪ ਦੌਰਾਨ ਕੀਤੇ 101 ਯੂਨਿਟ ਖੂਨਦਾਨ
error: Content is protected !!