October 3, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 12 ਜੂਨ (ਸਤ ਪਾਲ ਸੋਨੀ ) -ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ ਸੁਧਾਰ ਦਾ ਜ਼ੋਰ ਲਗਾਤਾਰ ਜਾਰੀ ਹੈ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਏਟੀਓ ਵੱਲੋਂ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਪੀਐਸਪੀਸੀਐਲ ਵੱਲੋਂ ਉਦਯੋਗਿਕ ਖੇਤਰਾਂ ਵਿਚ ਨਿਰੰਤਰ ਸਪਲਾਈ ਪੁਖਤਾ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਇਸਦੇ ਤਹਿਤ ਸੰਘਣੇ ਇਲਾਕਿਆਂ ਵਿਚ ਮੋਨੋਪੋਲ ਲਾਈਨਾਂ ਲਗਾਈਆਂ ਜਾ ਰਹੀਆਂ ਹਨ। ਭਾਵੇਂ ਇਸਦੀ ਲਾਗਤ ਜ਼ਿਆਦਾ ਹੈ, ਲੇਕਿਨ ਉਦਯੋਗਾਂ ਅਤੇ ਲੋਕਾਂ ਨੂੰ ਬਿਹਤਰੀਨ ਬਿਜਲੀ ਸੇਵਾਵਾਂ ਦੇਣ ਨੂੰ ਸਰਕਾਰ ਆਪਣਾ ਫਰਜ਼ ਸਮਝਦੀ ਹੈ।
ਪੰਜਾਬ ਚ ਪਹਿਲੀ ਵਾਰ ਮੋਨੋਪੋਲ ਲਾਈਨਾਂ ਦਾ ਇਸਤੇਮਾਲ ਕੀਤਾ ਗਿਆ- ਬਿਜਲੀ ਮੰਤਰੀ
ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਵਾਸਤੇ ਮੋਨੋਪੋਲ ਲਾਈਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਾਲ ਖਾਸ ਤੌਰ ਤੇ ਸ਼ਹਿਰ ਦੇ ਸੰਘਣੀ ਹਿੱਸਿਆਂ ਵਿਚ ਬਿਜਲੀ ਦੀ ਸਪਲਾਈ ਦੇਣ ਲਈ ਮੱਦਦ ਮਿਲੇਗੀ, ਜਿੱਥੇ ਪੁਰਾਣੇ ਖੰਭੇ ਜ਼ਿਆਦਾ ਜਗ੍ਹਾ ਥਾਂ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਗ੍ਹਾ ਘੱਟ ਹੋਣ ਕਾਰਨ ਪੀਐੱਸਪੀਸੀਐੱਲ ਲਈ ਸਬ ਸਟੇਸ਼ਨ ਤੋਂ 66 ਕੇਵੀ ਟਰਾਂਸਮਿਸ਼ਨ ਲਾਈਨ ਨੂੰ ਲਿਆਉਣਾ ਮੁਸ਼ਕਿਲ ਸੀ, ਜਿਸ ਕਾਰਨ ਮੋਨੋਪੋਲਜ ਰਾਹੀਂ ਲਾਈਨ ਵਿਛਾਉਣ ਦੀ ਯੋਜਨਾ ਬਣੀ। ਇਸ 12 ਕਿਲੋਮੀਟਰ ਡਬਲ ਸਰਕਟ ਲਾਈਨ ਨੂੰ ਪੀਐਸਪੀਸੀਐਲ ਵੱਲੋਂ 16.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 12 ਕਿਲੋਮੀਟਰ ਲਾਈਨ ਵਿੱਚੋਂ ਕਰੀਬ 6 ਕਿਲੋਮੀਟਰ ਲਾਈਨ ਮੋਨੋਪੋਲਜ ਤੇ ਹੈ। ਭਵਿੱਖ ਵਿਚ ਮੋਨੋਪੋਲ ਲਾਇਨਜ਼ ਦਾ ਵਿਸਥਾਰ ਹੋਰ ਵੀ ਇਲਾਕਿਆਂ ਵਿਚ ਕੀਤਾ ਜਾਵੇਗਾ।
ਇਸ ਮੌਕੇ ਬਿਜਲੀ ਮੰਤਰੀ ਵੱਲੋਂ 220 ਕੇਵੀ ਲਾਡੋਵਾਲ ਸਬ ਸਟੇਸ਼ਨ ਵਿਖੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਵੀ ਕੀਤਾ ਗਿਆ।ਜਿਸ ਤੇ ਪੀਐਸਟੀਸੀਐਲ ਵੱਲੋਂ ਦੂਸਰਾ 160 MVA, 220/66 KV ਪਾਵਰ ਟਰਾਂਸਫਾਰਮਰ 9.5 ਕਰੋਡ਼ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ, ਜਿਹੜਾ ਕੰਮ 15 ਜੁਲਾਈ, 2022 ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਤਰ੍ਹਾਂ ਉਨ੍ਹਾਂ ਨੇ ਸਬ ਸਟੇਸ਼ਨ ਵਿਖੇ ਦੋ 220 ਕੇਵੀ ਟਰਾਂਸਮਿਸ਼ਨ ਸਿਸਟਮ ਤੇ ਹੌਟਲਾਈਨ ਮੇਨਟੇਨਸ ਤਕਨੀਕਾਂ ਦਾ ਵੀ ਨਿਰੀਖਣ ਕੀਤਾ।
ਬਿਜਲੀ ਮੰਤਰੀ ਨੇ ਦੱਸਿਆ ਕਿ ਬੀਤੇ ਮਹੀਨੇ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਨੇ 8.5 ਕਰੋੜ ਰੁਪਏ ਦੀ ਲਾਗਤ ਨਾਲ ਦੋ 220 ਕੇਵੀ ਸਬ ਸਟੇਸ਼ਨ ਬੀਬੀਐਮਬੀ ਜਮਾਲਪੁਰ ਸਥਿਤ 1*100 MVA 220/66 KV ਪਾਵਰ ਟਰਾਂਸਫਾਰਮਰ ਨੂੰ 160 MVA ਦੀ ਸ਼ਮਤਾ ਤੇ ਅਪਗ੍ਰੇਡ ਕੀਤਾ ਗਿਆ ਸੀ। ਇਸ ਤਰ੍ਹਾਂ, ਸੂਬੇ ਵਿਚ ਆਉਂਦੇ ਝੋਨੇ ਦੇ ਸੀਜ਼ਨ ਕਾਰਨ ਖੇਤੀਬਾੜੀ ਟਿਊਬਵੈੱਲ ਮੋਟਰਾਂ ਦੀ ਉੱਚ ਸਮਰੱਥਾ ਦੀ ਲੋੜ ਨੂੰ ਪੂਰਾ ਕਰਨ ਲਈ ਖੇਤੀਬਾੜੀ ਟਿਊਬਵੈੱਲ (ਏ.ਪੀ) ਕੁਨੈਕਸ਼ਨਾਂ ਦੇ ਲੋਡ ਵਿੱਚ ਵਾਧੇ ਨੂੰ ਨਿਯਮਤ ਕਰਨ ਲਈ ਵਾਲੰਟਰੀ ਡਿਸਕਲੋਜ਼ਰ ਸਕੀਮ (ਵੀਡੀਐਸ) ਲਾਗੂ ਕੀਤੀ ਜਾ ਰਹੀ ਹੈ। ਇਸ ਲਈ ਬਕਾਇਦਾ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਸਿਰਫ਼ 2,700 ਰੁਪਏ ਦੀ ਰਾਸ਼ੀ ਅਦਾ ਕਰਕੇ ਇਸ ਸਕੀਮ ਦਾ ਫਾਇਦਾ ਲਿਆ ਜਾ ਸਕਦਾ ਹੈ।
ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ ਨੇ ਦੱਸਿਆ ਕਿ ਇਹ ਸਪਲਾਈ 440 ਕੇਵੀ ਨਕੋਦਰ ਗਰਿੱਡ ਤੋਂ 220 ਕੇਵੀ ਲਾਡੋਵਾਲ ਸਬ ਸਟੇਸ਼ਨ ਨੂੰ ਆਏਗੀ ਤੇ ਉਥੋਂ 66 ਕੇਵੀ ਲਾਈਨ ਮੋਨੋਪੋਲਜ ਰਾਹੀਂ ਅਮਲਤਾਸ ਗਰਿੱਡ ਨੂੰ ਜਾਵੇਗੀ। ਜਦਕਿ ਇਸ ਤੋਂ ਪਹਿਲਾਂ ਲਲਤੋਂ ਕਲਾਂ ਗਰਿੱਡ ਤੋਂ  66 ਕੇਵੀ ਅਮਲਤਾਸ, 66 ਕੇਵੀ ਸੁੰਦਰ ਨਗਰ ਅਤੇ 66 ਕੇਵੀ ਜੀਟੀ ਰੋਡ ਤੇ 66 ਕੇਵੀ ਚੌੜਾ ਬਜ਼ਾਰ ਨੂੰ ਬਿਜਲੀ ਦੀ ਸਪਲਾਈ ਜਾਂਦੇ ਸੀ ਅਤੇ ਓਵਰਲੋਡ ਹੋਣ ਕਾਰਨ ਕੱਟ ਲੱਗਦੇ ਸਨ। ਪਰ ਇਸ ਨਵੇਂ ਵਿਕਲਪ ਨਾਲ ਹੁਣ ਗਰਿੱਡ ਓਵਰਲੋਡ ਨਹੀਂ ਹੋਵੇਗਾ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਨਹੀਂ ਹੋਵੇਗੀ।
ਇਸ ਤੋਂ ਪਹਿਲਾਂ, ਪੁਲੀਸ ਤੇ ਪ੍ਰਸ਼ਾਸਨ ਵੱਲੋਂ ਬਿਜਲੀ ਮੰਤਰੀ ਨੂੰ ਲੁਧਿਆਣਾ ਪਹੁੰਚਣ ਤੇ ਗਾਰਡ ਆਫ ਆਨਰ ਦਿੱਤਾ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਏਡੀਸੀਪੀ ਪਰੱਗਿਆ ਜੈਨ, ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ, ਚੀਫ਼ ਇੰਜੀਨੀਅਰ ਟੀਐੱਸ ਪੀਐਸਪੀਸੀਐਲ, ਚੀਫ ਇੰਜਨੀਅਰ ਪੀ ਐਂਡ ਐੈੱਮ ਪੀਐਸਟੀਸੀਐਲ ਤੇ ਚੀਫ ਇੰਜਨੀਅਰ ਸੈਂਟਰਲ ਜੋਨ ਪੀਐੱਸਪੀਸੀਐਲ ਲੁਧਿਆਣਾ ਵੀ ਮੌਜੂਦ ਰਹੇ।

#For any kind of News and advertisement contact us on 980-345-0601 ,

 

121040cookie-checkਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ 16.25 ਕਰੋੜ ਦੀ ਲਾਗਤ ਨਾਲ ਤਿਆਰ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ
error: Content is protected !!