December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) : ਮਾਨਵ ਸਹਾਰਾ ਕਲੱਬ ਫੂਲ ਟਾਊਨ ਦੇ ਦਫਤਰ ਦਾ ਉਦਘਾਟਨ ਐਡਵੋਕੇਟ ਰਿਤੇਸ਼ ਸਿੰਗਲਾ ਪ੍ਰਧਾਨ ਬਾਰ ਐਸੋਸੀਏਸ਼ਨ ਫੂਲ ਟਾਊਨ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਐਡਵੋਕੇਟ ਹਰਚੰਦ ਸਿੰਘ ਭੁੱਲਰ ਅਤੇ ਕ੍ਰਿਸ਼ਨ ਚੰਦ ਜੈਨ ਵੀ ਹਾਜ਼ਰ ਰਹੇ।ਇਸ ਮੌਕੇ ਕਲੱਬ ਦੀ ਸਮੁੱਚੀ ਟੀਮ ਕਲੱਬ ਦੇ ਪ੍ਰਧਾਨ ਪਲਵਿੰਦਰ ਸਿੰਘ ਮੱਖਣ ਦੀ ਅਗਵਾਈ ਵਿੱਚ ਹਾਜ਼ਰ ਸੀ। ਇਸ ਮੌਕੇ ਕਲੱਬ ਦੇ ਸਲਾਹਕਾਰ ਦਵਿੰਦਰ ਸਿੰਗਲਾ  ਅਤੇ ਕਲੱਬ ਦੇ ਜਨਰਲ ਸਕੱਤਰ ਡਾਕਟਰ ਹਰਵਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਕਲੱਬ ਦੀ ਆਰਥਿਕ ਸਹਾਇਤਾ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਸਿੰਕਦਰ ਸਿੰਘ ਸਪਰਾ, ਕਲੱਬ ਮੈਂਬਰ ਡਾ ਮਨਜੀਤ ਸਿੰਘ, ਡਾ ਕੌਰ ਸਿੰਘ, ਭੁਪਿੰਦਰ ਸਿੰਘ ਜਟਾਣਾ, ਬਲਵਿੰਦਰ ਸਿੰਘ ਟੇਲਰ, ਕਰਨੈਲ ਸਿੰਘ ਮਾਨ, ਕਰਮ ਸਿੰਘ ਟੇਲਰ, ਅਸ਼ਕ ਸਿੰਘ ਮੋਠੂ, ਬੱਬੂ ਮਿਸਤਰੀ, ਦਰਸ਼ਨ ਸਰਮਾ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137350cookie-checkਐਡਵੋਕੇਟ ਰਿਤੇਸ਼ ਸਿੰਗਲਾ ਨੇ “ਮਾਨਵ ਸਹਾਰਾ ਕਲੱਬ” ਫੂਲ ਦੇ ਦਫਤਰ ਦਾ ਕੀਤਾ ਉਦਘਾਟਨ
error: Content is protected !!