March 29, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 11 ਜਨਵਰੀ (ਪ੍ਰਦੀਪ ਸ਼ਰਮਾ): ਇੰਜਨੀਅਰਿੰਗ ਅਤੇ ਮੈਨੇਜਮੈਂਟ ‘‘ਨੇਬਰਹੁੱਡ ਕੈਂਪਸ ਰਾਮਪੁਰਾ ਫੂਲ ਬਚਾਓ ਕਮੇਟੀ’’ ਨੇ ਕੈਂਪਸ ਦੇ ਹੈੱਡ ਆਫ ਡਿਪਾਰਟਮੈਂਟ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਅਕਤੂਬਰ ਮਹੀਨੇ ਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਮੰਗ ਪੱਤਰ ’ਤੇ ਹੋਈਆਂ ਸਹਿਮਤੀਆਂ ’ਤੇ ਵਿਚਾਰ ਚਰਚਾ ਕੀਤੀ ਗਈ। ਕਾਲਜ ਵਿੱਚ ਸ਼ੁਰੂ ਕੀਤੇ ਛੇ ਮਹੀਨੇ ਅਤੇ ਇੱਕ ਸਾਲ ਦੇ ਸ਼ਾਰਟ ਟਰਮ ਕੋਰਸਾਂ ਲਈ ਹੋਏ ਦਾਖਲਿਆਂ ’ਤੇ ਤਸੱਲੀ ਪ੍ਰਗਟ ਕੀਤੀ। ਕਮੇਟੀ ਨੂੰ ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਵੇਂ ਸੈਸ਼ਨ ਵਿੱਚ ਚਾਲੂ ਕੀਤੀਆਂ ਜਾਣ ਵਾਲੀਆਂ ਕਲਾਸਾਂ ਲਈ ਯੂਨੀਵਰਸਿਟੀ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਲਈ ਬੇਨਤੀ ਪੱਤਰ ਲਿਖਿਆ ਗਿਆ ਹੈ।
ਮੰਗ ਪੱਤਰ ’ਚੋਂ ਰਹਿੰਦੀਆਂ ਮੰਗਾਂ ਤੇ ਵਿਚਾਰ ਚਰਚਾ ਕਰਦਿਆਂ ਕਮੇਟੀ ਨੇ ਕਾਲਜ ਪ੍ਰਬੰਧਕਾਂ ਨੂੰ ਛਾਰਟ ਟਰਮ ਕੋਰਸਾਂ ’ਚ ਹੋਏ ਦਾਖਲਿਆਂ ਦੀ ਸਫਲਤਾ ’ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਵਾਈਸ ਚਾਂਸਲਰ ਨਾਲ ਹੋਈ ਮੀਟਿੰਗ ਵਿੱਚ ਹੋਈਆਂ ਸਹਿਮਤੀਆਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਵਾਉਣ ਤੇ ਕਾਲਜ ’ਚੋਂ ਬੰਦ ਕੀਤੇ ਕੋਰਸ ਦੁਬਾਰਾ ਚਾਲੂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਵਾਉਣ ਅਤੇ ਕਮੇਟੀ ਦੀ ਵਾਈਸ ਚਾਂਸਲਰ ਨਾਲ ਮੀਟਿੰਗ ਤਹਿ ਕਰਾਉਣ ਦੀ ਮੰਗ ਵੀ ਕੀਤੀ। ਯਾਦ ਰਹੇ ਕਿ ਨੇਬਰਹੁੱਡ ਕਾਲਜ ਬਚਾਓ ਕਮੇਟੀ ਵੱਲੋਂ ਵਾਈਸ ਚਾਂਸਲਰ ਨੂੰ ਮੰਗ ਪੱਤਰ ਦੇ ਕੇ ਪਿਛਲੇ ਸਮੇਂ ਵਿੱਚ ਬੰਦ ਕੀਤੇ ਕੋਰਸ ਕੰਪਿਊਟਰ ਇੰਜਨੀਅਰਿੰਗ (ਬੀ.ਟੈੱਕ.) ਇਲੈਕਟਰੋਨਿਕਸ ਇੰਜਨੀਅਰਿੰਗ (ਬੀ.ਟੈੱਕ.) ਬੀ.ਸੀ.ਏ. ਐੱਮ.ਸੀ.ਏ +1 ਤੋਂ ਲੈ ਕੇ ਬੀ.ਐੱਸ.ਸੀ. (ਨਾਨ ਮੈਡੀਕਲ ਦੀਆਂ ਕਲਾਸਾਂ) ਚਾਲੂ ਕਰਨ ਦੀ ਵਾਈਸ ਚਾਂਸਲਰ ਨਾਲ ਸਹਿਮਤੀ ਬਣੀ ਸੀ।
ਮੰਗ ਪੱਤਰ ’ਤੇ ਹੋਈ ਸਹਿਮਤੀ ਨੂੰ ਅਮਲੀ ਰੂਪ ’ਚ ਲਾਗੂ ਕਰਨ ਲਈ ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਹੋਣਾ ਅਤੇ ਇਨ੍ਹਾਂ ਕੋਰਸਾਂ/ਪੜ੍ਹਾਈ ਲਈ ਕਮੇਟੀ ਦੇ ਇੱਛਤ ਸਟਾਫ ਵਿੱਚੋਂ ਕਾਫੀ ਨਿਯੁਕਤ ਕਰਨਾ ਅਜੇ ਬਾਕੀ ਰਹਿੰਦਾ ਹੈ। ਕਮੇਟੀ ਆਗੂਆਂ ਨੇ ਵਿਭਾਗ ਦੇ ਮੁਖੀ ਅਤੇ ਪ੍ਰਬੰਧਕਾਂ ਨੂੰ ਜੋਰ ਦੇ ਕੇ ਕਿਹਾ ਕਿ ਜਲਦੀ ਤੋਂ ਜਲਦੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਵਾਇਆ ਜਾਵੇ। ਜੇਕਰ ਇਹ ਜਾਰੀ ਨਹੀਂ ਹੁੰਦਾ ਤਾਂ ਹੋਈਆਂ ਸਹਿਮਤੀਆਂ ਕਾਗਜੀ ਹੋਣਗੀਆਂ। ਇਸ ਲਈ 22 ਜਨਵਰੀ ਨੂੰ ਕਮੇਟੀ ਨੇ ਮੁੜ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਦਾ ਤਹਿ ਕੀਤਾ ਹੈ। ਇਸ ਮੀਟਿੰਗ ਵਿੱਚ ਮੰਗ ਪੱਤਰ ’ਚ ਦਰਜ ਮੰਗਾਂ ’ਚੋਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਲਈ ਨੇਬਰਹੁੱਡ ਕਾਲਜ ਬਚਾਓ ਕਮੇਟੀ ਨੇ ਪ੍ਰਬੰਧਕਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਜੇਕਰ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਕਮੇਟੀ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137380cookie-checkਕਾਲਜ ਪ੍ਰਬੰਧਕਾਂ ਨਾਲ ਨੇਬਰਹੁੱਡ ਕੈਂਪਸ ਬਚਾਓ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ
error: Content is protected !!