March 29, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 10 ਜਨਵਰੀ ( ਸਤ ਪਾਲ ਸੋਨੀ ): – ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਸਟੇਟ ਚੇਅਰਮੈਨ ਸੁਰੇਸ਼ ਕੁਮਾਰ ਗੋਇਲ, ਸੀ.ਏ. ਨੇ ਅੱਜ ਚੇਅਰਮੈਨ ਬਣਨ ਤੋਂ ਬਾਅਦ ਪੀ.ਏ.ਡੀ.ਬੀ. ਲੁਧਿਆਣਾ ਵਿਖੇ ਆਪਣੀ ਪਲੇਠੀ ਵਿਜ਼ਿਟ ਕੀਤੀ।ਇਸ ਵਿਜ਼ਿਟ ਦੌਰਾਨ ਉਨ੍ਹਾਂ ਨੇ ਜ਼ਿਲਾ ਲੁਧਿਆਣਾ ਦੇ ਬੈਂਕਾਂ ਦੀ ਸਮੀਖਿਆ ਕੀਤੀ।
ਇਸ ਮੋਕੇ ਸਟੇਟ ਚੇਅਰਮੈਨ ਸੁਰੇਸ਼ ਕੁਮਾਰ ਗੋਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਾਰੇ ਖੇਤਰਾਂ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਇਨ੍ਹਾਂ ਬੈਂਕਾਂ ਨੂੰ ਵੀ ਮੁੜ ਸੁਰਜੀਤ ਕਰਨ ਲਈ ਵੱਡੇ ਪੱਧਰ ‘ਤੇ ਗੱਲਬਾਤ ਜਾਰੀ ਹੈ ਅਤੇ ਜਲਦ ਹੀ ਇਨ੍ਹਾਂ ਬੈਂਕਾਂ ਦੇ ਕੰਮ ਕਾਰ ਵਿੱਚ ਵੱਡੇ ਬਦਲਾਅ ਕੀਤੇ ਜਾਣਗੇ ਜਿਸ ਦਾ ਕਿਸਾਨਾਂ ਅਤੇ ਬੈਂਕਾਂ ਨੂੰ ਆਰਥਿਕ ਪੱਖੋਂ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਮੁੜ ਸੁਰਜੀਤ ਹੋਣਗੇ।ਊਨ੍ਹਾਂ ਇਹ ਵੀ ਕਿਹਾ ਕਿ ਬੈਂਕਾਂ ਦੀ ਕਾਇਆ ਕਲਪ ਕਰਨ ਲਈ ਵੀ ਵਿਸ਼ੇਸ਼ ਤੋਰ ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਮੋਕੇੇ ਪੀ.ਏ.ਡੀ.ਬੀ. ਲੁਧਿਆਣਾ ਦੇ ਚੇਅਰਮੈਨ ਸੁਰਿੰਦਰ ਪਾਲ ਸਿੰਘ ਹੁੰਦਲ ਹਵਾਸ ਨੇ ਸੁਰੇਸ਼ ਕੁਮਾਰ ਗੋਇਲ ਨੂੰ ‘ਜੀ ਆਇਆ ਨੂੰ’ ਆਖਦਿਆਂ ਬੈਂਕ ਅਤੇ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਜਾਣੂੰ ਕਰਵਾਇਆ।ਚੇਅਰਮੈਨ ਹੁੰਦਲ ਹਵਾਸ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਦੇਸ਼ ਦੀ ਹਰਿਤਕ੍ਰਾਂਤੀ ਵਿੱਚ ਵੱਡਮੁੱਲਾ ਯੋਗਦਾਨ ਹੈ ਇਸ ਲਈ ਕੇਂਦਰੀ ਬੈਂਕਾਂ ਦੀ ਤਰਜ ‘ਤੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਕਰਜਿਆਂ ਨੂੰ ਵੀ ਕਰਜਾ ਰਾਹਤ ਸਕੀਮ ਅਧੀਨ ਲਿਆਂਦਾ ਜਾਵੇ ਤਾਂ ਜੋ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕੇ।
ਪਟਿਆਲਾ ਮੰਡਲ ਦੇ ਰਿਜਨਲ ਅਫਸਰ ਅਮਨਦੀਪ ਸਿੰਘ ਚੀਮਾ ਨੇ ਬੈਂਕਾਂ ਦੀ ਵਿੱਤੀ ਹਾਲਤ ਸਬੰਧੀ ਜਾਣੂੰ ਕਰਵਾਇਆ। ਸ਼ਲਿੰਦਰ ਕੁਮਾਰ ਏ.ਜੀ.ਐਮ. ਜ਼ਿਲ੍ਹਾ ਲੁਧਿਆਣਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੋਕੇ ਹਰਦੀਪ ਸਿੰਘ ਮਨਸੂਰਾਂ ਡਾਇਰੈਕਟਰ, ਭੁਪੇਸ਼ ਢੰਡ ਸੀਨੀਅਰ ਆਡੀਟਰ, ਭੁਪਿੰਦਰ ਸਿੰਘ ਆਈ.ਟੀ.ਓ. ,ਹਰਦੀਪ ਸਿੰਘ , ਸੁਰਜੀਤ ਸਿੰਘ ਸਹਾਇਕ ਮੈਨੇਜਰ ਅਤੇ ਸਮੂਹ ਸਟਾਫ ਮੋਜੂਦ ਸਨ।
 
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137310cookie-checkਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਦੀ ਕਾਰਜ਼ ਪ੍ਰਣਾਲੀ ‘ਚ ਕੀਤੇ ਜਾਣਗੇ ਵੱਡੇ ਬਦਲਾਅ – ਚੇਅਰਮੈਨ ਸੁਰੇਸ਼ ਗੋਇਲ
error: Content is protected !!