April 26, 2024

Loading

  ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ , 27 ਦਸੰਬਰ, (ਪਰਦੀਪ ਸ਼ਰਮਾ):ਚੰਡੀਗੜ੍ਹ ਵਿੱਚ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਜਿੱਤ ਦੇ ਝੰਡੇ ਗੱਡਦਿਆ ਸਭ ਸਿਆਸੀ ਪਾਰਟੀਆਂ ਨੂੰ ਪਛਾੜਦਿਆ 35 ਸੀਟਾਂ ਵਿੱਚੋ 14 ਸੀਟਾਂ ਹਾਸਲ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਆਮ ਆਦਮੀ ਪਾਰਟੀ ਦੀ ਇਸ ਜਿੱਤ ਨੂੰ ਲੈਕੇ ਪੰਜਾਬ ‘ਚ ਖੁਸੀ ਦਾ ਮਹੌਲ ਪਾਇਆ ਜਾ ਰਿਹਾ। 
ਪੰਜਾਬ ‘ਚ ਕੇਜਰੀਵਾਲ ਨੂੰ ਇੱਕ ਮੌਕਾ ਦੇਣ ਲਈ ਉਤਾਵਲੇ ਨੇ ਲੋਕ :ਬਲਕਾਰ ਸਿੱਧੂ 
ਚੰਡੀਗੜ੍ਹ ਵਿਖੇ ਹੋਈ ਜਿੱਤ ਦੀ ਖੁਸੀ ਨੂੰ ਲੈਕੇ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ  ਬਲਕਾਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਜਿੱਤ ਨੇ ਪੰਜਾਬ ਦੇ ਵੋਟਰਾਂ ਵਿੱਚ ਉਤਸਾਹ ਭਰ ਦਿੱਤਾ ਉਹ ਵੀ ਹੁਣ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਦੇਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।
ਉਹਨਾਂ ਦੱਸਿਆ ਕਿ ਇਹ ਸਾਰਾ ਕੁੱਝ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੇ ਇਮਾਨਦਾਰੀ ਦੀ ਬਦੌਲਤ ਹੋਇਆ । ਪਾਰਟੀ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਖੇ ਨਗਰ ਨਿਗਮ ਚੋਣਾਂ ਦੇ ਆਏ 35 ਸੀਟਾਂ ਦੇ ਨਤੀਜਿਆਂ ਵਿਚੋਂ ਸਭ ਤੋਂ ਵੱਧ 14 ਸੀਟਾਂ ਹਾਸਲ ਕੀਤੀਆਂ ਜਦੋ ਕਿ ਭਾਜਪਾ ਨੇ 12 ,ਕਾਂਗਰਸ 08 ਤੇ ਅਕਾਲੀ ਦਲ ਨੂੰ ਇੱਕ ਸੀਟ ਹਾਸਲ ਹੋਈ । ਇਸ ਤੋ ਆੰਦਾਜਾ ਲਾਇਆ ਜਾ ਸਕਦਾ ਕਿ ਆਮ ਆਦਮੀ ਪਾਰਟੀ ਦੀ ਚੜ੍ਹਤ ਦੀ ਨਿਸਾਨੀ ਹੈ ‘ਤੇ ਇੰਨਾ ਨਤੀਜਿਆਂ ਦਾ ਪੰਜਾਬ ਵਿੱਚ ਵੀ ਗਹਿਰਾ ਅਸਰ ਪਵੇਗਾ ਤੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਪੰਜਾਬ ਤੋਂ ਜਿੱਤ ਹਾਸ਼ਲ ਕਰੇਗੀ।ਚੰਡੀਗੜ੍ਹ ਦੀਆਂ ਨਿਗਮ ਚੋਣਾਂ ਦੌਰਾਨ ਇਹ ਸਾਫ ‘ਤੇ ਸਪੱਸ਼ਟ ਹੋ ਗਿਆ ਕਿ ਹੁਣ ਪੰਜਾਬ ਵਿੱਚ ਵੀ ਜਿੱਤ ਪੱਕੀ ਹੈ । ਪੰਜਾਬ ਦੇ ਲੋਕ ਵੀ ਸਿਆਸੀ ਬਦਲਾਅ ਚਹੁੰਦੇ ਹਨ ਉਹ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਤੇ ਇੱਕ ਮੌਕਾ ਕੇਜਰੀਵਾਲ ਨੂੰ ਦੇਣਾ ਚਹੁੰਦੇ ਹਨ। 
ਉਹਨਾਂ ਕਿਹਾ ਕਿ ਇਸ ਜਿੱਤ ਨਾਲ ਪੰਜਾਬ ਤੇ ਹਲਕਾ ਰਾਮਪੁਰਾ ਫੂਲ ਵਿੱਚ ਖੁਸੀ ਦਾ ਮਹੌਲ ਬਣ ਗਿਆ । ਹਲਕੇ ਦੇ ਲੋਕ ਤੇ ਪਾਰਟੀ ਵਰਕਰ ਵਧਾਈਆਂ ਦੇ ਰਹੇ ਹਨ ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਆਪਣੀਆਂ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਭਖਾਈਆਂ ਹੋਈਆਂ ਹਨ ਤੇ ਉਹ ਰੌਜਾਨਾ ਅੱਧੀ ਦਰਜ਼ਨ ਤੋ ਵੱਧ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਹਲਕੇ ਦੇ ਪਿੰਡਾ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੇ ਯੋਜਨਾਵਾਂ ਦਾ ਪ੍ਰਚਾਰ ਕਰ ਰਹੇ ਹਨ ਜਿਸ ਦਾ ਉਹਨਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਚੋਣ ਪ੍ਰਚਾਰ ਦੇ ਪੱਖੋ ਉਹ ਦੂਸਰੀਆਂ ਪਾਰਟੀਆਂ ਨੂੰ ਪਛਾੜ ਚੁੱਕੇ

 

96910cookie-checkਚੰਡੀਗੜ੍ਹ ਦੀਆਂ ਨਿਗਮ ਚੋਣਾਂ ‘ਚ ਆਪ ਦੀ ਜਿੱਤ, ਪੰਜਾਬ ਦੇ ਸਿਆਸੀ ਸਮੀਕਰਨ ਬਦਲੇਗੀ :ਬਲਕਾਰ ਸਿੱਧੂ
error: Content is protected !!