April 17, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 25 ਜਨਵਰੀ (ਪ੍ਰਦੀਪ ਸ਼ਰਮਾ) : ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖ ਚੁੱਕੀ ਹੈ ਜਿਥੇ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਰੌਜਾਨਾ ਦਰਜਨਾ ਚੋਣ ਇਕੱਤਰਤਾਵਾਂ ਨੂੰ ਸੰਬੋਧਨ ਕਰਦੇ ਹਨ ਉਥੇ ਹੁਣ ਸਿੱਧੂ ਦੇ ਮਾਤਾ ਸਰਦਾਰਨੀ ਚਰਨਜੀਤ ਕੌਰ ਸਿੱਧੂ  ਅਤੇ  ਪਿਤਾ ਸਰਦਾਰ ਰੂਪ ਸਿੰਘ ਸਿੱਧੂ ਵੀ ਚੋਣ ਮੈਦਾਨ ਵਿੱਚ ਆ ਗਏ ਹਨ।
ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਬਲਕਾਰ ਸਿੱਧੂ ਦੇ ਮਾਤਾ ਤੇ ਪਿਤਾ ਨੇ ਕੀਤਾ ਚੋਣ ਪ੍ਰਚਾਰ
ਸਿੱਧੂ ਦੇ ਮਾਤਾ ਸਰਦਾਰਨੀ ਚਰਨਜੀਤ ਕੌਰ ਸਿੱਧੂ  ਅਤੇ  ਪਿਤਾ ਸਰਦਾਰ ਰੂਪ ਸਿੰਘ ਸਿੱਧੂ ਨੇ ਰਾਮਪੁਰਾ ਦੇ ਇਤਿਹਾਸਕ ਕਸਬਾ ਤੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਪਹੁੱਚ ਕੇ ਚੋਣ ਪ੍ਰਚਾਰ ਦੀ ਸੁਰੂਆਤ ਕਰਦਿਆ ਘਰ-ਘਰ ਜਾ ਕੇ ਆਪਣੇ ਪੁੱਤਰ ਬਲਕਾਰ ਸਿੱਧੂ ਦੇ ਹੱਕ ਵਿੱਚ ਵੋਟ ਪਾਉਣ ਲਈ ਅਪੀਲ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਹਨਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ।
ਇਸ ਮੌਕੇ ਬਲਕਾਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਮਾਤਾ-ਪਿਤਾ ਜਿਹਨਾਂ ਕਦੇ ਉਂਗਲ ਫੜ੍ਹ ਕੇ ਮੈਨੂੰ ਤੁਰਨਾ ਸਿਖਾਇਆ ਅੱਜ ਵੀ ਉਸੇ ਤਰ੍ਹਾਂ ਸੱਚਾਈ ਦੇ ਇਸ ਸੰਘਰਸ਼ੀ ਰਾਹ ‘ਤੇ ਮੇਰਾ ਸਾਥ ਦੇ ਰਹੇ ਨੇ ਅਤੇ ਕਿਉੰਕਿ ਉਹ ਜਾਣਦੇ ਨੇ ਕਿ ਮੈਂ ਉਹਨਾਂ ਨਾਲ ‘ਪੰਜਾਬ ਦੀ ਜਵਾਨੀ’ ਨੂੰ ਬਚਾਉਣ ਦੇ ਕੀਤੇ ਆਪਣੇ ਵਾਅਦੇ ਨੂੰ ਜਰੂਰ ਪੂਰਾ ਕਰਾਂਗਾ।ਇੱਥੇ ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਬਲਕਾਰ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਵੀ ਚੋਣ ਮੈਦਾਨ ਵਿੱਚ ਹਨ ਤੇ ਉਹਨਾਂ ਰਾਮਪੁਰਾ ਸਹਿਰ ਦੇ ਆਦਰਸ ਨਗਰ ਵਿੱਚ ਡੋਰ ਟੂ ਡੋਰ ਜਾਕੇ ਬਲਕਾਰ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਉਹਨਾਂ ਨਾਲ ਯੋਧਾ ਮਹਿਰਾਜ , ਐੱਮ ਸੀ ਲੱਖਾ ,ਲਖਵਿੰਦਰ ਸਿੰਘ ਮਹਿਰਾਜ , ਮੈਂਬਰ ਜਗਤਾਰ ਸਿੰਘ ਭੋਲਾ , ਬਖਸ਼ੀਸ਼ ਸਿੰਘ , ਕਾਲਾ ਭਾਰੇ ਕਾ , ਡਾਕਟਰ ਕਿੰਦਰੀ , ਦੇਵ ਸਹੋਤਾ , ਪ੍ਰਧਾਨ ਗੁਰਮੇਲ ਕੌਰ , ਸੁਰਜੀਤ ਕੌਰ , ਗੁਰਦੀਪ ਕੌਰ , ਰਾਜਵੀਰ ਕੌਰ , ਮਨਜੀਤ ਕੌਰ , ਚਰਨਜੀਤ ਕੌਰ , ਸੁਖਪਾਲ ਕੌਰ , ਜਸਵਿੰਦਰ ਕੌਰ , ਹਰਭਜਨ ਕੌਰ , ਨਿੱਕੀ , ਹਰਬੰਸ ਕੌਰ ਅਤੇ ਗੁਰਪ੍ਰੀਤ ਸਿੰਘ ਹਾਜ਼ਿਰ ਸਨ।
101930cookie-checkਆਪ ਦੇ ਉਮੀਦਵਾਰ ਸਿੱਧੂ ਦੇ ਮਾਤਾ ਤੇ ਪਿਤਾ ਵੀ ਆਏ ਚੋਣ ਮੈਦਾਨ ਵਿੱਚ ਪੁੱਤਰ ਲਈ ਵੋਟਾਂ ਮੰਗੀਆ
error: Content is protected !!