April 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ/ਭਾਈ ਰੂਪਾ, 25 ਜਨਵਰੀ (ਪ੍ਰਦੀਪ ਸ਼ਰਮਾ) : ਹਲਕਾ ਰਾਮਪੁਰਾ ਫੂਲ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਜਦ ਆਕਲੀਆ ਜਲਾਲ ਤੋਂ ਮੌਜੂਦਾ ਬਲਾਕ ਸੰਮਤੀ ਮੈਂਬਰ ਅਤੇ ਸਾਬਕਾ ਸਰਪੰਚ ਦੇ ਪਰਿਵਾਰ ਸਮੇਤ 33 ਪਰਿਵਾਰਾਂ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ  ਕਰ ਦਿੱਤਾ । ਅਕਾਲੀ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਕੁਲਵੰਤ ਸਿੰਘ ਮਲੂਕਾ ਦੀ ਪ੍ਰੇਰਨਾ ਸਦਕਾ  ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ  ਬਲਾਕ ਸੰਮਤੀ ਮੈਂਬਰ ਸਿਮਰਜੀਤ ਕੌਰ, ਸਾਬਕਾ ਸਰਪੰਚ ਸਵਰਗੀ ਕਰਤਾਰ ਸਿੰਘ ਅਤੇ ਬੇਅੰਤ ਸਿੰਘ ਫੌਜੀ ਸਮੇਤ 33 ਪਰਿਵਾਰਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ।ਮਲੂਕਾ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਮਾਣ ਸਤਿਕਾਰ ਦਾ ਭਰੋਸਾ ਦਿੱਤਾ ਤੇ ਪਾਰਟੀ ਵਿੱਚ ਜੀ ਆਇਆਂ ਕਿਹਾ ।
ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ ਜਿੱਥੇ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦੇ ਵਫ਼ਾ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ ਉੱਥੇ ਹੀ ਅਕਾਲੀ ਸਰਕਾਰ ਵੱਲੋਂ ਆਰੰਭ ਕੀਤੀਆਂ ਗਈਆਂ ਲੋਕ ਭਲਾਈ ਦੀਆਂ ਸਕੀਮਾਂ ਵੀ ਬੰਦ ਕਰ ਦਿੱਤੀਆਂ । ਲੱਖਾਂ ਦੀ ਗਿਣਤੀ ਵਿੱਚ ਨੀਲੇ ਕਾਰਡ ਕੱਟ ਕੇ ਲੋਕਾਂ ਨੂੰ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ।
ਗੱਠਜੋੜ ਦੀ ਸਰਕਾਰ ਬਣਨ ਤੇ ਬੰਦ ਸਹੂਲਤਾਂ ਮੁੜ ਕਰਾਂਗੇ ਚਾਲੂ  : ਸਿਕੰਦਰ ਸਿੰਘ ਮਲੂਕਾ
ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਸਰਕਾਰ ਬਣਨ ਤੇ ਨੀਲੇ ਕਾਰਡ ਮੁੜ ਬਹਾਲ ਕੀਤੇ ਜਾਣਗੇ । ਬੰਦ ਕੀਤੀਆਂ ਗਈਆਂ ਸਕੀਮਾਂ ਮੁੜ ਚਾਲੂ ਕੀਤੀਆਂ ਜਾਣਗੀਆਂ । ਮਲੂਕਾ ਨੇ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਗੱਠਜੋੜ ਸੂਬੇ ਵਿੱਚ ਵੱਡੀ ਜਿੱਤ ਪ੍ਰਾਪਤ ਕਰੇਗਾ ।
 ਇਸ ਮੌਕੇ  ਮਨਪ੍ਰੀਤ ਸਿੰਘ ਗਿੱਲ ਯੂਥ ਪ੍ਰਧਾਨ, ਮੋਹਨ ਸਿੰਘ, ਅਮਨਦੀਪ ਸਿੰਘ, ਲਖਵਿੰਦਰ ਸਿੰਘ,ਹਰਮਨ ਸਿੰਘ, ਜਰਨੈਲ ਸਿੰਘ ਸਿੱਧੂ, ਜਗਦੇਵ ਸਿੰਘ ਸਰਪੰਚ, ਭਿੰਦਾ ਮੈਂਬਰ, ਅਜਮੇਰ ਸਿੰਘ ਮੈਂਬਰ, ਬਲਵੀਰ ਸਿੰਘ ਮੈਂਬਰ , ਇਕਬਾਲ ਸਿੰਘ ਘਾਲੂ,ਗੁਰਮੇਲ ਸਿੰਘ,ਨੱਛਤਰ ਸਿੰਘ ਸੈਕਟਰੀ, ਸਰਜੀਤ ਸਿੰਘ,ਸੁੱਖਾ ਸਿੱਧੂ,ਸੇਵਕ ਸਿੰਘ ਗਿੱਲ,ਗੱਗੀ ਸਿੱਧੂ,ਪ੍ਰਗਟ ਸਿੰਘ, ਗੋਰਾ ਸਿੰਘ,ਹੈਪੀ ਧੇਸੀ ਰਣੀਆ ਅਤ  ਸ਼੍ਰੋਮਣੀ ਅਕਾਲੀ ਗੱਲ ਅਤੇ ਬਸਪਾ ਦੇ ਵਰਕਰ ਹਾਜ਼ਰ ਸਨ।
101900cookie-checkਬਲਾਕ ਸੰਮਤੀ ਮੈਂਬਰ ਸਮੇਤ 33 ਪਰਿਵਾਰ ਅਕਾਲੀ ਦਲ ਚ ਸ਼ਾਮਲ  ਗੱਠਜੋੜ ਦੀ ਸਰਕਾਰ ਬਣਨ ਤੇ ਬੰਦ ਸਹੂਲਤਾਂ ਮੁੜ ਕਰਾਂਗੇ ਚਾਲੂ  : ਸਿਕੰਦਰ ਸਿੰਘ ਮਲੂਕਾ   
error: Content is protected !!