April 26, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,29 ਜਨਵਰੀ(ਪ੍ਰਦੀਪ ਸ਼ਰਮਾ) : ਵਿਧਾਨ ਸਭਾ ਚੋਣਾਂ ਲਈ ਹਲਕਾ ਰਾਮਪੁਰਾ ਫੂਲ ਤੋਂ  ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਐਸਡੀਐਮ ਦਫ਼ਤਰ ਫੂਲ ਵਿਖੇ  ਨੌਮੀਨੇਸ਼ਨ ਪੇਪਰ ਦਾਖ਼ਲ ਕੀਤੇ, ਕਾਗਜ਼ ਦਾਖ਼ਲ ਕਰਨ ਉਪਰੰਤ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਲਕੇ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ।
ਮੌਜੂਦਾ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫ਼ੀ ਤੋ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਹਲਕਾ ਰਾਮਪੁਰਾ ਫੂਲ ਵਿੱਚ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਕਾਂਗਰਸ ਅਤੇ ਅਕਾਲੀ ਦਲ  ਨਾਲ ਸਬੰਧਤ ਹਜ਼ਾਰਾਂ ਪਰਿਵਾਰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ।ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੇ ਗਏ ਪ੍ਰੋਗਰਾਮ ਤੇ ਗਰੰਟੀਆ ਲਾਗੂ ਹੋਣ ਨਾਲ  ਜਿੱਥੇ ਸੂਬੇ ਦਾ ਚੌਤਰਫ਼ਾ ਵਿਕਾਸ ਹੋਵੇਗਾ ਉੱਥੇ ਹੀ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮਿਲਣਗੀਆਂ।
 ਰਾਮਪਾਲ ਸਹਿਰ ਦੇ ਮੁੱਖ ਦਫਤਰ ਵਿੱਚੋ ਇੱਕ ਵੱਡੇ ਕਾਫਲੇ ਦੇ ਤੌਰ ‘ਤੇ ਫੂਲ ਪਹੁੱਚੇ ਆਪ ਉਮੀਦਵਾਰ ਬਲਕਾਰ ਸਿੱਧੂ ਨਾਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਛੱਤਰ ਸਿੰਘ ਸਿੱਧੂ, ਇੰਦਰਜੀਤ ਸਿੰਘ ਮਾਨ, ਮਾਸਟਰ ਜਤਿੰਦਰ ਸਿੰਘ ਭੱਲਾ,  ਅਮਰੀਕ ਸਿੰਘ ਫੂਲ  ਇੱਕ ਖੁੱਲੀ ਜੀਪ ਵਿਚ ਸਵਾਰ ਸਨ। ਇਸ ਮੌਕੇ ਨੌਜਵਾਨਾਂ ਤੇ ਸਹਿਰੀਆ ਦਾ ਜੋਸ਼ ਵੇਖਣ ਵਾਲਾ ਸੀ ਇੱਕ ਵੱਡਾ ਕਾਫਲਾ ਆਪ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਜਿੱਤ ਦੀ ਗਵਾਹੀ ਭਰ ਰਿਹਾ ਸੀ।
ਇਸ ਮੌਕੇ ਹੋਰਨਾਂ ਤੋ ਇਲਾਵਾ ਬੂਟਾ ਸਿੰਘ ਜਲਾਲ, ਕਾਲਾ ਦਿਆਲਪੁਰਾ ਭਾਈਕਾ,  ਬਲਾਕ ਪ੍ਰਧਾਨ ਰਾਜੂ ਜੇਠੀ, ਜਸਵੀਰ ਕੋਠਾ ਗੁਰੂ, ਪੰਮਾ ਦਿਆਲਪੁਰਾ ਮਿਰਜ਼ਾ, ਗੁਰਮੀਤ ਸੋਨੀ ਭਗਤਾ, ਡਾ ਕੇਵਲ ਭਗਤਾ, ਆਰ ਐਸ ਜੇਠੀ, ਜਗਦੀਪ ਭੋਡੀਪੁਰਾ, ਨਰੇਸ਼ ਕੁਮਾਰ ਬਿੱਟੂ, ਲੇਖਰਾਜ, ਪੰਮਾ, ਦਰਸ਼ਨ ਸੋਹੀ, ਜਸਵੀਰ ਭਾਈਰੂਪਾ, ਇਬਰਾਹੀਮ ਖਾਣ, ਕੈਂਡੀ ਕੋਠਾ ਗੁਰੂ, ਗੋਲਡੀ ਵਰਮਾ, ਸਰਬਾ ਫੁੱਲ, ਸਿਰਾ ਭਾਈਰੂਪਾ, ਸਿਰਾ ਧੀਂਗੜ, ਰੂਬੀ ਬਰਾੜ, ਮੰਨੀ ਢਿੱਲੋਂ, ਰਾਜਾ ਫੁੱਲ, ਲਖਵਿੰਦਰ ਸਿੰਘ, ਜਗਤਾਰ ਸਿੰਘ, ਧਰਮਪਾਲ ਢੱਡਾ, ਵਿਜੈ ਮਹਿਰਾਜ ਐਮਸੀ, ਲਖਵਿੰਦਰ ਸਿੰਘ ਲੱਖਾ ਐਮਸੀ, ਯੋਧਾ ਮਹਿਰਾਜ,ਪੁਨੀਤ ਭਗਤਾ,ਵਿਕੀ, ਨਿਕਾ,ਬੰਤ ਸਿੰਘ ਆਦਿ ਹਾਜਰ ਸਨ।

 

102640cookie-checkਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ  ਵੱਲੋਂ ਪੇਪਰ ਦਾਖ਼ਲ ,ਬਲਕਾਰ ਸਿੰਘ ਸਿੱਧੂ ਵੱਲੋਂ ਆਪ ਦੀ ਵੱਡੀ ਜਿੱਤ ਦਾ ਦਾਅਵਾ
error: Content is protected !!