March 29, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ , 31ਜਨਵਰੀ  – ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਵਾਰਡ ਨੰ : 32 ਸਥਿੱਤ ਮੁਹੱਲਾ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਦੀ ਗਲੀ ਨੰ : 18 ਵਿੱਖੇ ਆਮ ਆਦਮੀ ਪਾਰਟੀ ਬੀ. ਸੀ ਵਿੰਗ ਹਲਕਾ ਦੱਖਣੀ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ ਵੱਲੋਂ ਆਪਣੇ ਮੁੱਖ ਦਫਤਰ ਵਿੱਚ ਹਲਕਾ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਹੇਠ ਅਧਾਰ ਕਾਰਡ ਕੈਂਪ ਲਗਾਇਆ ਗਿਆ, ਜੋਕਿ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 4 ਵਜੇ ਤੱਕ ਜਾਰੀ ਰਿਹਾ।ਇਸ ਅਧਾਰ ਕਾਰਡ ਸਬੰਧੀ ਜਾਣਕਾਰੀ ਦਿੰਦਿਆਂ ਜਗਦੇਵ ਸਿੰਘ ਧੁੰਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਾਰਡ ਨੰ : 32 ਵਿਖੇ ਪਹਿਲਾਂ ਵੀ ਕਈ ਆਧਾਰ ਕਾਰਡ ਅਤੇ ਵੋਟਰ ਕਾਰਡ ਕੈਂਪ ਲਗਾਏ ਜਾ ਚੁੱਕੇ ਹਨ ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵਾਰਡ ਵਾਸੀਆਂ ਵੱਲੋਂ ਨਵੇਂ ਆਧਾਰ ਕਾਰਡ , ਆਧਾਰ ਕਾਰਡ ਵਿੱਚ ਜੋ ਕੋਈ ਵੀ ਗਲਤੀ ਸੀ ਉਸ ਨੂੰ ਦਰੁਸਤ ਕੀਤਾ ਗਿਆ । ਉਨ੍ਹਾਂ ਦਸਿਆ ਕਿ ਹਲਕਾ ਵਿਧਾਇਕਾ ਮੈਡਮ ਛੀਨਾ ਵੱਲੋਂ ਹਲਕਾ ਦੱਖਣੀ ਵਿੱਚ ਹੁਣ ਤੱਕ ਅਨੇਕਾਂ ਹੀ ਅਧਾਰ ਕਾਰਡ ਤੇ ਵੋਟਰ ਕਾਰਡ ਕੈਂਪ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੀਬੀ ਰਜਿੰਦਰਪਾਲ ਕੌਰ ਛੀਨਾ ਦੀ ਚੰਗੀ ਸੋਚ ਸਦਕਾ ਹੀ ਇਹ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਅਪਣੇ ਘਰ ਦੇ ਨੇੜੇ ਹੀ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂਕਿ ਲੋਕਾਂ ਨੂੰ ਸਰਕਾਰੀ ਦਫਤਰਾਂ ਵਿਚ ਧੱਕੇ ਨਾ ਖਾਣੇ ਪੈਣ।
ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ‘ਚ ਵਾਰਡ ਵਾਸੀਆਂ ਵੱਲੋਂ ਨਵੇਂ ਅਧਾਰ ਕਾਰਡ ਬਣਵਾਏ ਗਏ ਹਨ ਅਤੇ ਵੱਡੀ ਗਿਣਤੀ ‘ਚ ਲੋਕਾਂ ਦੇ ਅਧਾਰ ਕਾਰਡ ਅਪਡੇਟ ਕੀਤੇ ਗਏ ਹਨ ਜਿਨ੍ਹਾਂ ਲੋਕਾਂ ਦੇ ਆਧਾਰ ਕਾਰਡ ਵਿੱਚ ਕੁਝ ਗਲਤੀਆਂ ਸਨ ਉਨ੍ਹਾ ਨੂੰ ਦਰੁਸਤ ਕੀਤਾ ਗਿਆ।ਜਗਦੇਵ ਸਿੰਘ ਧੁੰਨਾ ਨੇ ਦੱਸਿਆ ਕਿ ਲੋਕ ਇਸ ਕੈਂਪ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ ਕਿ ਉਨ੍ਹਾਂ ਨੂੰ ਇਸ ਕੰਮ ਲਈ ਸਰਕਾਰੀ ਦਫਤਰਾਂ ਵਿਚ ਧੱਕੇ ਨਹੀਂ ਖਾਣੇ ਪਏ ।ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਆਧਾਰ ਕਾਰਡ , ਵੋਟਰ ਕਾਰਡ , ਬੁਢਾਪਾ ਤੇ ਵਿਧਵਾ ਪੈਨਸ਼ਨ ਫਾਰਮ ਭਰਨ ਦੇ ਕੈਂਪ ਲਗਾਏ ਜਾਣਗੇ ਤਾਂ ਜੋ ਬਜ਼ੁਰਗਾਂ ਨੂੰ ਘਰ ਬੈਠੇ ਹੀ ਪੇਨਸ਼ਨ ਮਿਲ ਸਕੇ । ਇਸ ਮੌਕੇ ਤੇ ਅਵਤਾਰ ਸਿੰਘ , ਬਲਜੀਤ ਸਿੰਘ , ਗੌਰਵ , ਜਸਕਰਨ ਸਿੰਘ ਆਦਿ ਵੀ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
139280cookie-checkਆਮ ਆਦਮੀ ਪਾਰਟੀ ਬੀ. ਸੀ ਵਿੰਗ ਹਲਕਾ ਦੱਖਣੀ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ ਵੱਲੋਂ ਵਾਰਡ ਨੰ : 32 ਵਿਖੇ  ਲਗਾਇਆ ਆਧਾਰ ਕਾਰਡ ਕੈਂਪ
error: Content is protected !!