July 21, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਹਰਜਿੰਦਰ ਸਿੰਘ ਜਵੰਦਾ ) :ਜ਼ੀ ਪੰਜਾਬੀ ਉੱਤੇ ਸੋਮਵਾਰ-ਸ਼ੁੱਕਰਵਾਰ, ਰਾਤ 8:30 ਵਜੇ ਪ੍ਰਸਾਰਿਤ ਹੋਣ ਵਾਲਾ ਸ਼ੋਅ “ਨਯਨ-ਜੋ ਵੇਖੇ ਅਣਵੇਖਾ” ਹਮੇਸ਼ਾਂ ਹੀ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੈ। ਸ਼ੋਅ ਦੀ ਅਸਲ ਕਹਾਣੀ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਆਪਣੇ ਨਾਲ ਜੋੜ ਕੇ ਰੱਖਦੀ ਹੈ, ਜੋ ਕਿ ਇੱਕ ਅਦਭੁਤ ਅਤੇ ਅਨੋਖੀ ਕੁੜੀ ਨਯਨ ‘ਤੇ ਕੇਂਦਰਿਤ ਹੈ, ਜਿਸਨੂੰ ਰੱਬ ਵੱਲੋਂ ਅਨੋਖੀਆਂ ਸ਼ਕਤੀਆਂ ਦਾ ਵਰਦਾਨ ਮਿਲਿਆ ਹੈ। ਇਹਨਾਂ ਸ਼ਕਤੀਆਂ ਰਾਹੀਂ ਉਹ ਭਵਿੱਖ ਵਿੱਚ ਹੋਣ ਵਾਲੀ ਘਟਨਾਵਾਂ ਨੂੰ ਪਹਿਲਾ ਹੀ ਦੇਖ ਸਕਦੀ ਹੈ ਅਤੇ ਮਰੇ ਹੋਏ ਲੋਕਾਂ ਨਾਲ ਗੱਲਬਾਤ ਕਰਨ ਦੀ ਸਮਰੱਥਾ ਨੇ ਦਰਸ਼ਕਾਂ ਦਾ ਸਭ ਤੋਂ ਵੱਧ ਧਿਆਨ ਖਿੱਚਿਆ ਹੈ।
ਇਸ ਤੋਂ ਇਲਾਵਾ, ਕਿਸਮਤ ਦਾ ਮੋੜ ਜੋ ਨਯਨ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ, ਦਰਸ਼ਕਾਂ ਨੂੰ ਸ਼ੋਅ ਦੇ ਨਾਲ ਜੋੜ ਕੇ ਰੱਖਦਾ ਹੈ। ਉਹ ਆਪਣੇ ਪਤੀ ਦੇਵਾਂਸ਼ ਨੂੰ ਸਾਰੇ ਖਤਰਿਆਂ ਅਤੇ ਜਾਨਲੇਵਾ ਸਾਜ਼ਿਸ਼ਾਂ ਤੋਂ ਬਚਾ ਕੇ ਇੱਕ ਆਦਰਸ਼ ਪਤਨੀ ਹੋਣ ਦਾ ਫਰਜ਼ ਅਦਾ ਕਰਦੀ ਹੈ।
ਅੰਕਿਤਾ ਸੈਲੀ, ਜੋ ਸ਼ੋਅ ਦੀ ਮੁੱਖ ਪਾਤਰ ਨਯਨ ਦੀ ਭੂਮਿਕਾ ਨਿਭਾਉਂਦੀ ਹੈ, ਨੇ ਹਾਲ ਹੀ ਵਿੱਚ ਮੀਡੀਆ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਆਪਣੇ ਵਿਚਾਰ ਸਾਂਝੇ ਕੀਤਾ ਕਿ ਮੈਂ ਆਪਣੀ ਰੁਝੇਂਵੇ ਭਰੀ ਜ਼ਿੰਦਗੀ ਅਤੇ ਸ਼ੋਅ ਦੀ ਕਹਾਣੀ ਵਿੱਚ ਆਪਣੀ ਮਿਹਨਤ ਦਿਖਾਉਣ ਵਿੱਚ ਲਗਾਤਾਰ ਸਮਰਥਨ ਦਿੱਤਾ ਹੈ, ਜਿਸਨੂੰ ਦਰਸ਼ਕਾਂ ਨੇ ਆਪਣਾ ਭਰਪੂਰ ਪਿਆਰ ਦਿਖਾਇਆ ਹੈ। ਸ਼ੋਅ ਦੀ ਮੁੱਖ ਪਾਤਰ ਨਯਨ ਅਤੇ ਸ਼ੋਅ ਦੀ ਕਹਾਣੀ ਦੇ ਵਿਚਕਾਰ ਮੌਜੂਦ ਮਜ਼ਬੂਤ ਸਬੰਧਾਂ ਦੇ ਕਾਰਨ ਇਹ ਜ਼ੀ ਪੰਜਾਬੀ ਦੇ ਪਸੰਦੀਦਾ ਪ੍ਰੋਗਰਾਮਾਂ ਵਿੱਚੋਂ ਇੱਕ ਬਣ ਗਿਆ ਹੈ।
ਸ਼ੋਅ ਦੀ ਮੁੱਖ ਅਭਿਨੇਤਰੀ, ਅੰਕਿਤਾ ਸੈਲੀ ਉਰਫ ਨਯਨ, ਜ਼ੀ ਪੰਜਾਬੀ ਦਾ ਮੌਕਾ ਦੇਣ ਲਈ ਧੰਨਵਾਦ ਕਰਦੇ ਹੋਏ, “ਸ਼ੋਅ ਨੇ ਮੈਨੂੰ ਇੱਕ ਨਵੀਂ ਪਛਾਣ ਦਿੱਤੀ ਹੈ ਅਤੇ ਮੇਰਾ ਕਿਰਦਾਰ ਮੇਰੇ ਕਰੀਅਰ ਦਾ ਬਹੁਤ ਖਾਸ ਹਿੱਸਾ ਬਣ ਗਿਆ ਹੈ। ਨਯਨ ਦਾ ਪਾਤਰ ਇੱਕ ਅਲੌਕਿਕ ਅਤੇ ਅਦਭੁਤ ਹੋਣ ਦੇ ਨਾਲ, ਸ਼ੋਅ ਨੇ ਇੱਕ ਵੱਖਰੀ ਪਛਾਣ ਬਣਾਈ ਹੈ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
139250cookie-checkਜ਼ੀ ਪੰਜਾਬੀ ਦੇ ਸ਼ੋਅ ਨਯਨ ਜੋ ਵੇਖੇ ਅਣਵੇਖਾ ਦੀ ਮੁੱਖ ਅਦਾਕਾਰਾ ਦਰਸ਼ਕਾਂ ਵੱਲੋਂ ਮਿਲੇ ਪਿਆਰ ਤੋਂ ਪ੍ਰਭਾਵਿਤ
error: Content is protected !!