April 25, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ , 24 ਫਰਵਰੀ (ਤਰਲੋਚਨ ਸਿੰਘ ) : ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਵਾਰਡ ਨੰ : 32 ਸਥਿੱਤ ਮੁਹੱਲਾ ਬਸੰਤ ਨਗਰ , ਗਲੀ ਨੰਬਰ 4 ‘ ਚ ਪੈਂਦੇ ਗੁਰਦੁਆਰਾ ਈਸ਼ਰ ਸਾਹਿਬ ਵਿਖੇ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਹੇਠ ਅਤੇ ਆਮ ਆਦਮੀ ਪਾਰਟੀ ਬੀ . ਸੀ ਵਿੰਗ ਹਲਕਾ ਦੱਖਣੀ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ ਦੀ ਦੇਖ – ਰੇਖ ਹੇਠ ਆਧਾਰ ਕਾਰਡ ਕੈਂਪ ਲਗਾਇਆ ਗਿਆ । ਇਸ ਆਧਾਰ ਕਾਰਡ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਪ੍ਰਧਾਨ ਜਗਦੇਵ ਸਿੰਘ ਧੁੰਨਾ ਨੇ ਦੱਸਿਆ ਕਿ ਹਲਕਾ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਦੀ ਯੋਗ ਅਗਵਾਈ ਹੇਠ ਹਲਕੇ ਅਧੀਨ ਪੈਂਦੇ ਸਮੂਹ ਵਾਰਡਾਂ ਵਿੱਚ ਅਜਿਹੇ ਆਧਾਰ ਕਾਰਡ ਕੈਂਪ ਲਗਾਏ ਜਾ ਰਹੇ ਹਨ ।
ਇਨ੍ਹਾਂ ਕੈਂਪਾਂ ਵਿੱਚ ਲੋਕਾਂ ਦੇ ਨਵੇਂ ਆਧਾਰ ਕਾਰਡ , ਆਧਾਰ ਕਾਰਡ ਵਿੱਚ ਗਲਤੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਲੋਕਾਂ ਦੇ ਅਧਾਰ ਕਾਰਡ ਹੁਣ ਤੱਕ ਅੱਪਡੇਟ ਨਹੀਂ ਹੋਏ ਹਨ । ਉਹਨਾਂ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ । ਜਗਦੇਵ ਸਿੰਘ ਧੁੰਨਾ ਨੇ ਕਿਹਾ ਕਿ ਹਲਕਾ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਦੀ ਚੰਗੀ ਸੋਚ ਸਦਕਾ ਹੀ ਲੋਕਾਂ ਨੂੰ ਆਪਣੇ ਆਧਾਰ ਕਾਰਡ ਬਣਾਉਣ ਲਈ ਸੁਵਿੱਧਾ ਕੇਂਦਰਾਂ ਵਿੱਚ ਧੱਕੇ ਨਹੀਂ ਖਾਣੇ ਪੈ ਰਹੇ । ਉਨ੍ਹਾਂ ਨੂੰ ਅਜਿਹੇ ਕੈਂਪ ਲਗਾ ਕੇ ਆਪਣੇ ਕੰਮ ਕਰਵਾਉਣ ਦਾ ਫਾਇਦਾ ਉਹਨਾਂ ਦੇ ਵਾਰਡਾਂ ਵਿੱਚ ਹੀ ਦਿੱਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪ ਭਵਿੱਖ ਵਿੱਚ ਵੀ ਲਗਾਤਾਰ ਲਗਾਏ ਜਾਂਦੇ ਰਹਿਣਗੇ । ਇਸ ਮੌਕੇ ਤੇ ਮੁਹੱਲਾ ਵਾਸੀਆਂ ਵੱਲੋਂ ਸ . ਧੁੰਨਾ ਅਤੇ ਉਹਨਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਅਵਤਾਰ ਸਿੰਘ , ਗੌਰਵ , ਬਲਜੀਤ ਸਿੰਘ , ਵਿਕਾਸ , ਮਨੋਜ , ਬਾਬਾ ਬਲਜਿੰਦਰ ਸਿੰਘ ਆਦਿ ਵੀ ਹਾਜਰ ਸਨ ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
141620cookie-checkਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਹੇਠ ਲਗਾਏ ਅਧਾਰ ਕਾਰਡ ਕੈਂਪ ਦਾ ਵੱਡੀ ਗਿਣਤੀ ‘ਚ ਲੋਕਾਂ ਨੇ ਚੁੱਕਿਆ ਫਾਇਦਾ
error: Content is protected !!