April 26, 2024

Loading

ਚੜ੍ਹਤ ਪੰਜਾਬ ਦੀ

 

 

 

ਲੁਧਿਆਣਾ,  23 ਫ਼ਰਵਰੀ ,(ਸਤ ਪਾਲ ਸੋਨੀ) : ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਅਤੇ ਕਾਮਰੇਡ ਰਤਨ ਸਿੰਘ ਹਲਵਾਰਾ ਆਲਮੀ ਸਾਹਿਤ ਕਲਾ ਕੇਂਦਰ ਵੱਲੋਂ ਪੰਜਾਬੀ ਲੇਖਕ ਤੇ ਪੱਤਰਕਾਰ ਹਰਭਜਨ ਹਲਵਾਰਵੀ ਯਾਦਗਾਰੀ ਸਾਹਿਤਕ ਸਮਾਗਮ 12 ਮਾਰਚ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਆਰੰਭ ਕਰਵਾਇਆ ਜਾਵੇਗਾ।
ਇਹ ਜਾਣਕਾਰੀ ਦੇਂਦਿਆਂ ਮੁੱਖ ਪ੍ਰਬੰਧਕ ਦਲਬੀਰ ਸਿੰਘ ਹਲਵਾਰਵੀ ਤੇ ਸਰਬਜੀਤ ਸੋਹੀ (ਆਸਟਰੇਲੀਆ)ਨੇ ਦੱਸਿਆ ਕਿ ਇਸ ਵਾਰ ਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਨਾਮਵਰ ਪੰਜਾਬੀ ਲੇਖਕ ਡਾ. ਅਨੂਪ ਸਿੰਘ ਬਟਾਲਾ ਨੂੰ ਦਿੱਤਾ ਜਾਵੇਗਾ। ਡਾ. ਅਨੂਪ ਸਿੰਘ ਵਾਰਤਕ ਸਿਰਜਣਾ ਅਤੇ ਆਲੋਚਨਾ ਦੇ ਖੇਤਰ ਵਿਚ ਜ਼ਿਕਰਯੋਗ ਯੋਗਦਾਨ ਪਾਉਣ ਤੋਂ ਇਲਾਵਾ ਗੁਰਮਤਿ ਫ਼ਲਸਫ਼ੇ ਅਤੇ ਮਾਰਕਸਵਾਦੀ ਫ਼ਲਸਫ਼ੇ ਦੀ ਸਿਧਾਂਤਕ ਸਹਿਯਾਤਰਾ ਨੂੰ ਸਮਝਣ ਸਮਝਾਉਣ ਵਾਲੀ ਪਹੁੰਚ ਰੱਖਣ ਵਾਲੇ ਵਿਦਵਾਨ ਹਨ।
ਡਾਃ ਅਨੂਪ ਸਿੰਘ ਨੇ ਹੁਣ ਤੀਕ 44 ਮੌਲਿਕ ਅਤੇ ਸੰਪਾਦਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਹਨ। ਇਸ ਪੁਰਸਕਾਰ ਵਿਚ ਉਨ੍ਹਾਂ ਨੂੰ 21 ਹਜ਼ਾਰ ਰੁਪੈ ਦੀ ਰਾਸ਼ੀ, ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸਿਰਮੌਰ ਪੰਜਾਬੀ ਲੇਖਕ ਤੇ ਹਲਵਾਰਵੀ ਜੀ ਦੇ ਨਿਕਟ ਸਨੇਹੀ ਡਾ. ਵਰਿਆਮ ਸਿੰਘ ਸੰਧੂ ਹੋਣਗੇ। ਸਮਾਗਮ ਵਿੱਚ ਸੰਸਥਾ ਦੇ ਮੁੱਖ ਸਲਾਹਕਾਰ ਪ੍ਰੋਃ ਗੁਰਭਜਨ ਸਿੰਘ ਗਿੱਲ ਵੀ ਪੁੱਜਣਗੇ।
ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਭਾਸ਼ਨ ਡਾਃ ਹਰਿਭਜਨ ਸਿੰਘ ਭਾਟੀਆ ਦੇਣਗੇ। ਪ੍ਰਧਾਨਗੀ ਵਰਿਆਮ ਸੰਧੂ ਤੇ ਸੁਰਿੰਦਰ ਗਿੱਲ ਕਰਨਗੇ
ਸਰਬਜੀਤ ਸੋਹੀ ਨੇ ਦੱਸਿਆ ਕਿ ਹਰ ਸਾਲ ਕਰਵਾਏ ਜਾਂਦੇ ਵਿਸ਼ੇਸ਼ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਭਾਸ਼ਨ ਤਹਿਤ ਪੰਜਾਬੀ ਦੇ ਨਾਮਵਰ ਚਿੰਤਕ ਡਾ. ਹਰਿਭਜਨ ਸਿੰਘ ਭਾਟੀਆ ਸਾਬਕਾ ਡੀਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਪਣੇ ਵਿਚਾਰ ਰੱਖਣਗੇ।ਵਿਸ਼ੇਸ਼ ਭਾਸ਼ਨ ਦਾ ਵਿਸ਼ਾ ‘ਪੰਜਾਬੀ ਸਾਹਿਤ ਦੇ ਮਾਨਵੀ ਸਰੋਕਾਰ ਅਤੇ ਵਰਤਮਾਨ ਸੰਕਟ’ ਹੋਵੇਗਾ।
ਇਹ ਸਮਾਗਮ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਪੱਖੋਵਾਲ ਰੋਡ ਹਲਵਾਰਾ ਵਿਖੇ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਡਾਇਰੈਕਟਰ ਸਾਹਿਬ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਮੰਚ ਸੰਚਾਲਨ ਪੰਜਾਬੀ ਕਵੀ ਪ੍ਰਭਜੋਤ ਸਿੰਘ ਸੋਹੀ ਵੱਲੋਂ ਕੀਤਾ ਜਾਵੇਗਾ।
ਸੰਸਥਾ ਦੇ ਮੁੱਖ ਪ੍ਰਬੰਧਕ ਡਾਃ ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਇਸ ਵਾਰ ਕਰਵਾਏ ਜਾਣ ਵਾਲੇ ਕਵੀ ਦਰਬਾਰ ਦੀ ਪ੍ਰਧਾਨਗੀ ਹਰਭਜਨ ਹਲਵਾਰਵੀ ਜੀ ਦੇ ਨਿਕਟ ਸਮਕਾਲੀ ਕਵੀ ਡਾਃ ਸੁਰਿੰਦਰ ਗਿੱਲ ਕਰਨਗੇ।
ਇਸ ਵਾਰ ਕਵੀ ਦਰਬਾਰ ਵਿੱਚ ਦਰਸ਼ਨ ਬੁੱਟਰ ,ਰਵਿੰਦਰ ਭੱਠਲ ,ਡਾ. ਲਖਵਿੰਦਰ ਸਿੰਘ ਜੌਹਲ, ਸੁਰਿੰਦਰ ਸਿੰਘ ਸੁੰਨੜ,ਮਨਜੀਤ ਇੰਦਰਾ,ਸੁਖਵਿੰਦਰ ਅੰਮ੍ਰਿਤ,ਮਨਜਿੰਦਰ ਧਨੋਆ,ਤਰਲੋਚਨ ਲੋਚੀ ਰਾਜਦੀਪ ਸਿੰਘ ਤੂਰ ,ਪਾਲੀ ਖ਼ਾਦਿਮ,ਡਾਃ ਦੇਵਿੰਦਰ ਦਿਲਰੂਪ,ਹਰਮੀਤ ਵਿਦਿਆਰਥੀ,ਕੁਲਦੀਪ ਜਲਾਲਾਬਾਦ,ਸੁਖਜਿੰਦਰ,ਸੁਖਦੇਵ ਭੱਟੀ,ਮਨਜੀਤ ਪੁਰੀ ,ਕੁਮਾਰ ਜਗਦੇਵ,ਜੈਨਿੰਦਰ ਚੌਹਾਨ ,ਬਲਵਿੰਦਰ ਸੰਧੂ,ਗੁਰਚਰਨ ਪੱਬਾਰਾਲੀ ,ਤੇਜਵਿੰਦਰ ਬਰਾੜ ਤੇ ਸੁਖਦੀਪ ਬਿਰਧਨੋ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।
ਹਰਭਜਨ ਹਲਵਾਰਵੀ ਪਰਿਵਾਰ ਵੱਲੋਂ ਉਹਨਾਂ ਦੀ ਜੀਵਨ ਸਾਥਣ ਪ੍ਰੋਃ ਪ੍ਰਿਤਪਾਲ ਕੌਰ ਹਲਵਾਰਵੀ, ਭਰਾਤਾ ਡਾ. ਨਵਤੇਜ ਸਿੰਘ ਹਲਵਾਰਵੀ ਵੀ ਇਸ ਸਮਾਗਮ ਵਿਚ ਸ਼ਮੂਲੀਅਤ ਕਰਨਗੇ। ਇਸ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ।
 
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141590cookie-checkਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਸਾਹਿੱਤਕ ਸਮਾਰੋਹ 12 ਮਾਰਚ ਨੂੰ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਵਿਖੇ ਹੋਵੇਗਾ
error: Content is protected !!