December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 5 ਜਨਵਰੀ (ਪ੍ਰਦੀਪ ਸ਼ਰਮਾ): ਦਸਮ ਪਿਤਾ ਸਾਹਿਬੇ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਾਨਵ ਸੇਵਾ ਬਲੱਡ ਡੌਨਰਜ਼ ਸੁਸਾਇਟੀ ਫੂਲ ਟਾਊਨ ਵੱਲੋਂ ਬੀ.ਡੀ.ਸੀ ਰਾਮਪੁਰਾ ਦੇ ਸਹਿਯੋਗ ਨਾਲ ਪ੍ਰਧਾਨ ਮੱਖਣ ਸਿੰਘ ਬੁੱਟਰ ਅਤੇ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਸਪਰਾ ਦੀ ਅਗਵਾਈ ਹੇਠ ਨੌਵਾਂ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਫੂਲ ਟਾਊਨ ਵਿਖੇ ਲਗਾਇਆ ਗਿਆ। ਕੈਂਪ ਵਿੱਚ ਸ. ਹਰਿੰਦਰ ਪਾਲ ਸਿੰਘ, ਐੱਸ. ਐਮ.ਓ ਸਿਵਲ ਹਸਪਤਾਲ ਰਾਮਪੁਰਾ ਫੂਲ ਅਤੇ ਸ. ਪ੍ਰਿਤਪਾਲ ਸਿੰਘ, ਬਿੱਟੂ ਧਾਲੀਵਾਲ (ਮਨੀਲਾ NRI) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨਾਂ ਵੱਲੋਂ ਕੈਂਪ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ।
ਕੈਂਪ ਦੌਰਾਨ ਝੰਡਾ ਸਿੰਘ ਸੇਵਾ ਮੁਕਤ ਅਧਿਆਪਕ ਅਤੇ  ਗੁਰਦੀਪ ਸਿੰਘ ਮਾਨ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮਾਨ ਲੈਬੋਰਟਰੀ ਫੂਲ ਟਾਊਨ ਵੱਲੋਂ ਬਲੱਡ ਗਰੁੱਪ ਦਾ ਵੀ ਮੁਫ਼ਤ ਚੈੱਕਅੱਪ ਕੀਤਾ ਗਿਆ। ਕੈਂਪ ਦੌਰਾਨ ਖੂਨਦਾਨੀਆਂ ਵੱਲੋਂ ਸਵੈ ਇੱਛਕ 90 ਯੂਨਿਟ ਖੂਨਦਾਨ ਕੀਤਾ ਗਿਆ ਜੋ ਆਦੇਸ਼ ਹਸਪਤਾਲ ਭੁੱਚੋ ਬਠਿੰਡਾ ਅਤੇ ਸਿਵਲ ਹਸਪਤਾਲ ਰਾਮਪੁਰਾ ਬਲੱਡ ਬੈਂਕ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ। ਕਲੱਬ ਪ੍ਰਧਾਨ ਮੱਖਣ ਸਿੰਘ ਬੁੱਟਰ ਨੇ ਕੈਂਪ ਦੌਰਾਨ 53ਵੀਂ ਵਾਰ ਖੂਨਦਾਨ ਕੀਤਾ।
ਇਸ ਕੈਂਪ ਵਿੱਚ ਭਾਈ ਰਵੀ ਸਿੰਘ ਖਾਲਸਾ ਕੈਨੇਡਾ ਵਾਲਿਆਂ ਦੇ ਸਤਿਕਾਰਯੋਗ ਸਵ. ਮਾਤਾ ਰਾਜਿੰਦਰ ਕੌਰ ਪਤਨੀ ਸੁਖਦਰਸ਼ਨ ਸਿੰਘ ਦੀ ਨਿੱਘੀ ਯਾਦ ਵਿੱਚ ਪਰਿਵਾਰ ਵੱਲੋਂ ਸੁਸਾਇਟੀ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ। ਕੈਂਪ ਨੂੰ ਸਫਲ ਬਣਾਉਣ ਲਈ ਬਾਬਾ ਫੂਲ ਜੀ ਯੁਵਕ ਸੇਵਾਵਾਂ ਕਲੱਬ ਫੂਲ ਟਾਊਨ, ਸਰਦਾਰੀਆਂ ਯੂਥ ਵੈਲਫੇਅਰ ਕਲੱਬ ਰਾਈਆ, ਮਾਨਵ ਸਹਾਰਾ ਕਲੱਬ ਫੂਲ ਟਾਊਨ, ਜੁਝਾਰ ਸਿੰਘ ਸਪੋਰਟਸ ਕਲੱਬ ਫੂਲ ਟਾਊਨ, ਸਮਾਜ ਕੀ ਸੇਵਾ ਵੈਲਫ਼ੇਅਰ ਸੁਸਾਇਟੀ ਰਾਮਪੁਰਾ, ਸਹਾਰਾ ਜਨ ਸੇਵਾ ਕਲੱਬ ਸੰਧੂ ਖ਼ੁਰਦ, ਚੌਗਿਰਦਾ ਸੁੰਦਰੀਕਰਨ ਸੁਸਾਇਟੀ ਫੂਲ ਟਾਊਨ ਅਤੇ ਸਮੁੱਚੇ ਨਗਰ ਨਿਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਦੌਰਾਨ ਲੰਗਰ ਦੀ ਸੇਵਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਜਿੰਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਕੈਂਪ ਵਿੱਚ ਦੁੱਧ ਦੀ ਸੇਵਾ ਜਸਨ ਸਿੰਘ ਭਾਰੀ, ਰਾਜੂ ਬਿੰਠੜ ਡੇਅਰੀ, ਟਹਿਲਾ ਸਿੰਘ ਖਾਲਸਾ ਡੇਅਰੀ ਵਾਲਿਆਂ ਵੱਲੋਂ ਕੀਤੀ ਗਈ। ਸਟੇਜ ਸੰਚਾਲਨ ਦੀ ਭੂਮਿਕਾ ਹਰਪ੍ਰੀਤ ਸਿੰਘ ਮਿਟੀ ਮਾਨ ਨੇ ਬਾਖੂਬੀ ਨਿਭਾਈ। ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦੇਣ ਦੀ ਸੇਵਾ ਮਿਸਤਰੀ ਕੁਲਦੀਪ ਸਿੰਘ, ਬਿੰਦਰ ਟੇਲਰ, ਵਿੱਕੀ ਚਹਿਲ, ਕਰਮ ਟੇਲਰ, ਅਵਤਾਰ ਸਿੰਘ ਤਾਰੀ ਵੱਲੋਂ ਨਿਭਾਈ ਗਈ। ਕੈਂਪ ਦੌਰਾਨ ਬਾਰ ਐਸੋਸੀਏਸ਼ਨ ਫੂਲ ਦੇ ਪ੍ਰਧਾਨ ਰਿਤੇਸ਼ ਸਿੰਗਲਾ ਅਤੇ ਬਾਰ ਕਲਰਕ ਯੂਨੀਅਨ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਸਾਥੀਆਂ ਸਮੇਤ ਸਿਰਕਤ ਕੀਤੀ।
ਇਸ ਮੌਕੇ ਮੀਤ ਪ੍ਰਧਾਨ ਜਸਵੀਰ ਸਿੰਘ ਰਿੰਪੀ, ਖਜਾਨਚੀ ਡਾ. ਇਕਬਾਲ ਸਿੰਘ ਮਾਨ, ਡਾ. ਕੌਰ ਸਿੰਘ ਸੋਹੀ, ਡਾ. ਮਨਜੀਤ ਸਿੰਘ ਸਪਰਾ, ਡਾ. ਕੁਲਦੀਪ ਸ਼ਰਮਾ, ਕੁਲਵਿੰਦਰ ਸਿੰਘ ਮਾਨ ਲੈਬੋਰਟਰੀ, ਅਮਨਦੀਪ ਸਿੰਘ ਬਾਵਾ, ਭੁਪਿੰਦਰ ਸਿੰਘ ਜਟਾਣਾ, ਸੇਮਾ ਨੰਬਰਦਾਰ, ਮਨਮੀਤ ਸਿੰਘ ਸਪਰਾ, ਰਾਜਿੰਦਰ ਸਿੰਘ ਸਿੱਧੂ, ਡਾ. ਸਤਵਿੰਦਰ ਸਿੰਘ ਬਬਲੂ, ਜਗਤਾਰ ਸਿੰਘ ਭਾਰੀ, ਸਤਨਾਮ ਸਿੰਘ ਮੱਲੀ, ਹਰਮਨ ਸਿੰਘ ਸਿੱਧੂ, ਸਮਸ਼ੇਰ ਸਿੰਘ ਮੱਲੀ, ਬਲਰਾਜ ਸਿੰਘ ਧਾਲੀਵਾਲ, ਅਮਰੀਕ ਸਿੰਘ ਧਾਲੀਵਾਲ, ਮਿਸਤਰੀ ਮੋਠੂ ਸਿੰਘ, ਜਗਤਾਰ ਸਿੰਘ ਮਾਨ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136880cookie-checkਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲਗਾਇਆ ਵਿਸ਼ਾਲ ਖੂਨਦਾਨ ਕੈਂਪ
error: Content is protected !!