December 9, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 5 ਜਨਵਰੀ (ਪ੍ਰਦੀਪ ਸ਼ਰਮਾ): ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਯੂਨਾਇਟਡ ਕਬੱਡੀ ਫੈਡਰਸ਼ਨ ਮਲੇਸ਼ੀਆ ਵੱਲੋਂ ਸਿੱਖ ਹਿਊਮਨ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਪੇਰਾਕ ਦੇ ਸਹਿਯੋਗ ਨਾਲ 8 ਜਨਵਰੀ ਦਿਨ ਐਤਵਾਰ ਨੂੰ ਕੰਪਰ ਟਾਊਨ ਫੀਲਡ ਇਪੋਹ, ਪੇਰਾਕ ਦੇ ਗਰਾਊਂਡ ਵਿਖੇ ਦਾਤੋ ਡਾਕਟਰ ਜਸਵਿੰਦਰ ਸਿੰਘ ਅਤੇ ਵਾਈ.ਬੀ ਕੇਸ਼ਵਿੰਦਰ ਸਿੰਘ ਇਪੋਹ ਦੀ ਦੇਖ – ਰੇਖ ਹੇਠ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜੋ ਕਿ ਇੱਕ ਇਨਵਿਟੇਸ਼ਨ ਟੂਰਨਾਮੈਂਟ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਰਾਣੀਪੁਰ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿਚ ਸਿਰਫ ਉਹੀ ਕਲੱਬਾ ਦੀਆਂ ਟੀਮਾਂ ਖੇਡ ਸਕਣਗੀਆ ਜਿਹਨਾ ਕਲੱਬਾ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ ਜਿੰਨ੍ਹਾਂ ਵਿੱਚ ਲੈਜ਼ੰਡ ਸੰਦੀਪ ਨੰਗਲ ਅੰਬੀਆ ਕਬੱਡੀ ਕਲੱਬ, ਗੱਗੀ ਲੋਪੋ ਕਬੱਡੀ ਅਕੈਡਮੀ ਮਾਲਵਾ, ਸ਼ੇਰ-ਏ- ਪੰਜਾਬ ਕਬੱਡੀ ਕਲੱਬ, ਪੰਜਾਬ ਸਪੋਰਟਸ ਕਲੱਬ ਅਤੇ ਕਿੰਗਜ਼ ਕਬੱਡੀ ਕਲੱਬ ਮਲੇਸ਼ੀਆ ਆਦਿ ਸ਼ਾਮਿਲ ਹਨ।
ਇਸ ਮੌਕੇ ਪ੍ਰਧਾਨ ਪ੍ਰੀਤ ਖੰਡੇਵਾਲਾ ਛੀਨਾ, ਉਪ ਪ੍ਰਧਾਨ ਸ਼ੀਰਾ ਸਰਾਂਵਾ, ਜਨਰਲ ਸੈਕਟਰੀ ਸ਼ਾਹੀ ਠਾਕੁਰ, ਜੁਆਇੰਟ ਸੈਕਟਰੀ ਰਾਣਾ ਅਮਨ ਸਮੁੰਦੜਾ, ਕੈਸ਼ੀਅਰ ਬਿੱਟੂ ਬਠਿੰਡਾ, ਜੁਆਇੰਟ ਕੈਸ਼ੀਅਰ ਮਨਦੀਪ ਬਠਿੰਡਾ, ਇੰਚਾਰਜ ਵੈਲਕਮ ਕਮੇਟੀ ਬਚੀ ਗੱਜਣਵਾਲਾ, ਇੰਚਾਰਜ ਗਰਾਉਂਡ ਕਮੇਟੀ ਯਾਸਿਰ ਗੁੱਜਰ ਅਤੇ ਲੀਗਲ ਐਡਵਾਈਜਰ ਗੁਰੂ ਟੈਟੂ ਮਲੇਸ਼ੀਆ ਆਦਿ ਹਾਜ਼ਰ ਸਨ। ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰਾ ਤੇ ਮੈਂਬਰਾ ਨੇ ਮਲੇਸ਼ੀਆ ਵਿਚ ਰਹਿੰਦੇ ਪੰਜਾਬੀ ਭੈਣ-ਭਰਾਵਾਂ ਨੂੰ ਕਬੱਡੀ ਕੱਪ ਤੇ ਆਉਣ ਦੀ ਬੇਨਤੀ ਕੀਤੀ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136850cookie-checkਯੂਨਾਇਟਡ ਕਬੱਡੀ ਫੈਡਰਸ਼ਨ ਮਲੇਸ਼ੀਆ ਵੱਲੋਂ ਕਬੱਡੀ ਕੱਪ 8 ਜਨਵਰੀ ਨੂੰ
error: Content is protected !!