November 21, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 3 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਸਥਾਨਕ ਸ਼ਹਿਰ ਵਿਖੇ ਉਸ ਸਮੇਂ ਮਾਹੋਲ ਗਮਗੀਨ ਹੋ ਗਿਆ ਜਦ ਸ਼ਹਿਰ ਅੰਦਰ ਖ਼ਬਰ ਫੈਲ ਗਈ ਕਿ ਪੈਸਟੀਸਾਈਡ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਕਾਰ ਜਿਸ ਵਿੱਚ ਉਹ ਖੁਦ ਉਸ ਦੀ ਪਤਨੀ ਦੋ ਬੇਟੀਆਂ ਤੇ ਬੇਟਾ ਸਵਾਰ ਸੀ ਉਹ ਐਤਵਾਰ ਰਾਤ ਦੇ ਹਨੇਰੇ ਵਿੱਚ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਡਿੱਗ ਪਈ ਜਿਸ ਦੀ ਭਾਲ ਗੋਤਾਖੋਰਾਂ ਵੱਲੋ ਕੀਤੀ ਜਾ ਰਹੀ ਹੈ।
ਆਪਣੀ ਬੇਟੀ ਨੂੰ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਮਨਸਾ ਦੇਵੀ ਗਿਆ ਸੀ ਪਰਿਵਾਰ
ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਕੁਮਾਰ ਬਾਹੀਆ ਉਰਫ ਬਬਲਾ ਪੈਸ਼ਟੀਸਾਈਡ ਤੇ ਮਸ਼ੀਨਰੀ ਸਟੋਰ ਦਾ ਕੰਮ ਕਰਦਾ ਹੈ ਤੇ 2 ਜਨਵਰੀ ਨੂੰ ਦੁਪਹਿਰ ਕਰੀਬ 3.30 ਵਜੇ ਆਪਣੀ ਪਤਨੀ ਨੀਲਮ ਰਾਣੀ, ਵੱਡੀ ਬੇਟੀ ਸੁਮੀਤਾ ਰਾਣੀ ਉਰਫ ਸੀਖਾ ਗਰਗ, ਛੋਟੀ ਬੇਟੀ ਈਸ਼ਕਾ ਤੇ ਪੁੱਤਰ ਪੀਰੂ ਗਰਗ ਨਾਲ ਆਪਣੀ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ ਕਿਉਕਿ ਉਸ ਦੀ ਵੱਡੀ ਬੇਟੀ ਸਮੀਤਾ ਰਾਣੀ (27) ਜੋ ਕਿ ਪਹਿਲਾ ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਪੈਸਟੀਸਾਈਡ ਦੀ ਕੰਪਨੀ ਵਿੱਚ ਨੋਕਰੀ ਕਰਦੀ ਸੀ,ਨੂੰ ਮੁਕਤਸਰ ਵਿਖੇ ਪੈਸਟੀਸਾਈਡ ਦੀ ਕੰਪਨੀ ਵਿੱਚ ਨੋਕਰੀ ਮਿਲ ਗਈ ਸੀ ਜਿਸ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਜਿਥੇ ਮੁਹੱਲਾ ਵਾਸੀਆਂ ਨਾਲ ਮਿਲ ਕੇ ਨਵੇਂ ਸਾਲ ਦੀ ਆਮਦ ਤੇ ਮੁਹੱਲੇ ਵਿੱਚ ਸ੍ਰੀ ਰਮਾਇਣ ਜੀ ਦਾ ਪਾਠ ਕਰਵਾਇਆ ਗਿਆ ਉਥੇ ਹੀ ਮਾਤਾ ਰਾਣੀ ਦੇ ਦਰਸ਼ਨਾਂ ਦਾ ਪ੍ਰੋਗਰਾਮ ਬਣਾਇਆ ਗਿਆ।

ਸਥਾਨਕ ਮਨੋਚਾ ਕਲੌਨੀ ਵਾਸੀ ਜਸਵਿੰਦਰ ਕੁਮਾਰ (48) ਦੀ ਮਾਤਾ ਦਾ ਦਿਹਾਂਤ ਹੋ ਚੁੱਕਾ ਹੈ ਤੇ ਪਿਛਲੇ ਸਾਲ ਉਸਦੇ ਪਿਤਾ ਮੋਹਣ ਲਾਲ ਬਾਹੀਆ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ ਤੇ ਘਰ ਵਿੱਚ ਇਹ ਸਿਰਫ ਪੰਜ਼ ਜੀਂਅ ਹੀ ਰਹਿੰਦੇ ਸਨ। ਘਟਨਾ ਦੀ ਖ਼ਬਰ ਨਾਲ ਜਿਥੇ ਸ਼ਹਿਰ ਵਿੱਚ ਮਾਤਮ ਛਾ ਗਿਆ ਉਥੇ ਹੀ ਖੁਸ਼ੀਆਂ ਭਰਿਆ ਘਰ ਵੀਰਾਨ ਹੋ ਗਿਆ। ਖਬਰ ਲਿਖੇ ਜਾਣ ਤੱਕ ਭਾਖੜਾ ਨਹਿਰ ਵਿਚੋ ਗੋਤਾਖੋਰਾ ਵੱਲੋਂ ਦੋ ਲਾਸਾ ਨੀਲਮ ਗਰਗ ਅਤੇ ਸੁਮੀਤਾ ਗਰਗ ਦੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਬਾਕੀਆਂ ਦੀ ਭਾਲ ਜ਼ਾਰੀ ਹੈ।ਸੂਤਰਾਂ ਅਨੁਸਾਰ ਘਟਨਾਂ 2 ਜਨਵਰੀ ਰਾਤ ਕਰੀਬ 12 ਵਜੇ ਵਾਪਰੀ ਜਦ ਸੜਕ ਤੋ ਜਾ ਰਹੇ ਟਰੱਕ ਡਰਾਇਵਰ ਵੱਲੋ ਭਾਖੜਾ ਨਹਿਰ ਵਿੱਚ ਕਾਰ ਦੀਆਂ ਲਾਈਟਾਂ ਵੇਖ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿੰਨਾਂ ਨੇ ਕਾਰਵਾਈ ਕਰਦਿਆਂ ਗੋਤਾ ਖੋਰਾ ਰਾਹੀ 3 ਜਨਵਰੀ ਨੂੰ ਭਾਖੜਾ ਨਹਿਰ ਵਿੱਚੋ ਕਾਰ ਦੀ ਭਾਲ ਕਰ ਲਈ ਜਿਸ ਵਿੱਚ ਦੋ ਔਰਤਾਂ ਦੀਆਂ ਲਾਸ਼ਾ ਮੋਜੂਦ ਸਨ।
98120cookie-checkਇੱਕੋ ਪਰਿਵਾਰ ਦੇ ਪੰਜ ਮੈਂਬਰ ਕਾਰ ਸਮੇਤ ਭਾਖੜਾ ਨਹਿਰ ਵਿੱਚ ਡਿੱਗੇ
error: Content is protected !!