ਕੁਲਵਿੰਦਰ ਕੜਵਲ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 2 ਮਈ : ਪਿਛਲੇ ਕਈ ਸਾਲਾਂ ਤੋਂ ਸਰਬ ਸਾਂਝੀ ਸੇਵਾ ਸੰਸਥਾ ਝੰਡਾ ਕਲਾਂ ਸਮਾਜ ਸੇਵਾ ਦੇ ਖੇਤਰ ਵਿੱਚ ਕਿਰਿਆਸ਼ੀਲ ਹੈ। ਸਮਾਜਿਕ ਸੇਵਾ ਦੇ ਹੋਰਨਾਂ ਖੇਤਰਾਂ ਤੋਂ ਇਲਾਵਾ ਪਿੰਡ ਵਿੱਚ ਗ਼ਰੀਬ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਸਮੇਂ ਮਾਲੀ ਸਹਾਇਤਾ ਅਤੇ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਉਣਾ ਸੰਸਥਾ ਦੀ ਪ੍ਰਾਥਮਿਕਤਾ ਰਹੀ ਹੈ।
ਹੁਣ ਨੋਜਵਾਨਾਂ ਨੁੰ ਖੇਡਾ ਨਾਲ ਜੋੜਣ ਲਈ ਅਤੇ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਪਿੰਡ ਦੇ ਸਟੇਡੀਅਮ ਵਿਖੇ ਇੱਕ ਰੋਜ਼ਾ ਕ੍ਰਿਕਟ ਕੱਪ ਕਰਵਾਇਆ ਗਿਆ। ਜਿਸ ਵਿੱਚ ਕੁੱਲ ਅਠਾਰਾਂ ਟੀਮਾਂ ਨੇ ਭਾਗ ਲਿਆ। ਹੀਰਕੇ ਪਿੰਡ ਦੀ ਟੀਮ ਪਹਿਲੇ ਤੇ ਸ਼ਹੀਦਾਂਵਾਲੀ ਟੀਮ ਦੂਜੇ ਸਥਾਨ ਤੇ ਰਹੀ । ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਸਾਰਾ ਦਿਨ ਮੈਚ ਦਾ ਆਨੰਦ ਮਾਣਿਆ।
ਇਸ ਮੋਕੇ ਰਸ਼ਪਾਲ ਭੁੱਲਰ ਯੂਕੇ ਤੋ ਲਾਈਵ ਜੂੜੇ ਰਹੇ ਤੇ ਕਿਰਤ ਸਿੱਧੂ, ਅਰਸ਼ ਸਿੱਧੂ, ਜਿੰਦੂ ਵਿਰਕ ਮੋਕੇ ਤੇ ਹਾਜਰ ਰਹੇ । ਪੀਰ ਬਾਬਾ ਵਲੈਤ ਸ਼ਾਹ ਸਪੋਰਟਸ ਕਲੱਬ ਵੱਲੋ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਕਲੱਬ ਮੈਬਰ ਮਨੀ ਅਰੋੜਾ, ਰਣਜੀਤ ਮਹਿਕ, ਅਕਾਸ਼ ਬਿੱਲਾ, ਦਲਜੀਤ, ਧਰਮਵੀਰ, ਹਰਪ੍ਰੀਤ , ਜਰਮਨ, ਸੋਰਵ ਸਨੀ, ਮਲਕੀਤ, ਸਰਵਨ ਤੇ ਨਿਰੰਜਨ ਵੀ ਬਤੌਰ ਪ੍ਰਬੰਧਕ ਹਾਜਰ ਰਹੇ।
# Contact us for News and advertisement on 980-345-0601
Kindly Like,Share & Subscribe http://charhatpunjabdi.com
1507000cookie-checkਸਰਬ ਸਾਂਝੀ ਸੇਵਾ ਸੰਸਥਾ ਨੇ ਕਰਵਾਇਆ ਕ੍ਰਿਕਟ ਮੈਚ