ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 15 ਮਾਰਚ (ਕੁਲਵਿੰਦਰ ਕੜਵਲ) : ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ਹੇਠ ਸਰਦੂਲਗਡ਼੍ਹ ਵਿਖੇ ਤੰਬਾਕੂ ਦੇ ਸੇਵਨ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਅੱਜ ਜਨਤਕ ਸਥਾਨਾਂ ਤੇ ਸਿਗਰੇਟਨੋਸ਼ੀ ਕਰਨ ਵਾਲਿਆਂ ਦੇ 9 ਚਲਾਨ ਕੀਤੇ ਗਏ, ਅਤੇ ਫਲ ਸਬਜ਼ੀ ਵਾਲੀਆਂ ਰੇਹੜੀਆਂ ਦੀ ਵੀ ਚੈੱਕਿੰਗ ਕੀਤੀ ਤਾਂ ਕਿ ਕੋਈ ਗਲੀ ਸੜੀ ਸਬਜ਼ੀ ਅਤੇ ਫਲ ਨਾਂ ਵੇਚ ਸਕੇ lਇਸ ਮੌਕੇ ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ ਫੇਫੜਿਆਂ ਦਾ ਕੈਂਸਰ ਅਤੇ ਹੋਰ ਕਈ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਸਮੇਂ ਸਮੇਂ ਸਿਹਤ ਵਿਭਾਗ ਦੇ ਸੁਪਰਵਾਈਜ਼ਰਾਂ ਵੱਲੋਂ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ ਜਿਸ ਦਾ ਮਕਸਦ ਲੋਕਾਂ ਨੂੰ ਤੰਬਾਕੂ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਜਾਗਰੂਕ ਕਰਨਾ ਹੈ।
ਕੋਟਪਾ ਐਕਟ ਤਹਿਤ ਕਿਸੇ ਵੀ ਵਿਦਿਅਕ ਅਦਾਰੇ ਦੀ ਚਾਰਦਿਵਾਰੀ ਤੋਂ 100 ਗਜ ਦੀ ਦੂਰੀ ਅੰਦਰ ਤੰਬਾਕੂ ਪਦਾਰਥ ਵੇਚਣ ਤੇ ਪੂਰਨ ਮਨਾਹੀ ਹੈ ਕੋਈ ਵੀ ਦੁਕਾਨਦਾਰ ਖੁਲੀ ਸਿਗਰੇਟ ਨਹੀਂ ਵੇਚ ਸਕਦਾ,18 ਸਾਲ ਤੋਂ ਘੱਟ ਵਿਅਕਤੀ ਨਾਂ ਹੀ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾਂ ਹੀ ਖਰੀਦ ਸਕਦਾ ਹੈ lਅੱਜ ਸਿਹਤ ਇੰਸਪੈਕਟਰ ਹੰਸਰਾਜ, ਜੀਵਨ ਸਿੰਘ ਸਹੋਤਾ, ਜੀਵਨ ਸਿੰਘ ਸੰਘਾ,ਰਵਿੰਦਰ ਸਿੰਘ ਅਤੇ ਸਤਨਾਮ ਸਿੰਘ ਚਹਿਲ, ਜਗਸੀਰ ਸਿੰਘ, ਬਾਲਕ੍ਰਿਸ਼ਨ ਆਦਿ ਸਿਹਤ ਕਰਮਚਾਰੀਆਂ ਦੀ ਟੀਮ ਵੱਲੋਂ ਬੱਸ ਸਟੈਂਡ ਸਰਕਾਰੀ ਹਸਪਤਾਲ ਵਿਖੇ ਕੋਟਪਾ ਐਕਟ ਤਹਿਤ ਚਲਾਨ ਕੱਟ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com