November 23, 2024

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 17 ਫਰਵਰੀ (ਕੁਲਵਿੰਦਰ ਕੜਵਲ) : ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗੁਵਾਈ ਹੇਠ ਸਰਕਾਰੀ ਹਸਪਤਾਲ ਸਰਦੂਲਗੜ੍ਹ ਵਿਖੇ ਦਿਵਿਆਂਗ ਸਰਟੀਫਿਕੇਟ ਜਾਰੀ ਕਰਨ ਅਤੇ ਯੂ.ਡੀ.ਆਈ. ਡੀ. ਸਬੰਧੀ ਕੈਂਪ ਲਗਾਇਆ ਗਿਆ l ਇਸ ਮੌਕੇ ਡਾਕਟਰ ਸੰਧੂ ਨੇ ਦੱਸਿਆ ਕੇ ਅੱਜ 31 ਦਿਵਿਆਂਗ ਸਰਟੀਫਿਕੇਟ ਬਣਾਏ ਗਏ, 22 ਨੂੰ ਉਚੇਰੀ ਸੰਸਥਾ ਵਿੱਚ ਰੇਫਰ ਕੀਤਾ ਗਿਆ ਅਤੇ 69 ਪਹਿਲਾਂ ਬਣੇ ਸਰਟੀਫਿਕੇਟਸ ਨੂੰ ਯੂ. ਡੀ. ਆਈ. ਡੀ. ਨੰਬਰ ਦਿੱਤਾ ਗਿਆ lਇਸ ਲੜੀ ਤਹਿਤ 24 ਫਰਵਰੀ ਨੂੰ ਸੀ. ਐਚ. ਸੀ. ਝੁਨੀਰ ਵਿਖੇ ਇਹ ਕੈੰਪ ਲਗਾਇਆ ਜਾਵੇਗਾ l
ਇਸ ਮੌਕੇ ਬਲਾਕ ਅਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਬਲਾਕ ਸਰਦੂਲਗੜ੍ਹ ਨਾਲ ਸੰਬੰਧਤ ਵਿਅਕਤੀਆਂ ਦੇ ਸਥਾਨਕ ਹਸਪਤਾਲ ਵਿਖੇ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਦਿਵਿਆਂਗ ਸਰਟੀਫਿਕੇਟ ਬਣਾਏ ਜਾਂਦੇ ਹਨ ਜਾਂ ਲੋੜਵੰਦ ਲੋਕਾਂ ਨੂੰ ਉਚ ਸਿਹਤ ਸੰਸਥਾ ਵਿਖੇ ਜਾਂਚ ਲਈ ਰੈਫਰ ਕੀਤਾ ਜਾਂਦਾ ਹੈ l ਅੱਜ ਦੇ ਕੈਂਪ ਵਿਚ ਡਾਕਟਰ ਸ਼ਵੀ ਬਜਾਜ ਸਾਈਕਟ੍ਰਿਕ,ਡਾਕਟਰ ਕਮਲਦੀਪ ਕੁਮਾਰ ਆਰਥੋ, ਡਾਕਟਰ ਸੁਮਿਤ ਕੁਮਾਰ ਐਮ.ਡੀ.,ਡਾਕਟਰ ਅਮਨਦੀਪ ਗੋਇਲ ਬੱਚਿਆਂ ਦੇ ਮਾਹਿਰ,ਡਾਕਟਰ ਵੇਦਪ੍ਰਕਾਸ਼ ਸੰਧੂ ਈ. ਐਨ.ਟੀ. ਵੱਲੋਂ ਜਾਂਚ ਕੀਤੀ ਗਈ l ਔਨਲਾਈਨ ਡਿਊਟੀ ਜਗਮੀਤ ਸਿੰਘ ਕਲਰਕ, ਤਰਨਜੀਤ ਕੌਰ ਕਲਰਕ, ਵਿਨੋਜ ਜੈਨ, ਕੁਲਦੀਪ ਸਿੰਘ, ਨਰਿੰਦਰ ਸਿੰਘ ਸਿੱਧੂ, ਰੁਪਿੰਦਰ ਸਿੰਘ ਮਾਨ ਵੱਲੋਂ ਨਿਭਾਈ ਗਈ l ਇਸ ਮੌਕੇ ਸਟਾਫ ਨਰਸ ਪ੍ਰਭਜੋਤ ਕੌਰ,ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਜਰਨੈਲ ਸਿੰਘ, ਬਾਲਕ੍ਰਿਸ਼ਨ,ਹਰਪ੍ਰੀਤ ਸਿੰਘ,ਕੁਲਵੀਰ ਸਿੰਘ, ਸਤਨਾਮ ਸਿੰਘ ਚਹਿਲ,ਅੰਗਰੇਜ ਸਿੰਘ,ਅਮ੍ਰਿਤਪਾਲ ਸਿੰਘ, ਜਗਸੀਰ ਸਿੰਘ ਆਦਿ ਹਾਜਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141000cookie-checkਦਿਵਿਆਂਗ ਸਰਟੀਫਿਕੇਟ ਮੁਹੱਇਆ ਕਰਵਾਉਣ ਲਈ ਕੈਂਪ ਲਗਾਇਆ
error: Content is protected !!