ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 13 ਫਰਵਰੀ (ਪ੍ਰਦੀਪ ਸ਼ਰਮਾ) : ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ਼ ਭਾਰਤ ਦੀ ਮੀਟਿੰਗ ਕੋਰ ਕਮੇਟੀ ਮੈਂਬਰ ਪੰਜਾਬ ਡਾ. ਦਲਜੀਤ ਸਿੰਘ ਚੋਹਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੋਰਾਨ ਡਾ. ਚੋਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ 26 ਫਰਵਰੀ ਨੂੰ ਇੱਕ ਵਿਸਾਲ ਸੰਤ ਸੰਮੇਲਨ ਵਾਲਮੀਕਿ ਤੀਰਥ ਸਥਾਨ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੇ ਪੱਧਰ ਤੇ ਮਾਲਵਾ ਜ਼ੋਨ ਵਿਚੋ ਸੰਗਤਾਂ ਸਮੂਲੀਅਤ ਕਰਨਗੀਆਂ।
ਇਸ ਸੰਬੰਧੀ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਪ੍ਰਧਾਨ ਤੇ ਅਹੁਦੇਦਾਰਾ ਦੀਆਂ ਜਿੰਮੇਵਾਰੀਆਂ ਲਗਾਈਆਂ ਗਈਆਂ ਹਨ ਤਾਂ ਜ਼ੋ ਵੱਧ ਤੋਂ ਵੱਧ ਪ੍ਰਚਾਰ ਕਰਕੇ ਸੰਗਤਾਂ ਨੂੰ ਸੰਤ ਸੰਮੇਲਨ ਨਾਲ ਜੋੜਿਆ ਜਾ ਸਕੇ। ਡਾ. ਦਲਜੀਤ ਚੋਹਾਨ ਨੇ ਦੱਸਿਆ ਕਿ 19 ਫਰਵਰੀ ਨੂੰ ਦੁਪਹਿਰ 1 ਵਜੇ ਸਰਕਟ ਹਾਊਸ ਬਠਿੰਡਾ ਵਿਖੇ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਬਾਬਾ ਨਛੱਤਰ ਨਾਥ ਸ਼ੇਰਗਿੱਲ ਸਰਪ੍ਰਸਤ ਗੁਰੂ ਗਿਆਨ ਨਾਥ ਤੀਰਥ ਅੰਮ੍ਰਿਤਸਰ, ਪੰਕਜ਼ ਦੇਵਸਰ, ਸੰਤੋਖ ਸਿੰਘ ਗਿੱਲ ਭਗਵਾਂ ਸੈਨਾ ਰਾਸ਼ਟਰੀ ਪ੍ਰਧਾਨ ਵਿਸ਼ੇਸ ਤੌਰ ਤੇ ਸਮੂਲੀਅਤ ਕਰਨਗੇ।
ਇਸ ਮੌਕੇ ਬਿੱਟੂ ਸਿੰਘ, ਗੁਰਪ੍ਰੀਤ ਸਿੰਘ, ਮਾ. ਗੁਰਸੇਵਕ ਸਿੰਘ ਫੂਲ, ਬਿੰਦਰਪਾਲ, ਦੀਪਕ ਕੁਮਾਰ, ਸੁਖਮੰਦਰ ਸਿੰਘ, ਮੱਖਣ ਸਿੰਘ ਭਾਈਰੂਪਾ, ਰਾਜਵਿੰਦਰ ਸਿੰਘ ਬਠਿੰਡਾ, ਰਾਮ ਕ੍ਰਿਸ਼ਨ ਬਡਿਆਣ, ਵਿਸ਼ਾਲ ਕੁਮਾਰ, ਦਲੇਰ ਕੁਮਾਰ ਪਰੋਚਾ, ਰਵੀ ਲੁਹਾਰ, ਬਿੰਦਰ ਸਿੰਘ, ਸ਼ਿਵ ਸੋਨੀ, ਗੱਗੀ ਮੰਡੀਕਲਾਂ, ਗੁਰਸੇਵਕ ਸਿੰਘ ਮੰਡੀਕਲਾ, ਜੀਵਨ ਸਿੰਘ, ਪ੍ਰਿਤਪਾਲ ਸਿੰਘ, ਉਧਮ ਸਿੰਘ, ਜਗਸੀਰ ਸਿੰਘ, ਸੋਮਾ ਸਿੰਘ ਫੂਲ, ਪ੍ਰਗਟ ਸਿੰਘ, ਮਲਕੀਤ ਸਿੰਘ, ਮੋਹਣ ਲਾਲ ਲੱਧੜ ਆਦਿ ਸਾਮਲ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1404800cookie-checkਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੀ ਹੋਈ ਮੀਟਿੰਗ