November 23, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 2 ਦਸੰਬਰ, (ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਲਈ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਲੋਕ ਦਰਬਾਰ ਲਗਾਇਆ ਗਿਆ। ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਭੂਮੀ ਰੱਖਿਆ ਅਫ਼ਸਰ ਰਵਿੰਦਰਪਾਲ ਸਿੰਘ ਤੋਂ ਖੇਤਾਂ ਨੂੰ ਮਿਲਣ ਵਾਲੇ ਨਹਿਰੀ ਪਾਣੀ ਦੇ ਪਾਈਪ ਲਾਈਨ ਸਿਸਟਮ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ।
ਪਿੰਡ ਧਿੰਗੜ ਦੇ 62 ਹੈਕਟੇਅਰ ਜ਼ਮੀਨ ਨੂੰ ਮਿਲੇਗਾ ਪਾਇਪ ਲਾਈਨ ਰਾਹੀਂ ਨਹਿਰੀ ਪਾਣੀ:- ਵਿਧਾਇਕ ਬਲਕਾਰ ਸਿੱਧੂ
ਇਹ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਸਿਆ ਕਿ ਹਲਕੇ ਦੇ  ਵੱਖ ਵੱਖ ਪਿੰਡਾਂ ਵਿੱਚ ਪੈ ਰਹੀ ਨਹਿਰੀ ਪਾਣੀ ਦੀ ਪਾਇਪ ਲਾਈਨ ਕਿਸਾਨਾਂ ਦੀ ਤਕਦੀਰ ਬਦਲੇਗੀ ਉਹਨਾਂ ਦੱਸਿਆ ਕਿ ਪਿੰਡ ਧਿੰਗੜ ਵਿਖੇ 35 ਲੱਖ 40 ਹਜ਼ਾਰ ਦੀ ਲਾਗਤ ਨਾਲ ਪੈ ਰਹੀ ਪਾਇਪ ਲਾਈਨ ਦਾ ਪ੍ਰੋਜੈਕਟ ਇੱਕ ਹਫ਼ਤੇ ‘ਚ ਪੂਰਾ ਹੋ ਜਾਵੇਗਾ ਜਿਸ ਨਾਲ 62 ਹੈਕਟੇਅਰ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ।
ਇਸੇ ਤਰ੍ਹਾਂ ਪਿੰਡ ਮਹਿਰਾਜ, ਪਿੰਡ ਮਾੜੀ, ਕੋਠੇ ਹਿੰਮਤਪੁਰਾ ਆਦਿ ਵੱਖ ਵੱਖ ਪਿੰਡਾਂ ਚ 10 ਕਰੋੜ 12 ਲੱਖ 92 ਹਜ਼ਾਰ ਦੀ ਲਾਗਤ ਨਾਲ ਪਾਈਪ ਲਾਈਨ ਪਾਈ ਗਈ ਹੈ, ਇਸੇ ਤਰ੍ਹਾਂ ਪਿੰਡ ਮਹਿਰਾਜ ਵਿਖੇ ਹੀ ਇੱਕ ਹੋਰ ਨਹਿਰੀ ਪਾਣੀ ਦੀ ਪਾਇਪ ਲਾਈਨ 98 ਲੱਖ 56 ਹਜ਼ਾਰ ਨਾਲ਼ ਪਾਈਂ ਗਈ ਹੈ, ਇਸੇ ਤਰ੍ਹਾਂ 2 ਕਰੋੜ 29 ਲੱਖ ਦੀ ਲਾਗਤ ਨਾਲ ਪਿੰਡ ਮਹਿਰਾਜ ਵਿਖੇ ਹੀ ਪਾਇਪ ਲਾਈਨ ਪਿਉ ਗਈ ਹੈ।  ਇਹਨਾਂ ਪਾਈਪਾਂ ਨਾਲ ਹਲਕੇ ਦੇ ਖੇਤਾਂ ਦੀ ਸਿੰਜਾਈ ਹੋਵੇਗੀ ਜਿਸ ਦਾ ਕਿਸਾਨਾਂ ਨੂੰ ਚੋਖਾ ਲਾਭ ਪ੍ਰਾਪਤ ਹੋਵੇਗਾ।
ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਉਂਦੇ ਸਮੇਂ ਵਿੱਚ ਹੋਰ ਪ੍ਰੋਜੈਕਟ ਵੀ ਚਾਲੂ ਕੀਤੇ ਜਾਣਗੇ ਜਿਸ ਨਾਲ ਹਲਕੇ ਦੇ ਲੋਕਾਂ ਦੀ ਨੁਹਾਰ ਬਦਲੇਗੀ। ਇਸ ਮੌਕੇ ਉਹਨਾਂ ਨਾਲ ਸੀਨੀਅਰ ਆਗੂ ਨਰੇਸ਼ ਕੁਮਾਰ ਬਿੱਟੂ, ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਚੈਨਾ ਫੂਲੇਵਾਲਾ, ਸੀਰਾ ਮੱਲੂਆਣਾ ਆਦਿ ਹਾਜ਼ਰ ਸਨ।
 #For any kind of News and advertisment contact us on 9803 -45 -0601
#Kindly LIke,Share & Subscribe our News Portal: http://charhatpunjabdi.com
134940cookie-checkਹਲਕਾ ਰਾਮਪੁਰਾ ਫੂਲ ਦੇ ਕਿਸਾਨਾਂ ਦੀ ਤਕਦੀਰ ਬਦਲੇਗੀ,ਨਹਿਰੀ ਪਾਣੀ ਲਈ ਪੈ ਰਹੀ ਪਾਇਪ ਲਾਈਨ
error: Content is protected !!