ਚੜ੍ਹਤ ਪੰਜਾਬ ਦੀ
ਸਮਾਣਾ, 23 ਨਵੰਬਰ (ਹਰਜਿੰਦਰ ਸਿੰਘ ਜਵੰਦਾ) : ਭੰਗੜਾ ਫਿਟਨੈੱਸ ਕਲੱਬ ਸਮਾਣਾ ਜਿੱਥੇ ਨਵੇਂ ਕਲਾਕਾਰਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਵਿਚਲੀ ਕਲਾ ਨੂੰ ਨਿਖਾਰਨ ਵਿਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ।ਉੱਥੇ ਨਾਲ ਹੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਣ, ਸੰਪੂਰਨ ਸਰੀਰ ਦੀ ਕਸਰਤ ਵਜੋਂ ਸਿਹਤ ਫਿੱਟ ਰੱਖਣ ਅਤੇ ਨਸ਼ਿਆਂ ਵਰਗੀਆਂ ਕੁਰੀਤੀਆਂ ਤੋਂ ਬਚਾ ਕੇ ਨਿਰੋਆ ਸਮਾਜ ਸਿਰਜਣ ਵਿਚ ਮਹੱਤਵਪੂਰਨ ਭੂਮਿਕਾ ਵੀ ਅਦਾ ਕਰਦਾ ਆ ਰਿਹੈ ਹੈ।
ਭੰਗੜਾ ਕੋਚ ਅੰਮ੍ਰਿਤ ਸੱਗੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਦੇ ਬੱਚੇ ਵੀ ਭੰਗੜੇ ਵਿਚ ਦਿਲਚਸਪੀ ਲੈ ਰਹੇ ਹਨ ਜਿਨਾਂ ਨੂੰ ਉਨਾਂ ਵਲੋਂ ਭੰਗੜੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਭੰਗੜਾ ਫਿਟਨੈੱਸ ਕਲੱਬ, ਸਮਾਣਾ ਭਵਿੱਖ ਵਿੱਚ ਬੱਚਿਆਂ ਨੂੰ ਆਪਣੀ ਕਲਾ ਨਿਖਾਰਨ ਲਈ ਇਕ ਵਧੀਆ ਮੰਚ ਪ੍ਰਦਾਨ ਕਰੇਗਾ।
ਉਨਾਂ ਅੱਗੇ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਹਰ ਕੋਈ ਆਪਣੀ ਸਿਹਤ ਪ੍ਰਤੀ ਚਿੰਤਤ ਹੈ ਅਤੇ ਜਿੱਥੇ ਭੰਗੜਾ ਇਕ ਸੰਪੂਰਨ ਸਰੀਰ ਦੀ ਕਸਰਤ ਹੈ, ਉੱਥੇ ਭੰਗੜਾ ਪਾ ਕੇ ਹਰ ਕੋਈ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦਾ ਹੈ ਅਤੇ ਕਈ ਬਿਮਾਰੀਆਂ ਨੂੰ ਆਪਣੇ ਤੋਂ ਦੂਰ ਰੱਖਦੇ ਹੋਏ ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਭੰਗੜਾ। ਉਨਾਂ ਕਿਹਾ ਕਿ ਸਾਨੂੰ ਮਿਲ ਕੇ ਆਪਣੇ ਇਸ ਵਿਰਾਸਤੀ ਲੋਕ ਨਾਚ ਨੂੰ ਅੱਗੇ ਤੋਰਨਾ ਚਾਹੀਦਾ ਹੈ। ਭੰਗੜਾ ਫਿੱਟਨੈੱਸ ਕਲੱਬ ਸਮਾਣਾ ਵੱਲੋਂ ਆਫਲਾਈਨ ਕਲਾਸਾਂ ਤੋਂ ਇਲਾਵਾਂ ਬਾਹਰਲੇ ਦੇਸਾਂ (ਕੈਨੇਡਾ) ਦੇ ਬੱਚਿਆਂ ਨੂੰ ਵੀ ਆਨਲਾਈਨ ਜ਼ੂਮ ਸ਼ੈਸ਼ਨ ਦੁਆਰਾ ਭੰਗੜੇ ਅਤੇ ਫਿੱਟਨੈੱਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
#For any kind of News and advertisment contact us on 9803 -45 -06-01
#Kindly LIke,Share & Subscribe our News Portal: http://charhatpunjabdi.com
1343600cookie-checkਬੱਚਿਆਂ ਦੀ ਕਲਾ ਨਿਖਾਰਨਾ, ਵਿਰਾਸਤੀ ਲੋਕ ਨਾਚ ਨਾਲ ਜੋੜਣਾ ਅਤੇ ਸਰੀਰਕ ਫਿਟਨੈੱਸ ਦੇਣਾ ਹੀ ਭੰਗੜਾ ਫਿਟਨੈੱਸ ਕਲੱਬ ਦਾ ਮੁੱਖ ਉਦੇਸ਼- ਅੰਮ੍ਰਿਤ ਸੱਗੂ