April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ਼, 24 ਨਵੰਬਰ (ਪ੍ਰਦੀਪ ਸ਼ਰਮਾ):ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਜ਼ਿਲਾ ਬਠਿੰਡਾ ਦੀ ਮੀਟਿੰਗ ਫੂਲ ਟਾਊਨ ਦੇ ਸਰਕਾਰੀ ਸਕੂਲ ਵਾਲੇ ਗੁਰੂਦੁਆਰਾ ਸਾਹਿਬ ਵਿਖੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮੀਟਿੰਗ ਦੌਰਾਨ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਐਮਐਸਪੀ ਸਮੇਤ ਹੋਰ ਕਿਸਾਨਾਂ ਦੇ ਭਖਦੇ ਮਸਲਿਆਂ ਸੰਬੰਧੀ ਦੇਸ਼ਭਰ ਚ ਸੂਬਿਆਂ ਦੀਆਂ ਰਾਜਧਾਨੀਆਂ ਚ ਗਵਰਨਰਾਂ ਨੂੰ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਸੰਬੰਧੀ ਮੰਥਨ ਕੀਤਾ ਗਿਆ।
ਇਸ ਮੌਕੇ ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਸ. ਸੁਰਜੀਤ ਸਿੰਘ ਫੂਲ ਵੀ ਹਾਜ਼ਰ ਰਹੇ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਸ. ਸੁਰਜੀਤ ਸਿੰਘ ਫੂਲ ਨੇ ਜ਼ਿਲੇ ਦੀ ਮੀਟਿੰਗ ਦੌਰਾਨ ਹਾਜ਼ਰ ਸਮੂਹ ਅਹੁਦੇਦਾਰਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ 26 ਨਵੰਬਰ ਦੇ ਮੰਗ ਪੱਤਰ ਦੇਣ ਵਾਲੇ ਸੱਦੇ ਤਹਿਤ ਵੱਧ ਤੋਂ ਵੱਧ ਗਿਣਤੀ ਚ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਲਈ ਲਾਮਬੰਦ ਕੀਤਾ।
ਇਸ ਮੌਕੇ ਓਹਨਾਂ ਜਥੇਬੰਦੀ ਦੇ ਸੂਬਾ ਇਜਲਾਸ ਜੋ ਆਉਣ ਵਾਲੀ 30-31 ਦਸੰਬਰ ਹੋਣ ਜਾ ਰਿਹਾ ਹੈ, ਨੂੰ ਲੈਕੇ ਵਿਚਾਰ ਸਾਂਝੇ ਕੀਤੇ। ਓਥੇ ਹੀ ਜਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਹਾਜ਼ਰ ਅਹੁਦੇਦਾਰਾਂ ਨੂੰ ਜ਼ਿਲੇ ਦੇ ਇਜਲਾਸ ਸਮੇਤ ਬਲਾਕ ਇਜਲਾਸ ਢਾਂਚੇ ਦੇ ਗਠਨ ਤੇ ਪੁਨਰਗਠਨ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਜੋ ਕਿ ਕ੍ਰਮਵਾਰ ਜ਼ਿਲਾ ਬਠਿੰਡਾ ਦਾ ਇਜਲਾਸ ਰਾਮਪੁਰਾ ਪਿੰਡ ਵਿਖੇ ਮਿਤੀ 15 ਦਸੰਬਰ ਨੂੰ ਜਦਕਿ ਇਜਲਾਸ ਬਲਾਕ ਫੂਲ਼ ਮਿਤੀ 10 ਦਸੰਬਰ ਨੂੰ ਪਿੰਡ ਢਪਾਲੀ ਵਿਖੇ, ਭਗਤਾ ਭਾਈਕਾ ਬਲਾਕ ਮਿਤੀ 11 ਦਸੰਬਰ ਨੂੰ ਜਲਾਲ ਵਿਖੇ, ਰਾਮਪੁਰਾ ਬਲਾਕ ਮਿਤੀ 12 ਦਸੰਬਰ ਨੂੰ ਡਿਖ ਵਿਖੇ, ਬਠਿੰਡਾ ਬਲਾਕ ਮਿਤੀ 13 ਦਸੰਬਰ ਨੂੰ ਜੰਡਾਂਵਾਲਾ ਵਿਖੇ ਤੇ ਨਥਾਣਾ ਬਲਾਕ ਮਿਤੀ 14 ਦਸੰਬਰ ਨੂੰ ਜੰਡਾਂਵਾਲਾ ਵਿਖੇ ਹੋਵੇਗਾ।
ਇਸ ਮੌਕੇ ਪੁਰਸ਼ੋਤਮ ਮਹਿਰਾਜ ਨੇ ਹਾਜ਼ਰ ਅਹੁਦੇਦਾਰਾਂ ਨੂੰ ਪਿੰਡਾਂ ਅੰਦਰ ਸਾਉਣੀ ਦੀ ਫਸਲ ਦੇ ਸੀਜਨ ਖਤਮ ਹੋਣ ਉਪਰੰਤ ਫੰਡ ਮੁਹਿੰਮ ਸ਼ੁਰੂ ਕਰਨ ਲਈ ਵੀ ਲਾਮਬੰਦ ਕੀਤਾ ਤੇ 26 ਨਵੰਬਰ ਵਾਲੇ ਪ੍ਰੋਗਰਾਮ ਤਹਿਤ ਜ਼ਿਲੇ ਵਿਚੋਂ ਵੱਡੀ ਗਿਣਤੀ ਚ ਕਿਸਾਨਾਂ ਦੇ ਜਥੇ ਦੇ ਸ਼ਾਮਲ ਹੋਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਦੌਰਾਨ ਓਹਨਾ ਵੱਲੋਂ ਭਗਤੇ ਭਾਈਕਾ ਵਿਖੇ ਵਿਦੇਸ਼ ਭੇਜਣ ਦਾ ਝਾਂਸਾ ਦੇਣ ਵਾਲੇ ਠੱਗ ਟਰੈਵਲ ਏਜੰਟਾਂ ਖਿਲਾਫ ਚੱਲ ਰਹੇ ਮੋਰਚੇ ਸੰਬੰਧੀ ਵੀ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਓਹ ਜਲਦ ਤੋਂ ਜਲਦ ਉਕਤ ਕਥਿਤ ਠੱਗ ਟਰੈਵਲ ਏਜੰਟਾਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਉਣ ਤੇ ਇਸਦੇ ਨਾਲ ਹੀ ਬਲਾਕ ਰਾਮਪੁਰਾ ਦੇ ਪਿੰਡ ਡਿਖ ਵਿਖੇ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਲਈ ਚੱਲ ਰਹੇ ਘੋਲ ਬਾਰੇ ਵੀ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਜਲਦ ਇਸ ਮਸਲੇ ਦਾ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ।
ਇਸ ਮੌਕੇ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਜ਼ਿਲਾ ਜਨਰਲ ਸਕੱਤਰ ਗੁਰਪ੍ਰੀਤ ਭਗਤਾ, ਫੂਲ ਬਲਾਕ ਪ੍ਰਧਾਨ ਦਰਸ਼ਨ ਢਿੱਲੋਂ, ਰਾਮਪੁਰਾ ਬਲਾਕ ਪ੍ਰਧਾਨ ਗੁਰਜੰਟ ਸਿੰਘ, ਬਠਿੰਡਾ ਬਲਾਕ ਤੋਂ ਕੁਲਜਿੰਦਰ ਜੰਡਾਂਵਾਲਾ, ਬਹਾਦਰ ਸ਼ਰਮਾ ਫੂਲ਼, ਭਗਤਾ ਬਲਾਕ ਖਜਾਨਚੀ ਸਰਬਜੀਤ ਸਿੰਘ ਜਲਾਲ, ਜਲਾਲ ਇਕਾਈ ਪ੍ਰਧਾਨ ਪਰਮਜੀਤ ਸਿੰਘ, ਬਾਬੂ ਸਿੰਘ ਪ੍ਰਧਾਨ ਇਕਾਈ ਗੁਰੂਸਰ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ।
#For any kind of News and advertisment contact us on 9803 -45 -06-01  
#Kindly LIke,Share & Subscribe our News Portal: http://charhatpunjabdi.com
134410cookie-check26 ਨਵੰਬਰ ਦੇ ਪ੍ਰੋਗਰਾਮ ਸੰਬੰਧੀ ਬੀਕੇਯੂ ਕ੍ਰਾਂਤੀਕਾਰੀ ਜਥੇਬੰਦੀ ਨੇ ਕਿਸਾਨਾਂ ਨੂੰ ਕੀਤਾ ਲਾਮਬੰਦ
error: Content is protected !!