April 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ): ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ ਦੀ ਸਮੁੱਚੀ ਲੀਡਰਸ਼ਿਪ ਬਲਕਾਰ ਸਿੰਘ ਸਿੱਧੂ ਵਿਧਾਇਕ ਹਲਕਾ ਰਾਮਪੁਰਾ ਫੂਲ ਦੀ ਰਹਿਨੁਮਾਈ ਹੇਠ ਗੁਜਰਾਤ ਦੇ ਮਹਿਮਦਾਬਾਦ ਵਿਧਾਨ ਸਭਾ ਹਲਕੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕਰ ਰਹੀ ਹੈ ਅਤੇ ਅੱਜ ਇਸੇ ਲੜੀ ਤਹਿਤ ਉਨ੍ਹਾਂ ਵੱਲੋਂ ਉਕਤ ਵਿਧਾਨ ਸਭਾ ਖੇਤਰ ਦੇ ਪਿੰਡਾਂ-ਸ਼ਹਿਰਾਂ ਵਿਚ ਰੋਡ ਸ਼ੋਅ ਕੱਢਿਆ ਗਿਆ।
ਮਹਿਮਦਾਬਾਦ ਵਿਧਾਨ ਸਭਾ ਵਿਚ ਕੱਢਿਆ ਰੋਡ ਸ਼ੋਅ
ਬਲਕਾਰ ਸਿੱਧੂ ਨੇ ਕਿਹਾ ਕਿ ਉਕਤ ਵਿਧਾਨ ਸਭਾ ਹਲਕੇ ਵਿਚ ਪਾਰਟੀ ਦੇ ਉਮੀਦਵਾਰ ਪ੍ਰਮੋਦ ਭਾਈ ਚੌਹਾਨ ਦੇ ਹੱਕ ਵਿੱਚ ਅੱਜ ਹਜ਼ਾਰਾਂ ਗੱਡੀਆਂ, ਟ੍ਰੈਕਟਰਾਂ ਦੇ ਕਾਫਲੇ ਨਾਲ ਰੋਡ ਸ਼ੋਅ ਰਾਹੀਂ ਪ੍ਰਚਾਰ ਕੀਤਾ ਗਿਆ ਅਤੇ ਪਿਛਲੇ ਕਈ ਦਿਨਾਂ ਤੋਂ ਉਹ ਆਪ ਉਮੀਦਵਾਰ ਦੇ ਹੱਕ ਵਿਚ ਆਮ ਲੋਕਾਂ ਕੋਲ ਜਾ ਕੇ ਡੋਰ ਟੂ ਡੋਰ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕਾਂ ਦਾ ਇਸ ਵਾਰ ਉਤਸ਼ਾਹ ਵੇਖ ਕੇ ਹੀ ਪਤਾ ਲਗਦਾ ਹੈ ਕਿ ਗੁਜਰਾਤ ਦੇ ਲੋਕ ਵੀ ਬਦਲਾਵ ਚਾਹੁੰਦੇ ਹਨ ਅਤੇ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਪਾਰਟੀ ਦੀ ਕੰਪੇਨ ਗੁਜਰਾਤ ਵਿਚ ਚੱਲ ਰਹੀ ਹੈ ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਵਾਰ ਇਥੇ ਆਪ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਦਿੱਲੀ ਤੇ ਪੰਜਾਬ ਮਾਡਲ ਤੋਂ ਪ੍ਰਭਾਵਿਤ ਹੋਏ ਲੋਕ ਵੋਟਿੰਗ ਵਾਲੇ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਮੌਕੇ ਇੰਦਰ ਬਾਵਾ, ਰੌਬੀ ਬਰਾੜ, ਮਨੀ ,ਕਾਲਾ, ਅਮਿਤ ਸਿੰਘ, ਸੋਹੀ ਫੂਲ, ਅਮਨ ਜੈਲਦਾਰ, ਗੁਰਜੀਤ ਗੁਮਟੀ, ਨਵਜੋਤ, ਆਤਮਜੀਤ, ਚੀਕੂ , ਬੂਟਾ ਸਿੰਘ, ਪਾਲਾ ਸਿੰਘ ਆਦਿ ਆਪ ਆਗੂ ਹਾਜ਼ਰ ਸਨ।
 #For any kind of News and advertisment contact us on 9803 -45 -06-01
#Kindly LIke,Share & Subscribe our News Portal: http://charhatpunjabdi.com
134310cookie-checkਗੁਜਰਾਤ ਵਿਚ ਆਮ ਆਦਮੀ ਪਾਰਟੀ ਦੀ ਫਤਿਹ ਯਕੀਨੀ : ਬਲਕਾਰ ਸਿੱਧੂ
error: Content is protected !!