ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 10 ਅਕਤੂਬਰ (ਪ੍ਰਦੀਪ ਸ਼ਰਮਾ) : ਚੈਪੀਅਨਜ਼ ਗਰੁੱਪ ਵੱਲੋ ਚੰਡੀਗੜ੍ਹ ਵਿਖੇੇ ਕਰਵਾਏ ਗਏ ਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਰਾਮਪੁਰਾ ਫੂਲ ਅਤੇ ਬਠਿੰਡਾ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ 70 ਬੱਚਿਆਂ ਨੇ ਭਾਗ ਲਿਆ । ਚੈਪੀਅਨਜ਼ ਵਰਲਡ ਦੇ ਡਾਇਰਕੈਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਮੁਕਾਬਲੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਉੱਤਰਾਖੰਡ, ਮਹਾਂਰਾਸ਼ਟਰ, ਰਾਜਸਥਾਨ ਅਤੇ ਗੁਜਾਰਤ ਦੇ 10000 ਵਿਦਿਆਰਥੀਆਂ ਨੇ ਹਿੱਸਾ ਲਿਆ। ਚੰਡੀਗੜ੍ਹ ਤੋ ਇਲਾਵਾ ਮੁਕਾਬਲੇ ਦਾ ਆਯੋਜਨ ਅਹਿਮਦਾਬਾਦ ਅਤੇ ਮੁੰਬਈ ਵਿਖੇ ਵੀ ਹੋਇਆ ।
ਸ਼ਾਰਪ ਬ੍ਰੇਨਸ ਏਜੂਕੇਸ਼ਨ ਰਾਮਪੁਰਾ ਫੂਲ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪ੍ਰਤੀਯੋਗਿਤਾ ਦੇ ਦੌਰਾਨ 100 ਪ੍ਰਸ਼ਨਾਂ ਦੇ ਉੱਤਰ ਬਿਨ੍ਹਾ ਕਿਸੇ ਕੈਲਕੂਲੇਟਰ ਦੇ ਸਿਰਫ 5-6 ਮਿੰਟਾਂ ਵਿੱਚ ਹੱਲ ਕੀਤੇ । ਇਸ ਵਿੱਚ ਜੋੜ, ਘਟਾਓ, ਗੁਣਾ ਅਤੇ ਵੰਡ ਦੇ ਸਵਾਲ ਸਾਮਿਲ ਸਨ । ਇਸ ਮੌਕੇ ਵਿਦਿਆਰਥੀਆਂ ਨੇ ਹਾਜਰ ਮਹਿਮਾਨਾਂ ਅਤੇ ਮਾਪਿਆਂ ਦੇ ਸਾਹਮਣੇ ਆਪਣੀ ਮੈਂਟਲ ਮੈਥ ਕਾਬਲੀਅਤ ਦਾ ਕਾਬਿਲੇ ਤਾਰੀਫ ਪ੍ਰਦਰਸ਼ਨ ਕਰ ਕੇ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਦਾ ਦਿਮਾਗ ਕੈਲਕੁਲੇਟਰ ਅਤੇ ਕੰਪਿਊਟਰ ਤੋ ਵੀ ਤੇਜੀ ਨਾਲ ਕੰਮ ਕਰਦਾ ਹੈ । ਪ੍ਰਤੀਯੋਗਿਤਾ ਦਾ ਰਿਜਲਟ 28 ਅਕਤੂਬਰ ਨੂੰ ਕੱਢਿਆ ਜਾਵੇਗਾ ।
#For any kind of News and advertisment contact us on 980-345-0601
1309800cookie-checkਅਬੈਕਸ ਦੇ ਨੈਸ਼ਨਲ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਦਿਖਾਏ ਜੌਹਰ, ਮਿੰਟਾਂ ਵਿੱਚ ਹਲ ਕੀਤੇ 100 ਸਵਾਲ