May 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 12 ਅਕਤੂਬਰ (ਪ੍ਰਦੀਪ ਸ਼ਰਮਾ): ਸਥਾਨਕ ਵਾਲਮੀਕਿ ਭੰਡਾਰਾ ਗਰੁੱਪ ਅਤੇ ਭੀਮ ਆਰਮੀ ਗਰੁੱਪ ਵੱਲੋਂ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਤੇ ਰਾਮਪੁਰਾ ਪਿੰਡ ਰੋਡ ਤੇ ਛੋਲੇ ਨਾਨ ਦਾ ਲੰਗਰ ਲਗਾਇਆ ਗਿਆ। ਲੰਗਰ ਦੌਰਾਨ ਅਨੇਕਾਂ ਰਾਹਗੀਰਾ ਨੇ ਲੰਗਰ ਛਕ ਕੇ ਜਿੱਥੇ ਆਪਣੇ ਪੇਟ ਦੀ ਭੁੱਖ ਮਿਟਾਈ ਉਥੇ ਹੀ ਭਗਵਾਨ ਵਾਲਮੀਕਿ ਜੀ ਨੂੰ ਯਾਦ ਕੀਤਾ।
ਭਗਵਾਨ ਵਾਲਮੀਕਿ ਜੀ ਨੇ ਲੋਕਾਈ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਦੇਸ਼ ਦਿੱਤਾ- ਹਰਵਿੰਦਰ ਕਾਕਾ
ਇਸ ਮੌਕੇ ਮਨੋਜ ਕੁਮਾਰ ਤੇ ਹਰਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਕੁੱਲ ਲੋਕਾਈ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਦੇਸ਼ ਦਿੱਤਾ ਅਤੇ ਦੀਨ ਦੁਖੀਆਂ ਮੱਦਦ ਲਈ ਹਮੇਸ਼ਾ ਅੱਗੇ ਆ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਵੱਲੋਂ ਦਿਖਾਏ ਗਏ ਰਾਹ ਤੇ ਚੱਲਣਾ ਹੀ ਹਰ ਮਨੁੱਖ ਦਾ ਫਰਜ਼ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੋਜ ਕੁਮਾਰ, ਰਵੀ ਲਹੂਰੀਆ, ਸਮੀਰ, ਆਸ਼ੂ, ਹਨੀ, ਪਵਨ ਗੋਰਾ, ਪਵਨ ਕੁਮਾਰ, ਸੋਨੂੰ, ਰੌਕੀ, ਸੁਰੇਸ਼ ਪੁਹਾਲ, ਬੌਬੀ, ਸੋਹਨ, ਰਾਜੂ, ਵਿਜੇ, ਲੱਕੀ, ਰਿੰਕੂ, ਹਰਦੀਪ, ਰਕੇਸ਼ ਬਾਬਰੀ, ਰਾਕੇਸ਼ ਕੁਮਾਰ, ਸੋਨੂੰ, ਪ੍ਰਿੰਸ, ਸੰਦੀਪ, ਲੱਖਾ, ਹਰਵਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ।
#For any kind of News and advertisment contact us on 980-345-0601 ਚੜ੍ਹਤ ਪੰਜਾਬ ਦੀ
131010cookie-checkਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਲਗਾਇਆ ਲੰਗਰ 
error: Content is protected !!