November 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 24 ਸਤੰਬਰ (ਪ੍ਰਦੀਪ ਸ਼ਰਮਾ) : ਟੀ. ਪੀ.ਡੀ ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ ਗਿਆ। ਸੂਬਾ ਕਮੇਟੀ ਮੈਂਬਰ ਅਮਿਤੋਜ਼ ਮੌੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਸਿੰਘ ਨੌਜਵਾਨਾਂ ਵਿਦਿਆਰਥੀਆਂ ਲਈ ਰਾਹ ਦਸੇਰਾ ਹੈ। ਵੱਖੋ ਵੱਖ ਪਾਰਟੀਆਂ ਉਸ ਦੀ ਤਸਵੀਰ ਵਰਤ ਰਹੀਆਂ ਨੇ। ਮੌਜੂਦਾ ਆਮ ਆਦਮੀ ਪਾਰਟੀ ਵੀ ਇਨਕਲਾਬ ਦੇ ਨਾਹਰੇ ਲਾਉਂਦੀ ਹੈ ਪਰ ਕਰਦੀ ਸਾਮਰਾਜੀਆਂ ਦੀ ਸੇਵਾ ਹੈ।
ਵਿਦਿਆਰਥੀਆਂ ਨੂੰ ਉਸ ਦੇ ਵਿਚਾਰਾਂ ਤੋਂ ਸੇਧ ਲੈ ਕੇ ਹਕੂਮਤ ਦੀਆਂ ਸਾਮਰਾਜ ਪੱਖੀ-ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਅਵਾਜ ਬੁਲੰਦ ਕਰਨੀ ਚਾਹੀਦੀ ਹੈ ਅਤੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਖੁਦ ਸਾਮਰਾਜੀਆਂ ਦੀ ਚਾਕਰੀ ਕਰਦੇ ਰਹੇ ਹਨ। ਆਮ ਲੋਕਾਂ ਨੂੰ ਧਰਮਾਂ ਜਾਤਾਂ ਦੇ ਮੁੱਦਿਆਂ ਚ ਉਲਝਾਉਂਦੇ ਰਹੇ ਹਨ। ਸ਼ਹੀਦ ਭਗਤ ਸਿੰਘ ਇਨਕਲਾਬ ਦਾ ਲਿਸ਼ਕਦਾ ਚਿੰਨ ਹੈ ਜਿਹੜਾ ਸਦਾ ਲੋਕਾਂ ਲਈ ਜੂਝਣ ਦਾ ਰਾਹ ਰੁਸ਼ਨਾਉਂਦਾ ਰਹੇਗਾ।
6 ਅਕਤੂਬਰ ਨੂੰ ਸ਼ਹੀਦਾਂ ਦੀ 50ਵੀਂ ਵਰ੍ਹੇਗੰਢ ਤੇ ਮੋਗਾ ਪੁੱਜਣ ਦਾ ਸੱਦਾ
ਕਾਲਜ ਵਿਦਿਆਰਥੀ ਅਤੇ ਪੀਐਸਯੂ ਸ਼ਹੀਦ ਰੰਧਾਵਾ ਦੀ ਆਗੂ ਬਲਜਿੰਦਰ ਕੌਰ ਨੇ ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ਦੇ ਸ਼ੁਰੂਆਤ ਚ ਅਕਤੂਬਰ 1972 ਨੂੰ ਹੋਏ ਮੋਗਾ ਗੋਲ਼ੀ ਕਾਂਢ ਦੇ ਸ਼ਹੀਦ ਵਿਦਿਆਰਥੀਆਂ ਦੇ ਸ਼ਰਧਾਂਜਲੀ ਸਮਾਗਮ ਚ 6 ਅਕਤੂਬਰ ਨੂੰ ਮੋਗੇ ਪਹੁੰਚਣ ਦਾ ਸੱਦਾ ਦਿੱਤਾ।
ਇਸ ਮੌਕੇ ਕਾਲਜ ਵਿਦਿਆਰਥੀ ਗਗਨ ਫੂਲ ਅਤੇ ਸੁਖਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ ਵਿਦਿਆਰਥਣ ਮਨਜਿੰਦਰ ਕੌਰ ਨੇ ਸ਼ਹੀਦ ਭਗਤ ਤੇ ਕਵਿਤਾ ‘ਮੈਂ ਸਰਕਾਰਾਂ ਦਾ ਨਹੀਂ ਹਾਂ’ ਪੇਸ਼ ਕੀਤੀ। ਇਸ ਮੌਕੇ 1158 ਲਾਇਬ੍ਰੇਰੀਅਨ ਅਤੇ ਸਹਾਇਕ ਪ੍ਰੋਫੈਸਰ ਯੂਨੀਅਨ ਦੇ ਆਗੂ ਜਸਪ੍ਰੀਤ ਸਿਵਿਆਂ , ਕਾਲਜ ਦੇ ਪ੍ਰੋਫੈਸਰ ਸਮੇਤ ਵੱਡੀ ਗਿਣਤੀ ਚ ਵਿਦਿਆਰਥੀ ਮੌਜੂਦ ਸਨ।
#For any kind of News and advertisment contact us on 980-345-0601 
129020cookie-checkਟੀਪੀਡੀ ਮਾਲਵਾ ਕਾਲਜ ਚ ਸ਼ਹੀਦ ਭਗਤ ਸਿੰਘ ਦਾ ਮਨਾਇਆ ਜਨਮ ਦਿਹਾੜਾ
error: Content is protected !!