November 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ ,(ਸਤ ਪਾਲ ਸੋਨੀ):  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਐਸ.ਐਸ.ਵੇਸਟਲਿੰਕ ਸਰਵਸਿਜ਼ ਪ੍ਰਾ.ਲਿਮ. ਨਵੀਂ ਦਿੱਲੀ ਨਾਲ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ ਜਿਸ ਅਨੁਸਾਰ ਬਿਸਕੁਟ, ਸਨੈਕਸ ਅਤੇ ਨੂਡਲਜ਼ ਦੇ ਬਚੇ ਅੰਸ਼ ਨੂੰ ਪਸ਼ੂ ਫੀਡ ਦੇ ਤੌਰ ’ਤੇ ਇਸਤੇਮਾਲ ਕਰਨ ਸੰਬੰਧੀ ਖੋਜ ਕੀਤੀ ਜਾਏਗੀ।ਇਸ ਸੰਧੀ ਦੇ ਤਹਿਤ ਡੇਅਰੀ ਪਸ਼ੂਆਂ ਦੇ ਦੁੱਧ ਉਤਪਾਦਨ, ਕਵਾਲਿਟੀ ਅਤੇ ਪ੍ਰਜਣਨ ’ਤੇ ਪੈਂਦੇ ਪ੍ਰਭਾਵਾਂ ਸੰਬੰਧੀ ਅਧਿਐਨ ਕੀਤਾ ਜਾਵੇਗਾ।ਇਹ ਸਮਝੌਤਾ ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਸਾਕੇਤ ਦੇਵ, ਨਿਰਦੇਸ਼ਕ ਵੇਸਟਲਿੰਕ ਕੰਪਨੀ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਨਿਰਦੇਸ਼ਨਾਂ ਅਧੀਨ ਦਸਤਖ਼ਤ ਕੀਤਾ।
ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ, ਡਾ. ਜਸਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਅਧਿਐਨ ਤਹਿਤ ਪਸ਼ੂਆਂ ਦੇ ਉਤਪਾਦਨ ਅਤੇ ਪ੍ਰਜਣਨ ਕਿ੍ਰਆ ਦਾ ਮੁਲਾਂਕਣ ਕੀਤਾ ਜਾਵੇਗਾ।ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਬਚੇ ਭੋਜਨ ਦੀ ਵਰਤੋਂ ਵਿਸ਼ਵ ਪੱਧਰ ’ਤੇ ਇਕ ਬਹੁਤ ਵੱਡਾ ਨੈਤਿਕ ਮੁੱਦਾ ਹੈ ਜਿਸ ਦਾ ਹੱਲ ਕੀਤਾ ਜਾਣਾ ਲੋੜੀਂਦਾ ਹੈ।ਭੋਜਨ ਉਦਯੋਗ ਤੋਂ ਉਪਲਬਧ ਹੁੰਦੇ ਸਹਿ-ਉਤਪਾਦ ਅਤੇ ਰਹਿੰਦ-ਖੂੰਹਦ ਦੀ ਵਰਤੋਂ ਪਸ਼ੂ ਖੁਰਾਕ ਦੇ ਤੌਰ ’ਤੇ ਕਰਨਾ ਇਕ ਬੜੀ ਵੱਡੀ ਲੋੜ ਅਤੇ ਮੰਗ ਹੈ।ਇਸ ਨਾਲ ਜਿਥੇ ਅਸੀਂ ਪਸ਼ੂ ਫੀਡ ਨੂੰ ਸਸਤਾ ਤਿਆਰ ਕਰ ਸਕਾਂਗੇ ਉਥੇ ਰਹਿੰਦ-ਖੂੰਹਦ ਦੀ ਵਰਤੋਂ ਵਾਤਾਵਰਣ ਪ੍ਰਦੂਸ਼ਣ ਨੂੰ ਵੀ ਘੱਟ ਕਰੇਗੀ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੋਵਾਂ ਧਿਰਾਂ ਨੂੰ ਇਸ ਸਮਝੌਤੇ ਤਹਿਤ ਆਉਣ ਸੰਬੰਧੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਬਚੇ ਭੋਜਨ ਅੰਸ਼ ਦੀ ਅਜਿਹੀ ਸੁਚੱਜੀ ਵਰਤੋਂ ਸਾਨੂੰ ਗੋਲਾਕਾਰ ਆਰਥਿਕਤਾ ਵਿਚ ਮਦਦ ਕਰੇਗੀ ਅਤੇ ਇਹ ਇਕ ਟਿਕਾਊ ਉਪਯੋਗ ਹੋਵੇਗਾ।ਡਾ. ਉਦੇਬੀਰ ਸਿੰਘ, ਮੁਖੀ, ਪਸ਼ੂ ਆਹਾਰ ਵਿਭਾਗ ਨੇ ਡਾ. ਹੁੰਦਲ ਦੀ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਇਕ ਅਜਿਹੇ ਪ੍ਰਾਜੈਕਟ ਦਾ ਖੋਜ ਕਾਰਜ ਆਰੰਭਿਆ ਹੈ ਜਿਸ ਨਾਲ ਕਿਸਾਨਾਂ ਨੂੰ ਪਸ਼ੂ ਖੁਰਾਕ ਦਾ ਖਰਚ ਘਟਾਉਣ ਵਿਚ ਮਦਦ ਮਿਲੇਗੀ।
#For any kind of News and advertisement contact us on   980-345-0601
119490cookie-checkਵੈਟਨਰੀ ਯੂਨੀਵਰਸਿਟੀ ਨੇ ਬਿਸਕੁਟ, ਸਨੈਕਸ ਅਤੇ ਨੂਡਲਜ਼ ਦੇ ਬਚੇ ਅੰਸ਼ ਨੂੰ ਪਸ਼ੂ ਫੀਡ ਦੇ ਤੌਰ ’ਤੇ ਵਰਤੋਂ ਸੰਬੰਧੀ ਕੀਤਾ ਸਮਝੌਤਾ
error: Content is protected !!