June 17, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 25 ਮਈ (ਸਤ ਪਾਲ ਸੋਨੀ) – ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਆਪਣੀ ਜ਼ਮੀਨ ਵਿੱਚ ਟਿਊਬਵੈਲ ਦਾ ਬੋਰ ਖੁੱਲਾ ਛੱਡਿਆ ਪਾਇਆ ਜਾਂਦਾ ਹੈ ਤਾਂ ਉਸਦੇ ਵਿਰੁੱਧ ਕਤਲ ਕਰਨ ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਵਾਇਆ ਜਾਵੇਗਾ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਟਿਊਬਵੈਲ ਦਾ ਬੋਰ ਖੁੱਲਾ ਛੱਡੇ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਂਦਾ ਹੈ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਜਾਂ ਸਬੰਧਤ ਪੁਲਿਸ ਚੌਂਕੀ/ਥਾਣੇ ਨੂੰ ਸੂਚਿਤ ਕੀਤਾ ਜਾਵੇ ਜਿਸ ‘ਤੇ ਫੌਰੀ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ, ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੀਡੀਆ ਰਾਹੀਂ ਇੱਕ ਰੂਹ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਜ਼ਿਲ੍ਹਾ ਹੁਸਿਆਰਪੁਰ ਵਿੱਚ ਪੈਂਂਦੇ ਗੜ੍ਹਦੀਵਾਲਾ ਦੇ ਨੇੜਲੇਪਿੰਡ ਖਿਆਲਾ ਬੁਲੰਦਾ ਵਿਖੇ ਪ੍ਰਵਾਸੀ ਮਜ਼ਦੂਰ ਦੇ ਇੱਕ 6 ਸਾਲਾ ਬੱਚਾ ਟਿਊਬਵੈਲ ਦੇ ਬੋਰ ‘ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ. ਪ੍ਰਸ਼ਾਸ਼ਨ ਵੱਲੋਂ ਬੜੀ ਮੁਸ਼ੱਕਤ ਦੇ ਨਾਲ ਬੱਚੇ ਨੂੰ ਬਾਹਰ ਤਾਂ ਕੱਢਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਮਿਲੀ ਜਾਣਕਾਰੀ ਅਨੁਸਾਰ ਬੱਚਾ ਕੰਮ ਕਰਦੇ ਆਪਣੇ ਪਰਿਵਾਰਕ ਮੈਬਰਾਂ ਨਾਲ ਨਜ਼ਦੀਕ ਦੇ ਦਰਖਤਾਂ ਹੇਠਾਂ ਬੈਠਾ ਹੋਇਆ ਸੀ। ਇਸ ਦੌਰਾਨਇਸ ਬੱਚੇ ਨੂੰ ਕੁੱਤੇ ਪੈ ਗਏ ਤੇ ਇਹ ਬੱਚਾ ਨਾਲ ਲੱਗਦੇ ਖੇਤਾਂਵਿੱਚ ਜਮੀਨ ਤੋ ਕਰੀਬ 2 ਫੁੱਟ ਉੱਚੇ ਖਾਲੀ ਬੋਰ ਜਿਸਦੀ ਮੋਟਰ ਖਰਾਬ ਹੋਣ ਕਾਰਨ ਪਾਈਪਾਂ ਵਿਚੋਂ ਮੋਟਰ ਕੱਢੀ ਗਈ ਸੀ ਤੇ ਬੋਰ ‘ਤੇ ਬੋਰੀ ਬੰਨ੍ਹੀ ਹੋਈਂ ਸੀ ਤੇ ਇਹ ਬੱਚਾ ਆਪਣੇ ਆਪ ਨੂੰ ਬਚਾਉਣ ਲਈ ਬੋਰ ਤੇ ਚੜ੍ਹ ਗਿਆ ਤੇ ਬੋਰੀ ਸਮੇਤ ਬੋਰ ‘ਚ ਡਿੱਗ ਪਿਆ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਘਟਨਾ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਸਮਾਜਿਕ ਤੇ ਨੈਤਿਕ ਜਿੰਮੇਵਾਰੀ ਸਮਝਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਅਜਿਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਘਟਨਾ ਮੁੜ ਨਾ ਵਾਪਰੇ।
, #For any kind of News and advertisement contact us on 980-345-0601 
119520cookie-checkਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਆਮ ਜਨਤਾ ਨੂੰ ਅਪੀਲ; ਆਪਣੀ ਜ਼ਮੀਨ ‘ਚ ਟਿਊਬਵੈਲ ਦੇ ਬੋਰ ਖੁੱਲੇ ਨਾ ਛੱਡੇ ਜਾਣ
error: Content is protected !!