ਚੜ੍ਹਤ ਪੰਜਾਬ ਦੀ
ਮਾਨਸਾ 12 ਅਪਰੈਲ (ਪ੍ਰਦੀਪ ਸ਼ਰਮਾ): ਸੰਯੁਕਤ ਕਿਸਾਨ ਮੋਰਚਾ ਜਿਲਾ ਮਾਨਸਾ ਵਲੋਂ ਦਿੱਤੇ ਹੋਏ ਸੱਦੇ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾ ਸਥਾਨਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿੱਚ ਸ਼ਾਮਲ ਮੰਗਾਂ ਨੂੰ ਉਪਰ ਪਹੁੰਚਾਣ ਲਈ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਅੱਜ ਹੀ ਮੰਗ ਚਾਰਟ ਉਪਰ ਪਹੁੰਚਾ ਦਿੱਤਾ ਜਾਵੇਗਾ।ਮੋਰਚੇ ਦੇ ਆਗੂ ਸਾਥੀ ਨੇ ਮੰਗ ਕੀਤੀ ਕਿ ਫਸਲਾਂ ਦੀ ਐਮ ਐਸ ਪੀ ਦੀ ਖਰੀਦ ਦੀ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ। ਜੇ ਕਰ ਕੋਈ ਪ੍ਰਾਈਵੇਟ ਖਰੀਦ ਕਰਨਾ ਚਾਹੇ ਤਾਂ ਉਸ ਦੀ ਬੋਲੀ ਘੱਟੋਘੱਟ ਖਰੀਦ ਤੋਂ ਸ਼ੁਰੂ ਕੀਤੀ ਜਾਵੇ।
ਆਗੂ ਸਾਥੀ ਮਹਿੰਦਰ ਸਿੰਘ ਭੈਣੀ ਅਮਰੀਕ ਸਿੰਘ ਫਫਡ਼ੇ ਕ੍ਰਿਸ਼ਨ ਸਿੰਘ ਚੌਹਾਨ ਦਲਜੀਤ ਸਿੰਘ ਮੇਜਰ ਸਿੰਘ ਦੂਲੋਵਾਲ ਹਾਕਮ ਸਿੰਘ ਝੁਨੀਰ ਸੁਖਚਰਨ ਸਿੰਘ ਦਾਨੇਵਾਲੀਆ ਮਾਨਸਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਜ਼ਿਲ੍ਹਾ ਆਗੂ ਅਖਬਾਰ ਮਾਨਸਾ ਝੁਨੀਰ ਬਲਾਕ ਪ੍ਰਧਾਨ ਮਨਜੀਤ ਉੱਲਕ ਭੀਖੀ ਬਲਾਕ ਪ੍ਰਧਾਨ ਰਾਜ ਅਕਲੀਆ ਨੇ ਮੰਗ ਕੀਤੀ ਕਿ 23 ਫਸਲਾਂ ਕਨਾਲ ਖੇਤੀ ਦੇ ਸਹਾਇਕ ਧੰਦੇ ਸਬਜ਼ੀਆਂ, ਮੱਛੀ, ਦੁੱਧ ਆਦਿ ਦੇ ਘੱਟੋ ਘੱਟ ਮੁੱਲ ਤੇ ਖਰੀਦਣ ਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਕਿਸਾਨ ਦੀ ਫ਼ਸਲ ਦਾ ਮੁੱਲ ਪੈ ਸਕੇ ਕੁਦਰਤੀ ਮਾਰ ਜਾਂ ਜਿਆਦਾ ਗਰਮੀ ਪੈ ਜਾਣ ਨਾਲ ਫਸਲਾਂ ਦੇ ਝਾੜ ਘਟਣ ਜਾਂ ਸਾਮਰਾਜੀ ਦੇਸ਼ਾਂ ਵਲੋਂ ਕਰਵਾਈਆਂ ਜਾ ਰਹੀਆਂ ਜੰਗਾਂ ਕਾਰਣ ਅਨਾਜ਼ ਦੀ ਥੁੱੜ ਪੈਦਾ ਹੋ ਜਾਣ ਤੇ ਕਿਸਾਨ ਨੂੰ 300/ਪ੍ਤੀ ਕੁਇੰਟਲ ਬੋਨਸ ਦਿੱਤਾ ਜਾਵੇ।
ਮੋਦੀ ਸਰਕਾਰ ਵੱਲੋਂ ਕਦੇ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹ ਕੇ ਕੇਂਦਰ ਸਰਕਾਰ ਅਧੀਨ ਲੈਣਾ ਅਤੇ ਕਦੇ ਬੀ ਬੀ ਐਮ ਬੀ ਵਿੱਚੋਂ ਪੰਜਾਬ ਤੇ ਹਰਿਆਣਾ ਦਾ ਹੱਕ ਖਤਮ ਕਰਨਾ,ਐਸ ਵਾਈ ਐਲ ਦੇ ਨਾ ਤੇ ਪੰਜਾਬ ਦੇ ਪਾਣੀਆਂ ਤੇ ਡਾਕੇ ਮਾਰਨੇ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ।ਜਿਸ ਦੇ ਖਿਲਾਫ਼ ਇਕਠੇ ਹੋ ਕਿ ਤਕੜੇ ਸੰਘਰਸ਼ ਉਲੀਕਦੇ ਹੋਏ ਅੱਗੇ ਵਧਕੇ ਲੜਨਾ ਹੀ ਦੁੱਖਾਂ ਦੀ ਦਾਰੂ ਹੈ।ਮੁੱਲ ਪੈ ਸਕੇ।ਹੋਰਨਾਂ ਤੋਂ ਇਲਾਵਾ ਸਤਪਾਲ ਸ਼ਰਮਾ ਜਸਵੰਤ ਜਵਾਹਰਕੇ ਰਾਜਪਾਲ ਅਲੀਸ਼ੇਰ ਮੱਖਣ ਸਿੰਘ ਭੈਣੀਬਾਘਾ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।
1141900cookie-checkਸੰਯੁਕਤ ਕਿਸਾਨ ਮੋਰਚਾ ਜਿਲਾ ਮਾਨਸਾ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾ ਸਥਾਨਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਮੰਗ ਪੱਤਰ