December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 27 ਮਾਰਚ,(ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਬੀਤੇ ਦਿਨੀ ਆਲ ਇੰਡੀਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਕਰਵਾਏ ਖੇਡ ਮੁਕਾਬਲਿਆਂ ਵਿੱਚ ਆਲ ਇੰਡੀਆ ਯੂਨੀਵਰਸਿਟੀ ਕੈਗੀਗ ਐਂਡ ਕੈਨੋਇੰਗ ਚੈਪੀਅਨਸਿਪ ( ਲੜਕੇ ਅਤੇ ਲੜਕੀਆਂ) ਦੌਰਾਨ ਡਰੈਵਿਨ ਬੋਟ (ਵਾਟਰ ਸਪੋਰਟ) ਵਿੱਚ ਮੁਲਤਾਨੀ ਮੌਲਪੋਧੀ ਕਾਲਜ਼ ਦੀ ਬੀਏ ਦੂਸਰਾ ਸਾਲ ਦੀ ਵਿਦਿਆਰਥਣ ਵਿਸ਼ਵਜੀਤ ਕੌਰ ਮਾਨ  ਪੁੱਤਰੀ ਜਗਤਾਰ ਸਿੰਘ ਮਾਨ ਵਾਸੀ ਰਾਮਪੁਰਾ ਫੂਲ ਜਿਸ ਨਗ ਦੋ ਗੋਲਡ ਮੈਂਡਲ 200 ਐਮ ਅਤੇ 500 ਐਮ ਜਿੱਤੇ ਉਸ ਵਿਦਿਆਰਥਣ ਦਾ ਰਾਮਪੁਰਾ ਪਹੁੱਚਣ ਤੇ ਵਿਸੇਸ ਸਨਮਾਨ ਕੀਤਾ।
ਆਮ ਆਦਮੀ ਪਾਰਟੀ ਪੰਜਾਬ ਵਿੱਚ ਖੇਡਾਂ ਤੇ ਖਿਡਾਰੀਆਂ ਨੂੰ ਕਰੇਗੀ ਪ੍ਰਫੁੱਲਤ :ਬਲਕਾਰ ਸਿੰਘ ਸਿੱਧੂ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦੇ ਹਰ ਚੰਗੇ ਖਿਡਾਰੀ ਨੂੰ ਵਿਸੇਸ ਸਨਮਾਨ ਦਿੱਤਾ ਜਾਵੇਗਾ ਤੇ ਪੰਜਾਬ ਵਿੱਚ ਖੇਡਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਦੇ ਅਧਾਰਤ ਪ੍ਰਫੁਲਿਤ ਕਰੇਗੀ ਤਾਂ ਕਿ ਪੰਜਾਬ ਨੂੰ ਨਸਾ ਮੁਕਤ ਕੀਤਾ ਜਾ ਸਕੇ। ਉਹਨਾਂ ਇਸ ਖਿਡਾਰਨ ਨੂੰ ਵੀ ਭਰੋਸਾ ਦਿਵਾਇਆ ਕਿ ਉਹ ਹਰ ਸੰਭਵ ਮਦਦ ਕਰਨਗੇ । ਉਹਨਾਂ ਕਿਹਾ ਕਿ ਹਲਕੇ ਅਤੇ ਮਾਂ ਬਾਪ ਦਾ ਨਾਮ ਚਮਕਾਉਣ ਵਾਲਿਆ ਨੂੰ ਵਿਸੇਸ ਸਨਮਾਨ ਦਿੱਤਾ ਜਾਵੇਗਾ।ਜਿਕਰਯੋਗ ਹੈ ਕਿ ਉਕਤ ਖਿਡਾਰਨ ਇਸ ਤੋ ਪਹਿਲਾਂ ਨੈਸਨਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਅਤੇ ਓਪਨ ਨੈਸਨਲ ਖੇਡਾਂ ਵਿੱਚ ਕਾਸੀ ਦਾ ਤਗਮਾ ਜਿੱਤ ਚੁੱਕੀ ਹੈ।
111800cookie-checkਆਲ ਇੰਡੀਆ ਯੂਨੀਵਰਸਿਟੀ ਕੈਗੀਗ ਐਂਡ ਕੈਨੋਇੰਗ ਚੈਪੀਅਨਸਿਪ ‘ਚ ਗੋਲਡ ਮੈਡਲ ਜਿੱਤਿਆ
error: Content is protected !!