April 24, 2024

Loading

ਚੜ੍ਹਤ ਪੰਜਾਬ ਦੀ
ਮਾਨਸਾ,28 ਮਾਰਚ (ਪ੍ਰਦੀਪ ਸ਼ਰਮਾ) : ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤੇ ਅੱਜ ਭੱਠਾ ਮਜ਼ਦੂਰ ਤੇ ਉਸਾਰੀ ਮਿਸਤਰੀ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਗੁਰਜੰਟ ਸਿੰਘ ਮਾਨਸਾ ਤੇ ਨਰਿੰਦਰ ਕੌਰ ਬੁਰਜ਼ ਹਮੀਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰਸਭ ਦਾ ਸਾਥ,ਸਭ ਦਾ ਵਿਕਾਸਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਤੇ ਆਉਂਦਿਆਂ ਹੀ ਸਿਰਫ ਤੇ ਸਿਰਫ ਅੰਬਾਨੀ ਅੰਡਾਨੀ ਦੇ ਕਾਰੋਬਾਰ ਨੂੰ ਵਧਾਉਣ ਵਿੱਚ ਜੁੱਟ ਗਈ।ਉਹਨਾਂ ਕਿਹਾ ਕਿ ਇਸੇ ਤਰਾਂ ਪਿਛਲੇ ਸਮੇਂ ਦੌਰਾਨ ਮਜ਼ਦੂਰਾਂ ਦੇ ਪੱਖ ਵਿੱਚ ਬਣੇ ਕਿਰਤ ਕਾਨੂੰਨਾਂ ਨੂੰ ਤਿੰਨ ਕੋਡ ਵਿਚ ਤਬਦੀਲ ਕਰਕੇ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਦਾ ਅਧਿਕਾਰ ਖੋਹਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਬੇਸਿਕ ਸਹੂਲਤਾਂ ਤੋਂ ਵਾਂਝੇ ਕਰ ਜੋ ਮਜ਼ਦੂਰ ਆਪਣੀ ਮਜ਼ਦੂਰੀ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਸੀ ਬੰਦ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਡਿਜੀਟਲ ਇੰਡੀਆ ਦੇ ਨਾਂ ਹੇਠ ਮਹਿਜ਼ ਦੋ ਪ੍ਰਤੀਸ਼ਤ ਲੋਕਾਂ ਦੀ ਸੁਣਵਾਈ ਹੈ ਤੇ ਅਠੰਨਵੇਂ ਪ੍ਰਤੀਸ਼ਤ ਲੋਕ ਰੋਜ਼ੀ ਰੋਟੀ ਤੋਂ ਮੁਥਾਜ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਹਰ ਸਾਲ ਦੋ ਕਰੋੜ ਨੌਕਰੀਆਂ ਦੇਂਣ ਦਾ ਵਾਅਦਾ ਜੁਮਲੇ ਬਣ ਰਹਿ ਗਿਆ ਤੇ ਲੱਖਾਂ ਰੁਜ਼ਗਾਰ ਕਰ ਰਹੇ ਲੋਕ ਛਾਂਟੀਆਂ ਕਰਕੇ ਰੁਜ਼ਗਾਰ ਤੋਂ ਵਾਂਝੇ ਕਰ ਦਿੱਤੇ ਗਏ ਹਨ।
ਉਹਨਾਂ ਕਿਹਾ ਕਿ ਜਿੱਥੇ ਹਰ ਸਰਕਾਰੀ ਅਦਾਰੇ ਨੂੰ ਪ੍ਰਾਈਵੇਟ ਕੀਤਾ ਗਿਆ ਓਥੇ ਹੀ ਖੇਤੀ ਪ੍ਰਧਾਨ ਸੂਬੇ ਪੰਜਾਬ ਸਮੇਤ ਪੂਰੇ ਦੇਸ਼ ਦੀ ਕਿਸਾਨੀ ਨੂੰ ਤਿੰਨ ਖੇਤੀ ਕਾਨੂੰਨਾਂ ਤਹਿਤ ਕਾਰਪੋਰੇਟਾਂ ਦੇ ਹਵਾਲੇ ਕਰਨ ਦੀਆਂ ਚਾਲਾਂ ਵੀ ਜੱਗ ਜ਼ਾਹਰ ਹਨ। ਜਿੰਨਾਂ ਨੂੰ ਦੇਸ਼ ਦਿਆਂ ਲੋਕਾਂ ਨੇ ਸਾਲ ਭਰ ਆਪਣੇ ਘਰ ਬਾਰ ਛੱਡ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਵਾਪਿਸ ਕਰਾਇਆ ਤੇ ਇਸ ਵਾਰ ਬੈਂਕਾਂ ਦਾ ਪ੍ਰਾਈਵੇਟ ਕਰਨ,ਬੀਮਾ ਕੰਪਨੀਆਂ ਵਿੱਚ ਕਾਰਪੋਰੇਟਾਂ ਦੀ ਭਾਗੀਦਾਰੀ,ਪੰਜਾਬ ਦੇ ਪਾਣੀ ਖੋਹਣ ਦੀ ਚਾਲ, ਪੰਜਾਬ ਅੰਦਰ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਦੇ ਤਾਨਾਸ਼ਾਹੀ ਹੁਕਮ ਸਿਰਫ ਮੋਦੀ ਦੇ ਨਜ਼ਦੀਕੀ ਆਂ ਦੇ ਫਾਇਦੇ ਵਿਚ ਜਾ ਰਹੇ ਹਨ।
‌ਉਹਨਾਂ ਕਿਹਾ ਕਿ ਧਰਮ ਨਿਰਪੱਖ ਭਾਰਤ ਅੰਦਰ ਹਿੰਦੂਤਵ ਅਜੰਡੇਦੇ ਨਾਂ ਥੱਲੇ ਭਾਈ ਮਾਰ ਜੰਗ ਕਰਵਾ ਦੇਸ਼ ਨੂੰ ਅਰਾਜਕਤਾ ਦੇ ਮਾਹੌਲ ਵਿੱਚ ਧੱਕਿਆ ਜਾ ਰਿਹਾ ਹੈ ਜਿਸਨੂੰ ਦਹਾਕਿਆਂ ਦੀ ਮਿਹਨਤ ਨਾਲ ਲੀਹ ਤੇ ਚੜਾਉਣ ਵਾਲੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਇਕੱਤਰ ਹੋਏ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਕੱਲ ਨੂੰ 29ਮਾਰਚ ਨੂੰ ਮਾਲ ਗੁਦਾਮ ਮਾਨਸਾ ਵਿਖੇ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਰੋਸ ਰੈਲੀ ਤੋਂ ਬਾਅਦ ਹੋ ਰਹੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪੂਰਨ ਚੰਦ,ਅਜੈ ਕੁਮਾਰ, ਸੁਰੇਸ਼ ਕੁਮਾਰ,ਅਨੀਤਾ, ਸੁਸ਼ਮਾ,ਰੀਟਾ,ਕਾਲਾ ਸਿੰਘ, ਰਿੰਕੂ ,ਸਿਕੰਦਰ ਸਿੰਘ ਮਜ਼ਦੂਰ ਆਗੂ ਸ਼ਾਮਿਲ ਸਨ।
111870cookie-checkਪੰਜਾਬ ਕਿਸਾਨ ਯੂਨੀਅਨ ਵੱਲੋਂ ਦੇਸ਼ ਵਿਆਪੀ ਹੜਤਾਲ ਦੀ ਪੂਰਨ ਹਮਾਇਤ– ਨਰਿੰਦਰ ਕੌਰ ਬੁਰਜ ਹਮੀਰਾ
error: Content is protected !!