ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਨਸ਼ੇ ਦੇ ਦੈਂਤ ਨੇ ਇੱਕ ਹੋਰ ਨੌਜਵਾਨ ਨੂੰ ਨਿਗਲ ਲਿਆ ਹੈ। ਜਿਸ ਦੀ ਲਾਸ ਸਥਾਨਕ ਸਿਵਲ ਹਸਪਤਾਲ ਦੇ ਬਾਥਰੂਮ ਵਿੱਚੋਂ ਮਿਲੀ। ਮਿ੍ਰਤਕ ਦੀ ਪਹਿਚਾਣ ਪਾਲੀ (25) ਵੱਜੋਂ ਹੋਈ ਹੈ ਜੋ ਪਿੰਡ ਗਹਿਲੀ ਦਾ ਰਹਿਣ ਵਾਲਾ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਰਾਮਪੁਰਾ ਫੂਲ ਵਿਖੇ ਆਪਣੇ ਪਿਤਾ ਨਾਲ ਟਰੱਕ ਤੇ ਹੈਲਪਰ ਦਾ ਕੰਮ ਕਰਦਾ ਸੀ।
ਸਿਵਲ ਹਸਪਤਾਲ ਦੇ ਬਾਥਰੂਮ ਵਿੱਚੋਂ ਮਿਲੀ ਲਾਸ਼
ਸਿਵਲ ਹਸਪਤਾਲ ਦੀ ਐਸ.ਐਮ.ਓ ਡਾ. ਅੰਜੂ ਕਾਂਸਲ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਕਿ ਇੱਕ ਨੋਜਵਾਨ ਐਮਰਜੈਂਸੀ ਵਾਰਡ ਦੀ ਪਹਿਲੀ ਮੰਜਲ ਤੇ ਬਣੇਂ ਬਾਥਰੂਮ ਵਿੱਚ ਡਿੱਗਿਆ ਪਿਆ ਤੇ ਦਰਵਾਜਾ ਵੀ ਅੰਦਰੋਂ ਬੰਦ ਹੈ ਤਾਂ ਹਸਪਤਾਲ ਵਿੱਚ ਦਾਖਲ ਮਰੀਜਾਂ ਦੇ ਰਿਸਤੇਦਾਰਾਂ ਦੀ ਮੱਦਦ ਨਾਲ ਦਰਵਾਜਾ ਖੋਲ ਕੇ ਨੌਜਵਾਨ ਨੂੰ ਬਾਹਰ ਕੱਢਿਆ ਤੇ ਚੈੱਕ ਅੱਪ ਕਰਨ ਉਪਰੰਤ ਉਸ ਨੂੰ ਮਿ੍ਰਤਕ ਘੋਸ਼ਿਤ ਕੀਤਾ। ਉਹਨਾਂ ਦੱਸਿਆ ਕਿ ਨੌਜਵਾਨ ਦੇ ਸਰੀਰ ਤੇ ਟੀਕਾ ਲਗਾਉਣ ਦਾ ਨਿਸਾਨ ਸੀ ਤੇ ਬਾਥਰੂਮ ਵਿੱਚ ਸਰਿੰਜ ਵੀ ਮਿਲੀ ਹੈ ਜਿਸ ਤੋਂ ਸਹਿਜੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨ ਦੀ ਮੋਤ ਓਵਰਡੋਜ ਨਾਲ ਹੋਈ ਹੈ। ਪੁਲਿਸ ਮਿ੍ਰਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰ ਰਹੀ ਹੈ।
#For any kind of News and advertisment contact us on 980-345-0601
1235500cookie-checkਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਹੋਈ ਮੋਤ