January 2, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 17 ਨਵੰਬਰ (ਪ੍ਰਦੀਪ ਸ਼ਰਮਾ): ਨੇੜਲੇ ਪਿੰਡ ਸੰਧੂ ਖੁਰਦ ਵਿਖੇ ਕਰਚੇ ਵੱਢਣ ਵਾਲੇ ਰੀਪਰ ਵਿੱਚ ਇੱਕ ਨੌਜਵਾਨ ਵਿਅਕਤੀ ਦੀ ਲੱਤ ਕੱਟੇ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਪਿੰਡ ਵਾਸੀ ਪਰਵਿੰਦਰ ਸਿੰਘ ਸੂਚ, ਜਗਸੀਰ ਸਿੰਘ ਪ੍ਰਧਾਨ ‘ਤੇ ਲਖਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਪੁੱਤਰ ਮਹਿਮਾ ਸਿੰਘ ਜੋ ਕਿ ਆਪਣੇ ਪਿਤਾ ਦੀ ਦੁਪਿਹਰ ਸਮੇਂ ਜੋ ਕਿ ਖੇਤਾਂ ਵਿੱਚ ਰੀਪਰ ਨਾਲ ਝੋਨੇ ਦੇ ਕਰਚੇ ਵੱਢ ਰਿਹਾ ਸੀ, ਦੀ ਚਾਹ ਰੋਟੀ ਲੈ ਕੇ ਗਿਆ ਸੀ।
ਦੱਸਣ ਮੁਤਾਬਿਕ ਦਿਲਪ੍ਰੀਤ ਸਿੰਘ ਆਪਣੇ ਪਿਤਾ ਦੇ ਕਹਿਣ ‘ਤੇ ਚਲਦੇ ਰੀਪਰ ਵਿੱਚੋਂ ਫਸੇ ਹੋਏ ਕਰਚੇ ਕੱਢ ਰਿਹਾ ਸੀ ਜਿਸ ਦੀ ਅਚਾਨਕ ਲੱਤ ਫਿਸਲ ਜਾਣ ਕਾਰਨ ਚਲਦੇ ਰੀਪਰ ਵਿੱਚ ਆ ਗਈ ਅਤੇ ਲੱਤ ਦੇ ਟੋਟੇ-ਟੋਟੇ ਹੋ ਗਏ ਜਿਸ ਨੂੰ ਇਲਾਜ ਲਈ ਡੀ.ਐਮ.ਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਦਿਲਪ੍ਰੀਤ ਦੀ ਲੱਤ ਨੂੰ ਗੋਡੇ ਤੋਂ ਹੇਠਾਂ ਕੱਟਣਾ ਪਿਆ। ਉਨਾਂ ਪੰਜਾਬ ਸਰਕਾਰ ਮੰਗ ਕੀਤੀ ਕਿ ਦਿਲਪ੍ਰੀਤ ਸਿੰਘ ਪੁੱਤਰ ਮਹਿਮਾ ਸਿੰਘ ਇੱਕ ਗਰੀਬ ਕਿਸਾਨ ਪਰਿਵਾਰ ਹੈ ਜੋ ਕਿ ਲੱਤ ਕੱਟਣ ਨਾਲ ਸਾਰੀ ਜਿੰਦਗੀ ਲਈ ਅਪਾਹਜ਼ ਹੋ ਚੁੱਕਾ ਹੈ ਪਰਿਵਾਰ ਦੀ ਆਰਥਿਕ ਤੌਰ ‘ਤੇ ਮੱਦਦ ਕੀਤੀ ਜਾਵੇ।
#For any kind of News and advertisment contact us on 9803 -45 -06-01
133980cookie-checkਕਰਚੇ ਵੱਢਣ ਵਾਲੇ ਰੀਪਰ ਵਿੱਚ ਆ ਜਾਣ ਕਾਰਨ ਨੌਜਵਾਨ ਦੀ ਕੱਟੀ ਲੱਤ 
error: Content is protected !!