December 21, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ 24 ਜੂਨ (ਪ੍ਰਦੀਪ ਸ਼ਰਮਾਂ) : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰ. 31 ਵੱਲੋਂ ਜਿਲਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਦੀ ਪ੍ਰਧਾਨਗੀ ਹੇਠ ਸਥਾਨਕ ਭਾਗੂ ਰੋਡ ਬਠਿੰਡਾ ਵਿਖੇ ਕਾਰਜਕਾਰੀ ਇੰਜੀਨੀਅਰਾਂ ਮੰਡਲ ਨੰ 2 ਅਤੇ 3 ਦੇ ਦਫਤਰਾਂ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੰਦੀਪ ਖਾਨ ਬਾਲਿਆਂਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਕੱਚੇ ਠੇਕਾ ਕਾਮਿਆਂ ਨੂੰ ਪੱਕਾ ਕਰਨ ਦਾ ਝੂਠਾ ਲਾਰਾ ਲਾ ਕੇ ਕੱਚੇ ਠੇਕਾ ਕਾਮਿਆਂ ਦੀ ਛਾਂਟੀ ਕਰਕੇ ਠੇਕਾ ਕਾਮਿਆਂ ਦੀ ਯੂਨੀਅਨ ਨੂੰ ਕਮਜ਼ੋਰ ਕਰਨ ਦੀ ਕਾਲੀ ਤੇ ਕੋਝੀ ਨੀਤੀ ਅਪਨਾਉਣ ਜਾ ਰਹੀ ਹੈ।

ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਬਣਦਿਆਂ ਹੀ ਕੱਚੇ ਠੇਕਾ ਕਾਮਿਆਂ ਦਾ ਸਰਕਾਰੀ ਸਾਈਟ ਐਚ.ਆਰ.ਐਮ. ਐਸ. ਤੋ ਡਾਟਾ ਡਲੀਟ ਕਰ ਦਿੱਤਾ ਗਿਆ ਹੈ ਤਾਂ ਜੋ ਠੇਕਾ ਕਾਮਿਆਂ ਦਾ ਕੋਈ ਰਿਕਾਰਡ ਨਾਂ ਰਹੇ। ਹੁਣ ਸਰਕਾਰ ਅਧਿਕਾਰੀਆਂ ਤੋ ਉਹਨਾਂ ਕੱਚੇ ਠੇਕਾ ਕਾਮਿਆਂ ਦੀਆਂ ਲਿਸਟਾਂ ਮੰਗ ਰਹੀ ਹੈ। ਜਿਨ੍ਹਾਂ ਦੇ ਰਿਸ਼ਤੇਦਾਰ ਵਿਭਾਗ ਵਿੱਚ ਮੌਜੂਦਾ ਪੱਕੀ ਨੌਕਰੀ ਕਰ ਰਹੇ ਹਨ ਜਾ ਰਿਟਾਇਰਡ ਹੋ ਚੁੱਕੇ ਹਨ ਤਾਂ ਜੋ ਉਹਨਾਂ ਦੀ ਬਲੱਡ ਰਿਲੇਸਨ ਦੇ ਨਾਂ ਤੇ ਛਾਂਟੀ ਕੀਤੀ ਜਾਵੇ । ਬੁਲਾਰੇ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਲਾਮਬੰਦ ਹੋ ਕੇ ਕੱਚੇ ਠੇਕਾ ਕਾਮੇ ਪਰਿਵਾਰਾਂ ਤੇ ਬੱਚਿਆਂ ਸਮੇਤ ਤਿੱਖਾ ਸੰਘਰਸ਼ ਵਿੱਢਣ ਲਈ ਤਿਆਰ ਹਨ। ਇਸ ਮੌਕੇ ਅੰਮ੍ਰਿਤਪਾਲ ਸਿੰਘ ਬੱਗੂ, ਸੰਦੀਪ ਸਿੰਘ ਬਾਜਕ,ਲਖਵਿੰਦਰ ਸਿੰਘ, ਨੇ ਵੀ ਆਏ ਵਰਕਰਾਂ ਨੂੰ ਸੰਬੋਧਨ ਕੀਤਾ।
#For any kind of News and advertisement contact us on   980-345-0601
122010cookie-checkਜਲ ਸਪਲਾਈ ਕੱਚੇ ਕਾਮਿਆਂ ਦੀ ਬਲੱਡ ਰਿਲੇਸਨ ਦੇ ਨਾ ਤੇ ਛਾਂਟੀ ਕਰਨ ਦੀ ਪੰਜਾਬ ਸਰਕਾਰ ਦੀ ਕੋਝੀ ਚਾਲ ਖਿਲਾਫ਼ ਕਾਮਿਆਂ ਵੱਲੋਂ ਕਾਰਜਕਾਰੀ ਇੰਜੀਨੀਅਰਾਂ ਦੇ ਦਫਤਰਾਂ ਅੱਗੇ ਦਿੱਤਾ ਰੋਸ ਧਰਨਾ
error: Content is protected !!