April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 27 ਜੂਨ, (ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸ਼ਹਿਰ ਰਾਮਪੁਰਾ ਵਿਖੇ ਸੀਵਰੇਜ ਦੇ ਪਾਣੀ ਨੂੰ ਲੈਕੇ ਕਾਫੀ ਦਿੱਕਤਾਂ ਆ ਰਹੀਆਂ ਸਨ। ਸੀਵਰੇਜ ਦਾ ਪਾਣੀ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ‘ਤੇ ਹਰਲ ਹਰਲ ਕਰਦਾ ਫਿਰਦਾ ਸੀ। ਇਸ ਸਮੱਸਿਆ ਦੇ ਹੱਲ ਲਈ ਬਰਸਾਤਾਂ ਤੋਂ ਪਹਿਲਾ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆ ਅਧੁਨਿਕ ਤਕਨੀਕ ਨਾਲ ਸੀਵਰੇਜ ਸਿਸਟਮ ਦੀ ਸਫ਼ਾਈ ਕਰਨ ਲਈ ਆਧੁਨਿਕ ਮਸੀਨਰੀ ਮੰਗਵਾਈ ‘ਤੇ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ।
ਅਕਾਲੀ ਤੇ ਕਾਂਗਰਸ ਦੀਆਂ ਸਰਕਾਰਾਂ ਮੌਕੇ ਸੀਵਰੇਜ ਦੀ ਸਫ਼ਾਈ ਵੱਲ ਨਹੀਂ ਦਿੱਤਾ ਗਿਆ ਧਿਆਨ
ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਮੌਕੇ ਕਿਸੇ ਵੀ ਆਗੂ ਨੇ ਸੀਵਰੇਜ ਸਿਸਟਮ ਵੱਲ ਧਿਆਨ ਨਹੀਂ ਦਿੱਤਾ ਇਹ ਸੀਵਰੇਜ ਪਿਛਲੇ ਕਾਫੀ ਸਾਲਾਂ ਤੋਂ ਸਫ਼ਾਈ ਨਾ ਹੋਣ ਕਾਰਨ ਬੰਦ ਹੋਣ ਦੀ ਕੰਗਾਰ ਤੇ ਪਹੁੰਚ ਗਿਆ ਸੀ। ਜਿਸ ਕਾਰਨ ਲੀਕੇਜ ਦੀ ਸਮੱਸਿਆ ਆ ਰਹੀ ਸੀ। ਆਉਣ ਵਾਲੇ ਦਿਨਾਂ ਵਿੱਚ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸਾਫ਼ ਕਰਨ ਲਈ ਆਧੁਨਿਕ ਮਸੀਨਰੀ ਮੰਗਵਾਈ ਤੇ ਰਾਮਪੁਰਾ ਸ਼ਹਿਰ ਦੇ ਬਾਈਪਾਸ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਸੀਵਰੇਜ ਪਾਈਪਾਂ ਪਾਉਣ ਵੇਲੇ ਵੱਡੀ ਕੁਤਾਹੀ ਵਰਤੀ ਗਈ ਹੈ ਵੱਡੀਆਂ ਪਾਈਪਾਂ ਦੀ ਥਾਂ ਤੇ ਛੋਟੀਆਂ ਪਾਈਪਾਂ ਪਾਈਆਂ ਹੋਈਆਂ ਹਨ। ਜਿਸ ਕਾਰਨ ਇਹ ਸਮੱਸਿਆਵਾਂ ਆ ਰਹੀਆਂ । ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਹਾਲੇ ਸਰਕਾਰ ਬਣੀ ਨੂੰ ਪੂਰੇ 100 ਦਿਨ ਵੀ ਨਹੀਂ ਹੋਏ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੀਆਂ ਸਰਕਾਰਾ ਦੇ ਮੁਕਾਬਲੇ 1000 ਦਿਨਾਂ ਦਾ ਕੰਮ ਕਰ ਦਿੱਤਾ ਹੈ।ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਹਿਯੋਗ ਦਿਓ ਸਮਾਂ ਜ਼ਰੂਰ ਲੱਗੇਗਾ ਪਰ ਜਦੋਂ ਚੋਣਾਂ ਮੌਕੇ ਵਾਅਦੇ ਕੀਤੇ ਗਏ ਹਨ ਹਰ ਹਾਲਤ ਪੂਰੇ ਕੀਤੇ ਜਾਣਗੇ।

ਇਸ ਤੋਂ ਇਲਾਵਾ ਵਿਧਾਇਕ ਬਲਕਾਰ ਸਿੱਧੂ ਨੇ ਦਸਿਆ ਕਿ ਸ਼ਹਿਰ ਦੇ ਸਦਰ ਬਜ਼ਾਰ ਤੇ ਫੈਕਟਰੀ ਰੋਡ ਨੇੜੇ ਬਰਸਾਤਾਂ ਵੇਲੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਇਸ ਦੇ ਹੱਲ ਲਈ ਨੀਵੀਆਂ ਥਾਵਾਂ ਤੇ ਰੀਚਾਰਜ਼ ਵਾਲੇ ਬੋਰ ਕੀਤੇ ਜਾ ਰਹੇ ਹਨ ਤਾਂ ਕਿ ਮੀਂਹ ਦਾ ਕੀਮਤੀ ਪਾਣੀ ਸਾਫ਼ ਹੋਕੇ ਦੁਬਾਰਾ ਧਰਤੀ ਵਿੱਚ ਚਲਿਆਂ ਜਾਵੇ ਇਸ ਨਾਲ ਜਿਥੇ ਮੀਂਹ ਦੇ ਪਾਣੀ ਦੀ ਸਮੱਸਿਆ ਹੱਲ ਹੋਵੇਗੀ ਉਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ। ਇਸ ਮੌਕੇ ਉਹਨਾਂ ਨਾਲ ਟਰੱਕ ਯੂਨੀਅਨ ਰਾਮਪੁਰਾ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਸੁਖਚੈਨ ਸਿੰਘ ਫੂਲੇਵਾਲਾ, ਨਰੇਸ਼ ਕੁਮਾਰ ਬਿੱਟੂ, ਰਵੀ ਸਿੰਗਲਾ ਕਾਲਾ, ਸੀਰਾ ਮੱਲੂਆਣਾ ਆਦਿ ਹਾਜ਼ਰ ਸਨ।
#For any kind of News and advertisement contact us on   980-345-0601
122220cookie-checkਰਾਮਪੁਰਾ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਦਰੁਸਤ ਕਰਨ ਲਈ ਕੰਮ ਜੰਗੀ ਪੱਧਰ ਤੇ ਸ਼ੁਰੂ ਹੋਇਆਂ
error: Content is protected !!