September 15, 2024

Loading

ਚੜ੍ਹਤ ਪੰਜਾਬ ਦੀ
ਸਮਾਣਾ 18 ਨਵੰਬਰ ,(ਹਰਜਿੰਦਰ ਸਿੰਘ ਜਵੰਦਾ)) : ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੱਖੇ ਇੱਕ ਸਾਦੇ ਸਮਾਗਮ ਦੌਰਾਨ ਸਕੂਲ ਪੱਧਰੀ ਖੇਡਾਂ 2022 ਵਿੱਚ ਜਿੱਤ ਹਾਸਿਲ ਕਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਅਤੇ ਅਗਰਵਾਲ ਧਰਮਸ਼ਾਲਾ ਪ੍ਰਧਾਨ ਜੀਵਨ ਗਰਗ,ਸਕੂਲ ਪ੍ਰਿੰਸੀਪਲ ਮੈਡਮ ਨੀਤੂ ਦੇਵਗਨ,ਮੈਨੇਜਰ ਸ਼ੰਕਰ ਜਿੰਦਲ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਜੀਵਨ ਗਰਗ ਨੇ ਵੱਖ-ਵੱਖ ਖੇਡਾਂ ਵਾਲੀਬਾਲ, ਫੁੱਟਬਾਲ, ਕਬੱਡੀ, ਦੌੜ,ਬਾਸਕਟ ਬਾਲ, ਰੱਸਾ ਕੱਸੀ ਅਤੇ ਸ਼ੋਟ ਪੁੱਟ ਆਦਿ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਗਲੇ ਪੜਾਅ ਲਈ ਹੋਣ ਵਾਲੀਆਂ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਪਧ੍ਰਾਨ ਜੀਵਨ ਗਰਗ ਅਤੇ ਮਨੈਜਰ ਸ਼ੰਕਰ ਜਿੰਦਲ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਵੱਡਮੁੱਲਾ ਅੰਗ ਹਨ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵਿੱਚ ਵੱਧ ਚੜ੍ਹ ਕੇ ਉਤਸ਼ਾਹ ਨਾਲ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਗੋਪਾਲ ਸਿੰਗਲਾ, ਭਾਰਤ ਭੂਸ਼ਣ ਗੋਇਲ, ਕੌਚ ਬਲਜਿੰਦਰ ਸਿੰਘ,ਕੌਚ ਜਸਪ੍ਰੀਤ ਸਿੰਘ ਅਤੇ ਸ਼ਿਵਪ੍ਰੀਤ ਦੱਤ ਆਦਿ ਵੀ ਮੌਜੂਦ ਰਹੇ।
#For any kind of News and advertisment contact us on 9803 -45 -06-01 
134030cookie-checkਖੇਡਾਂ ‘ਚ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ
error: Content is protected !!