January 5, 2025

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, 5 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਪੰਜਾਬ ਵਿੱਚ ਹਿੰਦੂ ਸਮਾਜ਼ ਦੀ ਗਿਣਤੀ 14 ਪ੍ਰਤੀਸ਼ਤ ਹੈ ਤੇ ਜਿਹੜੀ ਪਾਰਟੀ ਸਾਡੀਆਂ ਮੰਗਾਂ ਨੂੰ ਆਪਣੇ ਚੋਣ ਮੈਨੀਫਸਟੋ ਵਿੱਚ ਸਾਮਿਲ ਕਰੇਗੀ ਅਸੀ ਉਸਦਾ ਖੁੱਲ ਕੇ ਸਮਰਥਨ ਕਰਾਂਗੇ। ਉਕਤ ਗੱਲਾ ਦਾ ਪ੍ਰਗਟਾਵਾ ਸ਼੍ਰੀ ਬ੍ਰਹਾਮਣ ਸਭਾ ਪੰਜਾਬ ਦੇ ਜਿਲਾ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ ਗੋਗੀ ਨੇ ਸਥਾਨਕ ਬ੍ਰਾਹਮਣ ਸਭਾ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੋਰਾਨ ਕੀਤਾ। ਜਤਿੰਦਰ ਗੋਗੀ ਨੇ ਕਿਹਾ ਕਿ ਵਿਧਾਨ ਸਭਾ ਚੋਂਣਾ 2022 ਦਾ ਬਿਗੁਲ ਵੱਜ ਚੁੱਕਾ ਹੈ ਤੇ ਸਾਡੀਆਂ ਕੁੱਝ ਮੰਗਾਂ ਹਨ ਜਿਵੇ ਹਿੰਦੂ ਭਾਈਚਾਰੇ ਦੇ ਲਈ ਕੋਟਾ ਤੈਅ ਕੀਤਾ ਜਾਵੇ। ਕੰਨਿਆਵਾਂ ਦੇ ਲਈ ਭਗਵਾਨ ਪਰਸ਼ੂ ਰਾਮ ਦੇ ਨਾਮ ਤੇ ਇੱਕ ਲੱਖ ਰੁਪਏ ਦੀ ਸ਼ਗਨ ਸਕੀਮ ਸੁਰੂ ਕੀਤੀ ਜਾਵੇ। ਕੰਨਿਆਂ ਲਈ ਪਹਿਲੀ ਕਲਾਸ ਤੋਂ ਪੀ.ਐਚ.ਡੀ ਤੱਕ ਪੜਾਈ ਮੁਫਤ, ਸਿਹਤ ਸਹੂਲਤਾ ਮੁਫਤ ਮੁਹੱਈਆਂ ਕਰਵਾਈਆ ਜਾਣ, ਪੰਜਾਬ ਦੇ ਵਿੱਚ ਵੱਖ ਵੱਖ ਤਰਾਂ ਦੀਆਂ ਪੈਦਲ ਯਾਤਰਾਵਾਂ ਜਿਵੇ ਕਾਵੜ ਯਾਤਰਾ, ਮਾਤਾ ਚਿੰਤਪੂਰਨੀ ਯਾਤਰਾ, ਸਾਲਾਸਰ ਧਾਮ ਯਾਤਰਾ ਆਦਿ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਉਨਾ ਕਿਹਾ ਕਿ ਸੰਸਕਿ੍ਰਤ ਭਾਸ਼ਾ ਨੂੰ ਮੁੱਢਲੀ ਭਾਸ਼ਾ ਦਾ ਦਰਜ਼ਾ ਦਿੱਤਾ ਜਾਵੇ।

 

ਜਤਿੰਦਰ ਸ਼ਰਮਾ ਨੇ ਕਿਹਾ ਕਿ ਜਿਹੜੀ ਪਾਰਟੀ ਉਹਨਾਂ ਦੀਆਂ ਮੰਗਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਾਮਿਲ ਕਰੇਗੀ ਉਸ ਦਾ ਹੀ ਬ੍ਰਾਹਮਣ ਸਮਾਜ ਵੱਲੋਂ ਖੁੱਲ ਕੇ ਸਮਰਥਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬੇਸ਼ੱਕ ਸੂਬੇ ਦੀ ਕੈਪਟਨ ਸਰਕਾਰ ਸਮੇਂ ਬ੍ਰਾਹਮਣ ਵੈਲਫੇਅਰ ਬੋਰਡ ਦਾ ਗਠਨ ਕੀਤਾ ਗਿਆ ਸੀ ਪਰ ਉਸ ਵਿੱਚ ਮਾਲਵਾ ਦੇ ਬ੍ਰਾਹਮਣਾ ਨਾਲ ਵਿਤਕਰਾ ਕਰਦਿਆਂ ਮਾਲਵਾ ਜੋਨ ਵਿੱਚੋ ਇੱਕ ਵੀ ਵਿਆਕਤੀ ਨੂੰ ਅਹੁਦੇਦਾਰ ਤਾਂ ਕੀ ਮੈਂਬਰ ਵੀ ਨਹੀ ਲਿਆ ਗਿਆ ਜਦਕਿ ਸੂਬੇ ਦੀ ਸਿਆਸਤ ਵਿੱਚ ਮਾਲਵਾ ਜੋਨ ਅਹਿਮ ਭੂਮਿਕਾ ਨਿਭਾਉਦਾ ਹੈ । ਉਹਨਾਂ ਕਿਹਾ ਕਿ ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਤਾਲਮੇਲ ਨਹੀ ਅਸੀ ਪਾਰਟੀਬਾਜੀ ਤੋ ਉਪਰ ਉੱਠ ਕੇ ਬ੍ਰਾਹਮਣ ਸਮਾਜ ਲਈ ਇੱਕ ਮੰਚ ਤੇ ਇਕੱਠੇ ਹਾਂ।
ਇਸ ਮੌਕੇ ਬ੍ਰਾਹਮਣ ਸਭਾ ਦੇ ਮੀਤ ਪ੍ਰਧਾਨ ਪਰਮਿੰਦਰ ਸ਼ਰਮਾ, ਜਤਿੰਦਰ, ਜਨਰਲ ਸਕੱਤਰ ਰੂਪ ਚੰਦ, ਅਮਰਜੀਤ ਪਾਲ ਸ਼ਰਮਾ ਬਲਾਕ ਪ੍ਰਧਾਨ, ਸਰਬਜੀਤ ਸ਼ਰਮਾ, ਵਾਸਦੇਵ ਸ਼ਰਮਾ, ਤਰਸ਼ੇਮ ਚੰਦ, ਭੋਲਾ ਸ਼ਰਮਾ, ਸਰਪੰਚ ਜਸਪਾਲ ਰਾਣਾ, ਸ਼ਿਵ ਸ਼ਰਮਾ, ਰਿੰਕੂ ਕੁਮਾਰ, ਹੁਸਨਪ੍ਰੀਤ ਸ਼ਰਮਾ, ਮਹਿੰਦਰ ਪਾਲ ਸਰਮਾ, ਡਾ. ਮਿੱਠੂ ਸਰਮਾ, ਡਾ. ਕਿ੍ਰਤੀ ਸਰਮਾ, ਸੁਰਿੰਦਰ ਪਾਲ ਸਰਮਾ ਆਦਿ ਸਾਮਲ ਸਨ ।
99250cookie-checkਜਿਹੜੀ ਪਾਰਟੀ ਸਾਡੀਆਂ ਮੰਗਾਂ ਨੂੰ ਆਪਣੇ ਚੋਂਣ ਮੈਨੀਫੈਸਟੋ ਚ ਸਾਮਿਲ ਕਰੇਗੀ ਉਸਦਾ ਹੀ ਕੀਤਾ ਜਾਵੇਗਾ ਸਮਰੱਥਨ – ਜਤਿੰਦਰ ਸ਼ਰਮਾ
error: Content is protected !!