March 2, 2024

Loading

ਚੜ੍ਹਤ ਪੰਜਾਬ ਦੀ 
 
ਰਾਮਪੁਰਾ ਫੂਲ 10 ਜਨਵਰੀ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਪਿੰਡ ਤਾਜੋ ਬਾਬਾ ਪੰਜਾਬ ਸਿੰਘ ਗੁਰਦਵਾਰਾ ਸਾਹਿਬ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਠਿੰਡਾ ਤੇ ਬਰਨਾਲਾ ਜ਼ਿਲ੍ਹੇ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਚੱਲ ਰਹੇ ਹਾਲਤ ਬਾਰੇ ਆਗੂਆਂ ਨੇ ਚਾਨਣਾ ਪਾਇਆ ਤੇ 2022ਦੀਆ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸੇ ਵੀ ਪਾਰਟੀ ਦੀ ਹਮਾਇਤ ਨਾ ਕਰਨ ਬਾਰੇ ਆਗੂਆ ਨੂੰ ਅਪੀਲ ਕੀਤੀ।
23 ਨੂੰ ਥਾਣਾ ਸਦਰ ਰਾਮਪੁਰਾ ਦਾ ਘਿਰਾਓ ਕੀਤਾ ਜਾਵੇਗਾ-ਆਗੂ  
ਇਸ ਤੋਂ ਇਲਾਵਾ ਪਿੰਡ ਬੱਲੋ ਤੇ ਰੂੜੇਕੇ ਖੁਰਦ ਦੀ ਹੱਦ ਤੇ ਬਣ ਰਹੀ ਪਰਾਲੀ ਦੀ ਫੈਕਟਰੀ ਦੇ ਮਸਲੇ ਨੂੰ ਵਿਚਾਰਿਆ ਗਿਆ ਅਤੇ ਪਿੰਡ ਬੱਲੋ ਦੇ ਕੋਪਰੀਟਿਵ ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਟੌਫੀ ਦੇ ਵੱਲੋ ਜੱਥੇਬੰਦੀ ਨੂੰ ਮਾੜੀ ਸ਼ਬਦਾਬਲੀ ਤੇ ਗਾਲੀ ਗਲੋਚ ਕੀਤੀ ਗਈ ਸੀ ਜਿਸ ਦੀ ਆਡੀਓ ਪੁਲਿਸ ਪ੍ਰਸਾਸਨ ਨੂੰ ਦਰਖਾਸਤ ਦੇ ਦਿੱਤੀ ਸੀ ਪਰ ਪੁਲਿਸ ਤੇ ਸਿਆਸੀ ਦਬਾਅ ਹੋਣ ਕਾਰਨ ਕੋਈ ਕਰਵਾਈ ਨੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਮੀਟਿੰਗ ਵਿੱਚ ਫੈਂਸਲਾ ਕੀਤਾ ਹੈ ਕਿ ਇਸ ਦੇ ਸਬੰਧ ਵਿਚ 23 ਤਰੀਕ ਨੂੰ ਥਾਣਾ ਸਦਰ ਰਾਮਪੁਰਾ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾ ਜ਼ਿਲਾ ਪ੍ਰਧਾਨ ਬਲੌਰ ਸਿੰਘ ਢਿੱਲਵਾਂ ਆਦਿ ਹਾਜ਼ਰ ਸਨ ।

 

99210cookie-checkਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਹੋਈ ਮੀਟਿੰਗ
error: Content is protected !!