April 24, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, 1 ਜਨਵਰੀ (ਪ੍ਰਦੀਪ ਸ਼ਰਮਾ): ਖੂਨਦਾਨ ਦੇ ਖੇਤਰ ਵਿੱਚ ਸਟੇਟ ਅਵਾਰਡੀ ਸੁਰਿੰਦਰ ਗਰਗ ਅਤੇ ਭਜਨ ਗਾਇਕ ਨਵਜੋਤ ਸਿਤਾਰਾ ਵੱਲੋਂ ਨਵੇਂ ਸਾਲ ਦਾ ਸਵਾਗਤ ਸ਼ਹਿਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਖੂਨਦਾਨ ਕਰਕੇ ਕੀਤਾ ਗਿਆ। ਇਸ ਮੌਕੇ ਸੁਰਿੰਦਰ ਗਰਗ ਦੁਆਰਾ 137ਵੀਂ ਵਾਰ ਅਤੇ ਨਵਜੋਤ ਸਿਤਾਰਾ ਵੱਲੋਂ 15ਵੀਂ ਵਾਰ ਖੂਨਦਾਨ ਕੀਤਾ ਗਿਆ। ਬੀਤੇ ਸਾਢੇ ਚਾਰ ਦਹਾਕਿਆਂ ਤੋਂ ਖੂਨਦਾਨ ਲਹਿਰ ਦਾ ਹਿੱਸਾ ਬਣ ਰਹੇ ਸੁਰਿੰਦਰ ਗਰਗ ਨੇ ਦੱਸਿਆ ਕਿ ਉਹ ਹਰ ਨਵੇਂ ਸਾਲ ਦੀ ਸ਼ੁਰੂਆਤ ਖੂਨਦਾਨ ਕਰਕੇ ਕਰਦੇ ਹਨ।
ਇਸ ਤੋਂ ਇਲਾਵਾ ਆਪਣੇ ਜਨਮ ਦਿਨ ਅਤੇ ਹੋਰ ਮੌਕਿਆਂ ‘ਤੇ ਵੀ ਖੂਨਦਾਨ ਕਰਦੇ ਰਹਿੰਦੇ ਹਨ। ਇਸ ਮੌਕੇ ਸਮਾਜ ਸੇਵੀ ਸੁਨੀਲ ਬਾਂਸਲ, ਨਗਰ ਕੌਂਸਲ ਮਹਿਰਾਜ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਮਨੋਹਰ ਸਿੰਘ ਰਾਮਗੜ੍ਹੀਆ, ਪ੍ਰਦੀਪ ਦੀਪੂ, ਏ.ਐੱਸ.ਆਈ ਜਗਦੇਵ ਸਿੰਘ, ਮੋਹਨ ਸਿੰਘ ਅਤੇ ਵਿੱਕੀ ਮੌਜੂਦ ਸਨ। 
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136340cookie-checkਖੂਨਦਾਨ ਕਰਕੇ ਕੀਤਾ “ਨਵੇਂ ਸਾਲ” ਦਾ ਸਵਾਗਤ 
error: Content is protected !!