ਚੜ੍ਹਤ ਪੰਜਾਬ ਦੀ
ਬਠਿੰਡਾ,21 ਜੂਨ (ਪ੍ਰਦੀਪ ਸ਼ਰਮਾ): ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰ. 31 ਜਿਲਾ ਬਠਿੰਡਾ ਵੱਲੋਂ ਜਿਲਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਇੰਜੀਨੀਅਰ ਮੰਡਲ ਨੰ. 1 ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਦੀਪ ਖਾਨ ਬਾਲਿਆਂਵਾਲੀ,ਜਰਨਲ ਸਕੱਤਰ ਅਮ੍ਰਿਤਪਾਲ ਸਿੰਘ ਬੱਗੂ , ਪ੍ਰੈਸ ਸਕੱਤਰ ਕੁਲਵੰਤ ਸਿੰਘ ਕਾਲਝਰਾਣੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਐਚ. ਓ.ਡੀ.ਮੋਹਾਲੀ ਵੱਲੋਂ ਵੱਧਦੀ ਮਹਿੰਗਾਈ , ਤੇ ਵਰਕਰਾਂ ਦੇ ਕੰਮ ਦੇ ਤਜੱਰਬੇ ਨੂੰ ਮੱਦੇਨਜ਼ਰ ਰੱਖਦਿਆਂ ਤਨਖਾਹਾਂ ਵਧਾਉਣ ਦਾ ਸਾਰੇ ਕਾਰਜਕਾਰੀ ਇੰਜੀਨੀਅਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਪੱਤਰ ਨੰ. ਸਟੈਨੋ /2022/38 ਮਿਤੀ 17-03-2022 ਰਾਹੀ ਜਾਰੀ ਕੀਤਾ ਗਿਆ ਹੈ । ਇਹ ਪੱਤਰ ਸਾਰੇ ਪੰਜਾਬ ਵਿੱਚ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਜਾਰੀ ਕਰਕੇ ਆਪਣੇ ਵਰਕਰਾਂ ਨੂੰ ਐਚ.ਓ.ਡੀ. ਮੋਹਾਲੀ ਜਲ ਵਿਭਾਗ ਦੇ ਵੱਲੋਂ ਵਧਾਈਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਪਰ ਬਠਿੰਡਾ ਦੀ ਜਲ ਸਪਲਾਈ ਮੈਨੇਜਮੈਂਟ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜਿਸ ਦੇ ਰੋਸ ਵਿੱਚ ਲਗਾਤਾਰ ਧਰਨਾ ਅੱਜ ਦੂਜੇ ਦਿਨ ਵਿੱਚ ਸਾਮਲ ਹੋ ਗਿਆ ਹੈ ।
ਬੀਤੇ ਕੱਲ੍ਹ ਮੰਡਲ ਨੰ.2 ਤੇ 3 ਦੇ ਕਾਰਜਕਾਰੀ ਇੰਜੀਨੀਅਰਾਂ ਨੇ ਐਚ,ਓ.ਡੀ. ਮੋਹਾਲੀ ਜਲ ਵਿਭਾਗ ਦੇ ਪੱਤਰ ਵਿੱਚ ਵਧਾਈਆਂ ਤਨਖਾਹਾਂ ਦੀ ਮੰਗ ਐਸ.ਈ. ਜਲ ਵਿਭਾਗ ਨੂੰ ਭੇਜ ਕੇ ਉਸ ਦੀ ਨਕਲ ਯੂਨੀਅਨ ਨੂੰ ਦੇ ਕੇ ਜਿੱਥੇ ਵਿਸਵਾਸ ਦਿੱਤਾ ਉਥੇ ਮੰਡਲ ਨੰ.1ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਗਈ । ਜਿਸ ਦੇ ਵਿਰੋਧ ਵਿੱਚ ਅੱਜ ਠੇਕਾ ਕਾਮਿਆਂ ਵੱਲੋਂ ਮਿੰਨੀ ਸੈਕਟਰੀਏਟ ਤੀਜੀ ਮੰਜਿਲ ਤੇ ਮੰਡਲ ਨੰ.1ਦੇ ਦਫਤਰ ਦਾ ਬੱਚਿਆਂ ਤੇ ਪਰਿਵਾਰ ਸਮੇਤ ਘਿਰਾਓ ਕਰਕੇ ਮੁਰਦਾਬਾਦ ਦੇ ਨਾਅਰਿਆਂ ਨਾਲ ਪਿੱਟ ਸਿਆਪਾ ਕੀਤਾ ਗਿਆ। ਕਾਰਜਕਾਰੀ ਇੰਜੀਨੀਅਰ ਵੱਲੋਂ ਵਧਾਈਆਂ ਤਨਖਾਹਾਂ ਦੀ ਮੰਗ ਐਸ.ਈ. ਜਲ ਵਿਭਾਗ ਨੂੰ ਭੇਜ ਕੇ ਨਕਲ ਦੇਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਲਖਵਿੰਦਰ ਸਿੰਘ ਖਜਾਨਚੀ, ਸੰਦੀਪ ਸਿੰਘ ਬਾਜਕ, ਗਗਨਦੀਪ ਸਿੰਘ ਦੌਲਤਪੁਰਾ, ਸੁਖਚੈਨ ਸਿੰਘ ਹਰਕਿਸ਼ਨਪੁਰਾ ਨੇ ਵੀ ਸੰਬੋਧਨ ਕੀਤਾ।
#For any kind of News and advertisement contact us on 980-345-0601
1217030cookie-checkਜਲ ਸਪਲਾਈ ਠੇਕਾ ਕਾਮਿਆਂ ਵੱਲੋਂ ਕਾਰਜਕਾਰੀ ਇੰਜੀਨੀਅਰ ਮੰਡਲ ਨੰ.1 , ਮਿੰਨੀ ਸੈਕਟਰੀਏਟ ਦੇ ਦਫਤਰ ਦਾ ਪਰਿਵਾਰਾਂ ਤੇ ਬੱਚਿਆਂ ਸਮੇਤ ਕੀਤਾ ਗਿਆ ਘਿਰਾਓ