October 3, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 6 ਅਕਤੂਬਰ, (ਪ੍ਰਦੀਪ ਸ਼ਰਮਾ) : ਸਥਾਨਕ ਬਾਬਾ ਇੰਦਰਦਾਸ ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਕੁੱਝ ਸ਼ਕਾਇਤਾ ਆਈਆਂ ਸਨ ਕਿ ਸਥਾਨਕ ਪਸ਼ੂ ਮੰਡੀ ਦੀ ਅੰਦਰਲੀ ਸੜਕ ਜਿਹੜੀ ਕਿ ਫੂਲ ਰੋਡ ਤੋਂ ਗਊਸ਼ਾਲਾ ਗੇਟ ਕੋਲੋ ਵੈਟਰਨਰੀ ਹੋਸਟਲ ਦੀ ਕੰਧ ਦੇ ਨਾਲ ਨਾਲ ਦੀ ਜਾਂਦੀ ਹੈ ਤੇ ਕੁੱਝ ਸ਼ਰਾਰਤੀ ਅਨਸਰ ਰਾਤ ਨੂੰ ਕੰਧ ਨਾਲ ਟਰੱਕ ਖੜ੍ਹੇ ਕਰਕੇ ਸ਼ਰਾਰਤਾਂ ਕਰਦੇ ਹਨ ਤੇ ਪਿਛਲੇ ਦਿਨੀਂ ਵੈਟਰਨਰੀ ਹੋਸਟਲ ਤੇ ਪੱਥਰ ਮਾਰ ਕੇ ਖਿੜਕੀਆ ਦੇ ਸੀਸੇ ਭੰਨਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਇਸ ਲਈ ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਪੰਮਾ ਨੇ ਸਮੂਹ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗੇ ਤੋਂ ਇਸ ਸੜਕ ਤੇ ਰਾਤ ਜਾਂ ਦਿਨ ਵੇਲੇ ਟਰੱਕ ਖੜ੍ਹੇ ਨਾ ਕਰਨ, ਜੇਕਰ ਅੱਜ ਤੋਂ ਬਾਅਦ ਕਿਸੇ ਦਾ ਟਰੱਕ ਇਥੇ ਖੜ੍ਹਾ ਪਾਇਆ ਗਿਆ ਤਾਂ ਉਹ ਉਸ ਦੀ ਆਪਣੀ ਜੁੰਮੇਵਾਰੀ ਹੋਵੇਗੀ ਤੇ ਟਰੱਕ ਯੂਨੀਅਨ ਰਾਮਪੁਰਾ ਫੂਲ ਉਸ ਟਰੱਕ ਅਪਰੇਟਰ ਜਾਂ ਡਰਾਇਵਰ ਦੀ ਕੋਈ ਸਹਾਇਤਾ ਨਹੀਂ ਕਰੇਗੀ।
#For any kind of News and advertisment contact us on 980-345-0601 
130330cookie-checkਵੈਟਰਨਰੀ ਹੋਸਟਲ ਦੇ ਨਾਲ ਪਸ਼ੂ ਮੰਡੀ ਰਾਮਪੁਰਾ ਦੀ ਅੰਦਰਲੀ ਸੜਕ ‘ਤੇ ਟਰੱਕ ਖੜ੍ਹੇ ਕਰਨ ਵਾਲਿਆਂ ਨੂੰ ਚੇਤਾਵਨੀ
error: Content is protected !!