December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 19 ਜਨਵਰੀ (ਪ੍ਰਦੀਪ ਸ਼ਰਮਾ);ਹਲਕੇ ਦੇ ਪਿੰਡ ਘੰਡਾਬੰਨ੍ਹਾਂ  ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋ ਅਕਾਲੀ ਦਲ ਤੇ ਕਾਂਗਰਸ ਛੱਡ ਕੇ ਪਿੰਡ ਦਾ 101 ਪਰਿਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਪ ਵਿੱਚ ਸਾਮਲ ਹੋ ਗਿਆ।
 ਕਾਂਗੜ ਨੇ ਪੰਜ ਸਾਲਾਂ ‘ਚ ਆਪਣਾ ਘਰ ਭਰਿਆ ਹਲਕੇ ਦੀ ਨਹੀ ਲਈ ਸਾਰ ਹੁਣ ਲੋਕ ਮੰਗਣਗੇ ਜਵਾਬ:ਬਲਕਾਰ ਸਿੱਧੂ
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਪ ਦੇ ਉਮੀਦਵਾਰ ਸਿੱਧੂ ਨੇ ਕਾਂਗਰਸ ਸਰਕਾਰ ਦੇ ਸਾਬਕਾ ਵਜੀਰ ਗੁਰਪ੍ਰੀਤ ਸਿੰਘ ਕਾਂਗੜ ਤੇ ਤਾਬੜ ਤੋੜ ਹਮਲੇ ਕਰਦਿਆ ਦੋਸ ਲਾਏ ਕਿ ਕਾਂਗੜ ਨੇ ਪੰਜ ਸਾਲ ਸਿਰਫ ਆਪਣਾ ਹੀ ਘਰ ਭਰਿਆ ਹੋਰ ਕੁੱਝ ਨਹੀ ਕੀਤਾ ਹਲਕੇ ਦਾ ਵਿਕਾਸ ਤਾਂ ਕੀ ਕਰਨਾ ਸੀ ਸਗੋ ਆਪਣੇ ਵਰਕਰਾਂ ਤੇ ਆਗੂਆਂ ਦੀ ਵੀ ਸਾਰ ਨਹੀ ਲਈ ਇਸੇ ਕਾਰਨ ਲੋਕ ਹੁਣ ਕਾਂਗੜ ਨੂੰ ਮੂੰਹ ਨਹੀ ਲਾ ਰਹੇ ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆ ਰਹੇ ਹਨ।
ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਲੱਡੂਆ ਨਾਲ ਤੋਲਿਆ
ਇਸ ਮੌਕੇ ਉਹਨਾਂ ਪਾਰਟੀ ਛੱਡ ਕੇ ਆਏ ਵਿਆਕਤੀਆਂ ਨੂੰ ਪਾਰਟੀ ਚਿੰਨ ਪਾਕੇ ਸਨਮਾਨਿਤ ਕੀਤਾ ਤੇ ਜੀ ਆਇਆ ਕਿਹਾ ਉਹਨਾਂ ਕਿਹਾ ਕਿ ਪਿੰਡ ਘੰਡਾਬੰਨਾ ਵਾਸੀਆਂ ਦਾ ਮੈ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਅਤੇ ਸਤਿਕਾਰ ਦਿੱਤਾ ਤੇ ਪਿੰਡ ਵਾਸੀਆਂ ਨੇ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਲੱਡੂਆਂ ਨਾਲ ਤੋਲ ਕੇ ਖ਼ੁਸ਼ੀ ਮਨਾਈ।ਪਾਰਟੀ ਵਿਚ ਸਾਮਲ ਹੋਣ ਵਾਲਿਆ ਚ ਮਲਕੀਤ ਸਿੰਘ ਭੋਤਨਾ, ਜਸਵੀਰ ਸਿੰਘ ਜੱਸਾ, ਪ੍ਰਗਟ ਸਿੰਘ, ਜੱਗਾ ਸਿੰਘ ਧਿਆਨੂੰਕਾ, ਸੇਵਕ ਸਿੰਘ, ਬਾਵਾ ਸਿੰਘ, ਨੀਲਾ ਚੱਕੀਵਾਲਾ, ਨਸੀਬ ਕੋਰ ਪਤਨੀ ਸਰਪੰਚ ਗੁਰਚਰਨ ਸਿੰਘ, ਬੂਟਾ ਸਿੰਘ, ਦਰਸਨ ਸਿੰਘ ਫੌਜੀ, ਪਾਲਾ ਸਿੰਘ , ਲੱਖਾ ਸਿੰਘ, ਬਲਦੇਵ ਸਿੰਘ ਫੌਜੀ ਤੋ ਇਲਾਵਾ ਸੈਕੜੇ ਵਿਆਕਤੀ ਸਾਮਲ ਸਨ। ਉਹਨਾ ਨਾਲ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਲਜਿੰਦਰ ਸਿੰਘ , ਗੋਰਾ ਲਾਲ , ਕੁਲਵਿੰਦਰ ਸਿੰਘ  ਜਸਵਿੰਦਰ ਸਿੰਘ , ਕਾਲੀ ਸਿੰਘ , ਸੇਵਕ ਸਿੰਘ ,ਗੁਰਪ੍ਰੀਤ ਸਿੰਘ , ਯਾਦਵਿੰਦਰ ਸਿੰਘ , ਮਨਮਨਿੰਦਰ ਸਿੰਘ ,ਕਾਕਾ ਸਿੰਘ , ਜ਼ਲੌਰਾ ਸਿੰਘ , ਬੂਟਾ ਸਿੰਘ , ਹਰਜੀਤ ਮਾਨ ,ਹਰਜੀਤ ਸਿੰਘ  ਅਤੇ ਸਾਰੇ ਪਿੰਡ ਵਾਸੀ ਹਾਜ਼ਰ ਸਨ।
101080cookie-checkਪਿੰਡ ਘੰਡਾਬੰਨਾ 101 ਪਰਿਵਾਰ ਆਪ ‘ਚ ਹੋਇਆ ਸਾਮਲ
error: Content is protected !!